Home Protest ਜਮਹੂਰੀ ਕਿਸਾਨ ਸਭਾ ਦੇ ਸੂਬਾਈ ਇਜਲਾਸ ਲਈ ਕਿਸਾਨੀ ਹੋਈ ਪੱਬਾਂ ਭਾਰ

ਜਮਹੂਰੀ ਕਿਸਾਨ ਸਭਾ ਦੇ ਸੂਬਾਈ ਇਜਲਾਸ ਲਈ ਕਿਸਾਨੀ ਹੋਈ ਪੱਬਾਂ ਭਾਰ

43
0

ਜੋਧਾਂ- 23 ਜਨਵਰੀ ( ਬਾਰੂ ਸੱਗੂ) ਕਿਸਾਨਾਂ ਦੇ ਘੋਲਾਂ ਵਿੱਚ ਪਰਖੀ ਹੋਈ ਲੜਾਕੂ ਜਥੇਬੰਦੀ ਜਮਹੂਰੀ ਕਿਸਾਨ ਸਭਾ ਪੰਜਾਬ ਜਿਸ ਦਾ ਕਿ ਮਿਤੀ 15 ਤੋਂ 17 ਫ਼ਰਵਰੀ ਨੂੰ ਮਾਸਟਰ ਪੈਲਸ ਸਹਿਜਾਦ ਨੇੜੇ ਜੋਧਾਂ ਮਨਸੂਰਾਂ ਵਿਖੇ ਸੂਬਾਈ ਡੈਲੀਗੇਟ ਇਜਲਾਸ ਹੋ ਰਿਹਾ ਹੈ। ਜਿੱਥੇ ਪੂਰੇ ਪੰਜਾਬ ਵਿੱਚ ਇਸ ਇਜਲਾਸ ਲਈ ਤਿਆਰੀਆਂ ਪੂਰੇ ਜ਼ੋਰਾਂ ਨਾਲ ਹੋ ਰਹੀਆਂ ਹਨ, ਉੱਥੇ ਲੁਧਿਆਣਾ ਜ਼ਿਲ੍ਹੇ ਦੀ ਕਿਸਾਨੀ ਪੂਰੀ ਤਰਾਂ ਪੱਬਾਂ ਭਾਰ ਹੋ ਚੁੱਕੀ ਹੈ। ਇਸ ਸੂਬਾਈ ਇਜਲਾਸ ਦੀ ਤਿਆਰੀ ਦੇ ਸੰਬੰਧ ਵਿੱਚ ਮਾਸਟਰ ਪੈਲਸ ਸਹਿਜਾਦ ਵਿਖੇ ਕਿਸਾਨਾਂ ਦੀ ਵੱਡੀ ਇਕੱਤਰਤਾ ਹੋਈ। ਜਿਸ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਸਹਾਇਕ ਸਕੱਤਰ ਰਘਵੀਰ ਸਿੰਘ ਬੈਨੀਪਾਲ ਨੇ ਜ਼ਿਲ੍ਹੇ ਵਿੱਚ ਹੋ ਰਹੀਆਂ ਤਿਆਰੀਆਂ ਤੇ ਤੱਸਲੀ ਪ੍ਰਗਟ ਕਰਦਿਆਂ ਇਸ ਗੱਲ ਜ਼ੋਰ ਦਿੱਤਾ ਕਿ ਮਿਤੀ 15 ਫਰਬਰੀ ਨੂੰ ਖੁੱਲ਼ੇ ਸੈਸ਼ਨ ਦੁਰਾਨ ਕਿਸਾਨਾਂ, ਮਜ਼ਦੂਰਾਂ, ਔਰਤਾਂ, ਨੌਜਵਾਨਾਂ ਤੋਂ ਇਲਾਵਾ ਹਰ ਵਰਗ ਦੇ ਲੋਕਾ ਦੀ ਸ਼ਮੂਲੀਅਤ ਯਕੀਨੀ ਬਣਾਈ ਜਾਵੇ। ਇਸ ਮੌਕੇ ਤੇ ਸੰਬੋਧਨ ਕਰਦਿਆਂ ਜਿਲ੍ਹਾ ਪ੍ਰਧਾਨ ਬਲਰਾਜ ਸਿੰਘ ਕੋਟਉਮਰਾ, ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਖ਼ਜ਼ਾਨਚੀ ਗੁਰਮੇਲ ਸਿੰਘ ਰੂਮੀ, ਪ੍ਰੈਸ ਸਕੱਤਰ ਡਾ. ਪ੍ਰਦੀਪ ਜੋਧਾਂ, ਜਗਤਾਰ ਸਿੰਘ ਚਕੌਹੀ, ਲਛਮਣ ਸਿੰਘ ਕੂੰਮਕਲਾ, ਨੇ ਕਿਹਾ ਕਿ ਸੇਵਾ ਸੰਭਾਲ਼ ਤੇ ਪ੍ਰਬੰਧਾਂ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣੀ ਚਾਹੀਦੀ। ਇਸ ਮੌਕੇ ਤੇ ਵੱਖ ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ। ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੌ. ਜਗਮੋਹਣ ਸਿੰਘ ਦੀ ਅਗਵਾਈ ਹੇਠ ਸਵਾਗਤੀ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਗਿਆ। ਡੈਲੀਗੇਟਾ ਨੂੰ ਸਿਹਤ ਸੂਹਲਤਾ ਪ੍ਰਦਾਨ   ਕਰਨ ਲਈ ਡਾਕਟਰ ਜਸਵਿੰਦਰ ਸਿੰਘ ਕਾਲਖ ਦੀ ਅਗਵਾਈ ਵਿੱਚ ਮੈਡੀਕਲ ਟੀਮ ਦਾ ਗਠਨ ਕੀਤਾ। ਲੰਗਰ ਦਾ ਸਮੁੱਚਾ ਪ੍ਰਬੰਧ ਏਰੀਆ ਕਮੇਟੀ ਕਿਲ੍ਹਾ ਰਾਏਪੁਰ ਨੂੰ, ਰਹਾਇਸ਼ ਦਾ ਪ੍ਰਬੰਧ ਏਰੀਆ ਕਮੇਟੀ ਜੋਧਾਂ ਨੂੰ, ਪ੍ਰਚਾਰ ਤੇ ਸਜਾਵਟ ਦਾ ਪ੍ਰਬੰਧ ਕੂੰਮਕਲਾ ਏਰੀਆ ਕਮੇਟੀ ਨੂੰ, ਵਲੰਟੀਅਰਾ ਦੀ ਮੁੱਖ ਜ਼ੁੰਮੇਵਾਰੀ ਤਹਿਸੀਲ ਕਮੇਟੀ ਜਗਰਾਓ ਨੂੰ ਸੋਪੀ ਗਈ। ਇਸ ਮੌਕੇ ਤੇ ਸੁਰਜੀਤ ਸਿੰਘ ਸੀਲੋ, ਡਾ. ਅਜੀਤ ਰਾਮ ਸ਼ਰਮਾ ਝਾਡੇ, ਰਾਜਵੀਰ ਸਿੰਘ ਕਿਲ੍ਹਾ ਰਾਏਪੁਰ, ਇੰਦਰਜੀਤ ਸਿੰਘ ਸਹਿਜਾਦ, ਸਾਬਕਾ ਸਰਪੰਚ ਗੁਰਪਾਲ ਸਿੰਘ ਖੇੜੀ, ਦਵਿੰਦਰ ਸਿੰਘ ਗਰੇਵਾਲ਼, ਕਰਮ ਸਿੰਘ ਗਰੇਵਾਲ਼, ਬਲਦੇਵ ਸਿੰਘ ਧੂਰਕੋਟ, ਰਘਵੀਰ ਸਿੰਘ ਆਸੀ ਕਲਾਂ, ਹੁਕਮ ਰਾਜ ਦੇਹੜਕਾ, ਨਿਹਾਲ ਸਿੰਘ ਤਲਵੰਡੀ, ਅਮਰਜੀਤ ਸਿੰਘ ਸਹਿਜਾਦ, ਮਾਸਟਰ ਪਿਆਰਾ ਸਿੰਘ, ਸਿਕੰਦਰ ਸਿੰਘ ਹਿਮਾਯੂਪੁਰ, ਕੁਲਵੰਤ ਸਿੰਘ ਮੋਹੀ, ਸ਼ਵਿੰਦਰ ਸਿੰਘ ਤਲਵੰਡੀ, ਸਿਦਰ ਸਿੰਘ ਜੋਧਾਂ, ਮੇਜਰ ਸਿੰਘ ਜੋਧਾਂ, ਮੋਹਣ ਸਿੰਘ ਜੋਧਾਂ, ਮੱਘਰ ਸਿੰਘ ਖੰਡੂਰ, ਡਾ. ਭਗਵੰਤ ਸਿੰਘ ਬੰੜੂਦੀ, ਮਹਿੰਦਰ ਸਿੰਘ ਸਹਿਜਾਦ, ਜਸਮੇਲ ਸਿੰਘ ਬੀਹਲਾ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here