ਜਗਰਾਉਂ, 13 ਫਰਵਰੀ ( ਰਾਜਨ ਜੈਨ, ਰੋਹਿਤ ਗੋਇਲ)-“ਖਾਵਹੁ ਖਰਚੁਹ ਰਲ ਮਿਲ ਭਾਈ ਤੋਟ ਨਾ ਆਵਹਿ ਵਧਦੋ ਜਾਈ।” ਦੇ ਮਹਾਂਵਾਕ ਅਨੁਸਾਰ ਅਕਾਲ ਪੁਰਖ ਦੇ ਸ਼ੁਕਰਾਨੇਂ ਅਤੇ ਜਗਰਾਉਂ ਮੰਡੀ ਦੇ ਸਮੂਹ ਆੜ੍ਹਤੀਆਂ-ਲੇਖਾਕਾਰਾਂ ਅਤੇ ਮੰਡੀ ਚ ਕੰਮ ਕਰਦੇ ਗੱਲਾ ਮਜਦੂਰਾਂ ਵੱਲੋਂ ਤੰਦਰਸਤੀ ਅਤੇ ਸਲਾਮਤੀ ਹਿੱਤ ਅਤੇ ਅਕਾਲ ਪੁਰਖ ਪਰਮਾਤਮਾਂ ਦੀਆਂ ਰਹਿਮਤਾਂ ਦਾ ਸ਼ੁਕਰਾਨਾਂ ਕਰਨ ਲਈ ਹਰ ਸਾਲ ਦੀ ਤਰਾਂ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬਾਣੀਂ ਦਾ “ ਸ੍ਰੀ ਆਖੰਡ ਪਾਠ ਸਾਹਿਬ” ਗੁਰਦਵਾਰਾ ਸਾਹਿਬ ਸਾਹਮਣੇਂ ਅਨਾਜ ਮੰਡੀ ਸ਼ੇਰਪੁਰਾ ਰੋਡ ਜਗਰਾਉਂ 14 ਫਰਵਰੀ ਨੂੰ ਸਵੇਰੇ 10 ਵਜੇ ਪਰਕਾਸ਼ ਹੋਣਗੇ। ਜਾਣਕਾਰੀ ਦਿੰਦੇ ਹੋਏ ਕਨ੍ਹਈਆ ਲਾਲ ਬਾਂਕਾ ਅਤੇ ਕਾਰਜਕਾਰਨੀਂ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਮੱਧ ਦਾ ਭੋਗ 15 ਫਰਵਰੀ ਦਿਨ ਬੁਧਵਾਰ ਸਵੇਰੇ 9.30 ਵਜੇ ਸਵੇਰੇ ਪਾਏ ਜਾਣਗੇ ਅਤੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਮਿਤੀ 16 ਫਰਵਰੀ ਦਿਨ ਵੀਰਵਾਰ 10 ਵਜੇ ਸਵੇਰੇ ਪਾਏ ਜਾਣਗੇ। ਉਪਰੰਤ 10.30 ਵਜੇ ਤੱਕ ਹਰ ਜਸ ਕੀਰਤਨ ਹੋਵੇਗਾ। ਭੋਗ ਉਪਰੰਤ ਗੁਰੂ ਕਾ ਲੰਗਰ ਮੰਡੀ ਦੇ ਵਿਚਕਾਰ ਵਾਲੇ ਸ਼ੈੱਡ ਹੇਠਾਂ ਅਤੁੱਟ ਵਰਤੇਗਾ ।