ਜਗਰਾਉਂ, 31 ਦਸੰਬਰ ( ਲਿਕੇਸ਼ ਸ਼ਰਮਾਂ)-ਡੀਏਵੀ ਸੈਂਟਨਰੀ ਪਬਲਿਕ ਸਕੂਲ ਜਗਰਾਉਂ ਦੇ ਖਿਡਾਰੀਆਂ ਨੇ ਡੀਏਵੀ ਨੈਸ਼ਨਲ ਖੇਡਾਂ ਵਿੱਚ ਇਕ ਗੋਲਡ ਮੈਡਲ ਚਾਰ ਸਿਲਵਰ ਮੈਡਲ ਤਿੰਨ ਬਰਾਉਂਸ ਮੈਡਲ ਹਾਸਲ ਕੀਤੇ , ਡੀਏਵੀ ਸੈਂਟਨਰੀ ਪਬਲਿਕ ਸਕੂਲ ਜਗਰਾਉ ਦੇ ਪ੍ਰਿੰਸੀਪਲ ਸ੍ਰੀ ਬ੍ਰਿਜਮੋਹਨ ਬੱਬਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੀ ਡੀਏਵੀ ਨੈਸ਼ਨਲ ਖੇਡਾਂ ਜੋ ਕਿ ਅੰਡਰ -19 ਲੜਕੀਆਂ ਦੀ ਜਲੰਧਰ ਦੇ ਡੀਏਵੀ ਯੂਨੀਵਰਸਿਟੀ ਵਿਖੇ 29 ਤੋਂ 31ਜਨਵਰੀ ਤੱਕ ਕਰਵਾਇਆ ਗਈਆਂ ਜਿਸ ਵਿਚ ਭਾਰਤ ਦੇ ਕਈ ਰਾਜਾਂ ਤੋਂ ਡੀਏਵੀ ਸਕੂਲ ਦੀਆਂ ਖਿਡਾਰਨਾਂ ਨੇ ਭਾਗ ਲਿਆ ਖੇਡਾਂ ਵਿੱਚ ਡੀਏਵੀ ਸੈਂਟਨਰੀ ਪਬਲਿਕ ਸਕੂਲ ਜਗਰਾਉ ਦੇ ਖਿਡਾਰੀਆਂ ਨੇ ਤੀਰ ਅੰਦਾਜੀ ਅਤੇ ਵੁਸ਼ੂ ਖੇਡ ਵਿੱਚ ਭਾਗ ਲੈਂਦਿਆ ਇਕ ਗੋਲਡ ਮੈਡਲ ਚਾਰ ਸਿਲਵਰ ਮੈਡਲ ਅਤੇ ਤਿੰਨ ਬਰੋਨਜ਼ ਹਾਸਲ ਕੀਤੇ। ਤੀਰ ਅੰਦਾਜੀ ਵਿੱਚ ਅਨੁਸ਼ਕਾ ਸ਼ਰਮਾ ਨੇ ਇੰਡੀਅਨ ਰਾਊਂਡ ਵਿੱਚ ਟੀਮ ਗੋਲਡ ਮੈਡਲ ਨੂਰ ਸ਼ਰਮਾ ਨੇ ਕੰਪਾਊਡਰ ਰਾਊਂਡ ਵਿੱਚ ਟੀਮ ਸਿਲਵਰ ਮੈਡਲ ਅਤੇ ਰੀਆ ਨੇ ਰੈਕਵਰ ਰਾਊਂਡ ਵਿਚ ਟੀਮ ਸਿਲਵਰ ਮੈਡਲ ਅਤੇ 70 ਮੀਟਰ ਵਿੱਚ ਬਰੋਨਜ਼ ਮੈਡਲ ਹਾਸਲ ਕੀਤਾ ਇਸਦੇ ਨਾਲ ਵੂਸ਼ੁ ਖੇਡ ਵਿਚ ਜੀਆ ਗਿੱਲ ਨੇ -40 ਕਿਲੋ ਭਾਰ ਵਿਚ ਬਰੋਨਜ਼ ਮੈਡਲ ਰਿਧਿਮਾ ਵਿੱਜ ਨੇ – 60 ਕਿਲੋ ਭਾਰ ਵਿਚ ਸਿਲਵਰ ਮੈਡਲ ਹਾਸਲ ਕੀਤਾ – 65 ਭਾਰ ਵਿਚ ਸ਼ਾਈਨਾ ਕਤਿਆਲ ਨੇ ਬਰੋਨਜ਼ ਮੈਡਲ ਅਤੇ ਗੁਣਵੀਨ ਕੌਰ ਨੇ+ 65 ਭਾਰ ਵਿਚ ਸਿਲਵਰ ਮੈਡਲ ਹਾਸਲ ਕੀਤਾ। ਜਦਕਿ ਰਵਨੀਤ ਕੌਰ ਨੇ -36 ਕਿੱਲੋ ਭਾਰ ਵਿਚ ਪਾਰਟੀਸਿਪੇਸ਼ਨ ਰਿਹਾ।ਖਿਡਾਰੀਆਂ ਦਾ ਸਕੂਲ ਵਾਪਸ ਆਉਣ ਤੇ ਬਹੁਤ ਵਧੀਆ ਸਵਾਗਤ ਕੀਤਾ ਗਿਆ ਪ੍ਰਿੰਸੀਪਲ ਬ੍ਰਿਜ ਮੋਹਨ ਬੱਬਰ ਅਤੇ ਰਾਜਕੁਮਾਰ ਭੱਲਾ ਐਲ ਐਮ ਸੀ ਮੈਂਬਰ ਉਨ੍ਹਾਂ ਨੇ ਖਿਡਾਰੀਆਂ ਦਾ ਫੁੱਲਾਂ ਦੇ ਹਾਰ ਪਾ ਕੇ ਸੁਆਗਤ ਕੀਤਾ ਗਿਆ ਅਤੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ ਖਿਡਾਰੀਆਂ ਦੇ ਨਾਲ ਉਨ੍ਹਾਂ ਦੇ ਮਾਪਿਆਂ ਦਾ ਵੀ ਸੁਆਗਤ ਕੀਤਾ ਗਿਆ ਇਸ ਮੌਕੇ ਪ੍ਰਿੰਸੀਪਲ ਬ੍ਰਿਜ ਮੋਹਨ ਨੇ ਦੱਸਿਆ ਕਿ ਜਗਰਾਉਂ ਦੇ ਡੀਏਵੀ ਸਕੂਲ ਵਿਚ ਪਹਿਲੀ ਵਾਰ ਡੀਏਵੀ ਨੈਸ਼ਨਲ ਖੇਡਾਂ ਦੇ ਵਿੱਚ ਖਿਡਾਰੀਆਂ ਨੇ 8 ਮੈਡਲ ਹਾਸਲ ਕੀਤੇ ਹਨ ਅਤੇ ਸਕੂਲ ਦਾ ਨਾਮ ਰੋਸ਼ਨ ਕੀਤਾ ਇਸ ਮੌਕੇ ਹਰਦੀਪ ਸਿੰਘ ਡੀਪੀਈ ਅਤੇ ਸੁਰਿੰਦਰ ਪਾਲ ਵਿਜ ਡੀਪੀਈ ਅਮਨਦੀਪ ਕੌਰ ਡੀਪੀਈ ਪ੍ਰਿੰਸੀਪਲ ਬ੍ਰਿਜ ਮੋਹਨ, ਰਾਜ ਕੁਮਾਰ ਭੱਲਾ, ਦਿਨੇਸ਼ ਕੁਮਾਰ ਅਤੇ ਰਜਨੀ ਸ਼ਰਮਾ ਮੈਡਮ ਹਾਜ਼ਰ ਸਨ।
