‘ਜਗਰਾਉਂ, 26 ਜਨਵਰੀ ( ਭਗਵਾਨ ਭੰਗੂ)-ਨਾਨਕ ਤਿਨਾ ਬਸੰਤ ਹੈ ਜਿਨ ਘਰਿ ਵਸਿਆ ਕੰਤੁ’ ਦੇ ਮਹਾਂਵਾਕ ਅਨੁਸਾਰ ਸ਼੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸੀ•ਸੈ• ਸਕੂਲ ਜਗਰਾਉਂ ਵਿਖੇ ਪ੍ਰਿੰਸੀਪਲ ਨੀਲੂ ਨਰੂਲਾ ਦੀ ਅਗਵਾਈ ਅਧੀਨ ਬਸੰਤ ਮੇਲੇ ਦਾ ਆਯੋਜਨ ਕੀਤਾ ਗਿਆ। ਬਸੰਤ ਮੇਲੇ ਦੀ ਸ਼ੁਰੂਆਤ ਮਾਂ ਸਰਸਵਤੀ ਵੰਦਨਾ ਤੇ ਜਗਰਾਉਂ ਦੇ ਐਸ ਡੀ ਐਮ ਵਿਕਾਸ ਹੀਰਾ ਵੱਲੋਂ ਦੀਪ ਪ੍ਰਜ੍ਵਲਿਤ ਕਰਕੇ ਕੀਤੀ ਗਈ ।ਇਸ ਮੇਲੇ ਦਾ ਮੁੱਖ ਆਕਰਸ਼ਣ ਖੇਡਾਂ ਅਤੇ ਖਾਣ ਪੀਣ ਦੇ ਸਟਾਲ ਸਨ। ਬਸੰਤ ਪੰਚਮੀ ਦੇ ਮੌਕੇ ਤੇ ਵਿਦਿਆ ਦਾਨ ਸੰਸਕਾਰ ਵੀ ਕੀਤਾ ਗਿਆ ।ਜਿਸ ਵਿੱਚ ਜਗਰਾਉਂ ਦੇ ਐਸ• ਡੀ• ਐਮ• ਅਤੇ ਸਰਵਹਿੱਤਕਾਰੀ ਵਿਦਿਆ ਮੰਦਰ ਚੰਡੀਗੜ੍ਹ ਦੇ ਪੂਰਵ ਵਿਦਿਆਰਥੀ ਵਿਕਾਸ ਹੀਰਾ ਮੁੱਖ ਮਹਿਮਾਨ ਸਨ। ਉਨ੍ਹਾਂ ਦਾ ਸੁਆਗਤ ਪੈਟਰਨ ਰਵਿੰਦਰ ਸਿੰਘ ਵਰਮਾ ,ਵਿਭਾਗ ਸਚਿਵ ਦੀਪਕ ਗੋਇਲ , ਸਕੂਲ ਦੇ ਪ੍ਰਬੰਧਕ ਵਿਵੇਕ ਭਾਰਦਵਾਜ ,ਸਕੂਲ ਦੇ ਸਮੂਹ ਮੈਨੇਜ਼ਮੈਂਟ ਮੈਂਬਰ ਦਰਸ਼ਨ ਲਾਲ , ਰਾਕੇਸ਼ ਸਿੰਗਲਾ , ਸ਼ਾਮ ਸੁੰਦਰ ਤੇ ਪ੍ਰਿੰਸੀਪਲ ਨੀਲੂ ਨਰੂਲਾ ਦੁਆਰਾ ਕੀਤਾ ਗਿਆ। ਉਨ੍ਹਾਂ ਨੇ ਮੰਦਿਰ ਦੇ ਦਰਸ਼ਨ ਕੀਤੇ ਤੇ ਮੇਲੇ ਵਿੱਚ ਆਯੋਜਿਤ ਵੱਖ-ਵੱਖ ਖੇਡਾਂ ਦਾ ਅਨੰਦ ਮਾਣਿਆ। ਮੇਲੇ ਵਿੱਚ ਆ ਕੇ ਬੱਚਿਆਂ ਅਤੇ ਮਾਤਾ ਪਿਤਾ ਨੇ ਰਿੰਗ 1 ਰਿੰਗ 2 , ਕੋਇਨ – ਇਨ – ਬੱਕਟ , ਬਲੂਨ ਗੇਮ , ਪਿਰਾਮਿਡ, ਅਲਾਰਮ ਬੱਜਰ ਆਦਿ ਗੇਮਾਂ ਦਾ ਅਨੰਦ ਲੈਂਦੇ ਹੋਏ ਖਾਣ-ਪੀਣ ਦਾ ਆਨੰਦ ਵੀ ਮਾਣਿਆ। ਖੇਡਾਂ ਵਿੱਚ ਭਾਗ ਲੈਣ ਵਾਲੇ ਬੱਚਿਆਂ ਤੇ ਉਹਨਾਂ ਦੇ ਮਾਤਾ-ਪਿਤਾ ਨੂੰ ਖੇਡਾਂ ਵਿੱਚ ਜਿੱਤਣ ਤੇ ਉਨ੍ਹਾਂ ਨੂੰ ਇਨਾਮ ਵੀ ਦਿੱਤੇ ਗਏ।ਪੀਲੇ ਕੱਪੜਿਆਂ ਵਿਚ ਸਜੇ ਬੱਚੇ, ਮਾਤਾ ਪਿਤਾ ਅਤੇ ਅਧਿਆਪਕ ਇੱਕ ਵੱਖਰੀ ਦਿੱਖ ਦਾ ਪ੍ਰਦਰਸ਼ਨ ਕਰਦੇ ਸਨ ਤੇ ਇਸ ਦੇ ਨਾਲ ਹੀ ਸਕੂਲ ਦੇ ਪ੍ਰਿੰਸਿਪਲ ਨੀਲੂ ਨਰੂਲਾ ਨੇ ਮੇਲੇ ਤੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਬੱਚਿਆਂ ਨੂੰ ਵਿਦਿਆ ਦੀ ਦੇਵੀ ਮਾਂ ਸਰਸਵਤੀ ਜੀ ਅਤੇ ਬਸੰਤ ਪੰਚਮੀ ਦਿਨ ਦੇ ਮਹੱਤਵ ਬਾਰੇ ਦੱਸਿਆ ।