ਜਗਰਾਉਂ 5 ਜਨਵਰੀ, 5 ਜਨਵਰੀ ( ਲਿਕੇਸ਼ ਸ਼ਰਮਾਂ )- ਇਲਾਕੇ ਦੇ ਨੌਜਵਾਨਾਂ ਵਿੱਚ ਰੋਲਿੰਗ ਖੇਡ ਭਾਵਨਾਂ ਪੈਦਾ ਕਰਕੇ ਉਨ੍ਹਾਂ ਨੂੰ ਰੋਲਿੰਗ ਖੇਡ ਵਿੱਚ ਨਿਪੰਨ ਕਰਨ ਦੇ ਸੰਕਲਪ ਅਧੀਨ ਇੰਨਡੋਰ ਤੇ ਵਾਟਰ ਸਪੋਰਟਸ ਕਲੱਬ ਅਖਾੜਾ ਵਲੋਂ ਰੋਲਿੰਗ ਵਾਟਰ ਖੇਡ ਅਕੈਡਮੀ ਦਾ ਅਗਾਜ਼ ਕੀਤਾ। ਇਸ ਅਕੈਡਮੀ ਦਾ ਉਦਘਾਟਨ ਅੱਜ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਵਲੋਂ ਕੀਤਾ ਗਿਆ।ਇਸ ਮੌਕੇ ਖੇਡ ਅਕੈਡਮੀ ਦੇ ਪ੍ਰਧਾਨ ਗੁਰਮੇਲ ਸਿੰਘ,ਜਨਰਲ ਸਕੱਤਰ ਗੁਰਮੀਤ ਸਿੰਘ ਤੇ ਸਮੁੱਚੀ ਟੀਮ ਵਲੋਂ ਬੀਬੀ ਮਾਣੂੰਕੇ ਨੂੰ ਮੰਗ ਪੱਤਰ ਦਿੱਤਾ ਗਿਆ।ਮੰਗ ਪੱਤਰ ਦੌਰਾਨ ਪੰਜਾਬ ਸਰਕਾਰ ਵਲੋਂ ਇਸ ਅਕੈਡਮੀ ਨੂੰ ਹਰ ਤਰ੍ਹਾਂ ਦੀਆਂ ਸੁਵਿਧਾਵਾਂ ਪ੍ਰਦਾਨ ਕਰਨ ਦੀ ਅਪੀਲ ਕੀਤੀ।ਇਸ ਮੌਕੇ ਬੀਬੀ ਮਾਣੂੰਕੇ ਨੇ ਭਰੋਸਾ ਦਿਵਾਇਆ ਕਿ ਉਹ ਉਚੇਚੇ ਤੌਰ’ਤੇ ਖੇਡ ਮੰਤਰੀ ਮੀਤ ਹੇਅਰ ਨੂੰ ਮਿਲਣਗੇ ਤੇ ਪੰਜਾਬ ਸਰਕਾਰ ਵੱਲੋਂ ਹਰ ਤਰਾਂ ਦੀ ਸਹਾਇਤਾ ਕਰਵਾਈ ਜਾਵੇਗੀ। ਇਸ ਮੌਕੇ ਸੀ ਟੀ ਯੂਨੀਵਰਸਿਟੀ ਦੇ ਵਾਈਸ ਚੇਅਰਮੈਨ ਹਰਪ੍ਰੀਤ ਸਿੰਘ ,ਪ੍ਰਵੀਨ ਕੁਮਾਰ ਡੀਨ ਸਪੋਰਟਸ , ਦਵਿੰਦਰ ਸਿੰਘ ਡਿਪਟੀ ਡਾਇਰੈਕਟਰ,ਮੈਡਮ ਸਰਘੀ ਬੜਿੰਗ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।ਇਸ ਮੌਕੇ ਅਕੈਡਮੀ ਦੇ ਜਰਨਲ ਸਕੱਤਰ ਜਸਵੀਰ ਸਿੰਘ ਗਿੱਲ ਨੇ ਰੋਲਿੰਗ ਵਾਟਰ ਖੇਡ ਬਾਰੇ ਜਾਣਕਾਰੀ ਦਿੱਤੀ ਤੇ ਨੌਜਵਾਨਾਂ ਨੂੰ ਇਸ ਖੇਡ ਨਾਲ ਜੁੜਨ ਦਾ ਸੱਦਾ ਦਿੱਤਾ।ਇਸ ਮੌਕੇ ਮੈਡਲ ਮਨਿੰਦਰ ਕੌਰ ਵਿਰਕ ਪੰਜਾਬ ਰੋਲਿੰਗ ਪ੍ਰਧਾਨ,ਕੈਪਟਨ ਸੁਰਜੀਤ ਸਿੰਘ, ਕੁਲਦੀਪ ਸਿੰਘ ਚੀਨਾਂ, ਰਾਕੇਸ਼ ਕੁਮਾਰ, ਸੂਬੇਦਾਰ ਜਸਪਾਲ ਸਿੰਘ, ਗੁਰਚਰਨ ਸਿੰਘ ਢੁੱਡੀਕੇ, ਹਰਪ੍ਰੀਤ ਸਿੰਘ ਅਖਾੜਾ, ਜਸਮੇਲ ਸਿੰਘ ਔਲਖ, ਤੇਜਿੰਦਰ ਸਿੰਘ ਗਰੇਵਾਲ, ਹਰਵਿੰਦਰ ਸਿੰਘ ਉੱਪਲ ਸਰਵਨ ਸਿੰਘ ਹੇਅਰ, ਰਾਜਵਿੰਦਰ ਸਿੰਘ ਤੂਰ, ਮਲਕੀਤ ਸਿੰਘ ਯੂ ਐਸ ਏ, ਸੁਰਜੀਤ ਸਿੰਘ, ਜਸਮਿੰਦਰ ਕੌਰ ਗਿੱਲ, ਪਰਮਜੀਤ ਕੌਰ ਹਾਂਸ, ਪਰਮਜੀਤ ਕੌਰ ਧਾਲੀਵਾਲ, ਸੁਰਜੀਤ ਸਿੰਘ ਧਾਲੀਵਾਲ, ਗੁਰਦੀਪ ਸਿੰਘ ਧਾਲੀਵਾਲ, ਸੁਖਦੀਪ ਭਮਾਲ, ਅਜੀਤ ਸਿੰਘ ਅਖਾੜਾ, ਕੁਲਦੀਪ ਸਿੰਘ ਲੋਹਟ,ਸੇਵਕ ਸਿੰਘ ਮੋਗਾ ਤੇ ਬਾਬਾ ਜਸ਼ਨਪ੍ਰੀਤ ਸਿੰਘ ਢੋਲਣ ਆਦਿ ਹਾਜ਼ਰ ਸਨ।