Home Health ਸਿੱਖ ਯੂਥ ਵੈਲਫੇਅਰ ਸੁਸਾਇਟੀ ਵੱਲੋਂ ਮੁਫ਼ਤ ਟੈਸਟ ਕੈਂਪ ਲਾਇਆ

ਸਿੱਖ ਯੂਥ ਵੈਲਫੇਅਰ ਸੁਸਾਇਟੀ ਵੱਲੋਂ ਮੁਫ਼ਤ ਟੈਸਟ ਕੈਂਪ ਲਾਇਆ

55
0

ਸਾਲ ਦੇ ਪਹਿਲੇ ਹਫ਼ਤੇ ਦੋ ਕਾਮਯਾਬ ਕੈਂਪ ਲਗਾਉਣੇ ਸ਼ਲਾਘਾਯੋਗ :- ਮੱਲ੍ਹਾ

ਜਗਰਾਉਂ, 5 ਜਨਵਰੀ ( ਰੋਹਿਤ ਗੋਇਲ, ਮੋਹਿਤ ਜੈਨ )-ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਆਗਮਨ ਗੁਰਪੁਰਬ ਨੂੰ  ਸਮਰਪਿਤ ਸਿੱਖ ਯੂਥ ਵੈਲਫੇਅਰ ਸੁਸਾਇਟੀ ਵੱਲੋਂ ਗੁਰਦੁਆਰਾ ਗੁਰੂ ਨਾਨਕਪੁਰਾ ਮੋਰੀ ਗੇਟ ਵਿਖੇ ਮੁਫ਼ਤ ਟੈਸਟ ਕੈਂਪ ਲਾਇਆ, ਜਿਸ ‘ਚ ਸ਼ੂਗਰ ਤੇ ਯੂਰਿਕ ਐਸਿਡ ਮੁਫ਼ਤ ‘ਚ ਚੈੱਕ ਕੀਤੇ ਗਏ ਤੇ ਬਾਕੀ ਟੈਸਟ ਅੱਧੇ ਰੇਟਾਂ ‘ਤੇ ਕੀਤੇ ਗਏ | ਇਸ ਕੈਂਪ ਦਾ ਉਦਘਾਟਨ ਪੀ. ਏ. ਸੀ. ਮੈਂਬਰ ਕੰਵਲਜੀਤ ਸਿੰਘ ਮੱਲ੍ਹਾ ਅਤੇ ਡੀ. ਸੀ. ਬੀ. ਬੈਂਕ ਦੇ ਮੈਨੇਜਰ ਅਮਰਿੰਦਰ ਸਿੰਘ ਵੱਲੋਂ ਕੀਤਾ ਗਿਆ | ਇਸ ਮੌਕੇ ਕੰਵਲਜੀਤ ਸਿੰਘ ਮੱਲ੍ਹਾ ਨੇ ਕਿਹਾ ਕਿ ਸਾਨੂੰ ਗੁਰੂਆਂ ਦੇ ਦਰਸਾਏ ਮਾਰਗ ‘ਤੇ ਚਲਦੇ ਸਮਾਜ ਦੀ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਸਿੱਖ ਯੂਥ ਵੈਲਫੇਅਰ ਸੁਸਾਇਟੀ ਆਪਣੇ ਮਿਸ਼ਨ ‘ਚ ਅੱਗੇ ਵੱਧਦੇ ਹੋਏ ਲਗਾਤਾਰ ਸਮਾਜ ਦੀ ਸੇਵਾ ਕਰ ਰਹੇ ਹਨ | ਇਸ ਮੌਕੇ ਬੈਂਕ ਮੈਨੇਜਰ ਅਮਰਿੰਦਰ ਸਿੰਘ ਅਤੇ ਕੈਪਟਨ ਨਰੇਸ਼ ਵਰਮਾ ਨੇ ਕਿਹਾ ਕਿ ਸਿੱਖ ਯੂਥ ਵੈਲਫੇਅਰ ਸੁਸਾਇਟੀ ਨੇ ਨਵੇਂ ਸਾਲ ਦੇ ਪਹਿਲੇ ਹਫ਼ਤੇ ‘ਚ ਦੋ ਕਾਮਯਾਬ ਕੈਂਪ ਲਗਾਕੇ ਲੋਕਾਂ ਤੋਂ ਅਸੀਸਾਂ ਪ੍ਰਾਪਤ ਕੀਤੀਆਂ ਹਨ | ਇਸ ਮੌਕੇ ਕੰਵਲਜੀਤ ਸਿੰਘ ਮੱਲ੍ਹਾ ਤੇ ਬੈਂਕ ਮੈਨੇਜਰ ਅਮਰਿੰਦਰ ਸਿੰਘ ਨੂੰ  ਸੁਸਾਇਟੀ ਵੱਲੋਂ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਪਿ੍ੰਸੀਪਲ ਚਰਨਜੀਤ ਸਿੰਘ ਭੰਡਾਰੀ, ਖਜ਼ਾਨਚੀ ਇੰਦਰਪਾਲ ਸਿੰਘ ਵਛੇਰ, ਸਲਾਹਕਾਰ ਦੀਪਇੰਦਰ ਸਿੰਘ ਭੰਡਾਰੀ, ਹਰਦੇਵ ਸਿੰਘ ਬੌਬੀ, ਜਨਰਲ ਸਕੱਤਰ ਬਲਵਿੰਦਰਪਾਲ ਸਿੰਘ ਮੱਕੜ, ਉਜਲ ਸਿੰਘ ਮੈਦ, ਰਵਿੰਦਰਪਾਲ ਸਿੰਘ ਮੈਦ, ਗਗਨਦੀਪ ਸਿੰਘ ਸਰਨਾ, ਆਈ. ਪੀ. ਐਸ. ਵਛੇਰ, ਤਰਲੋਕ ਸਿੰਘ ਸਿਡਾਣਾ, ਪਰਮਵੀਰ ਸਿੰਘ ਮੋਤੀ, ਡੀ. ਸੀ. ਬੀ. ਬੈਂਕ ਤੋਂ ਗਗਨਦੀਪ ਸਿੰਘ, ਯੋਗੇਸ਼ ਕੁਮਾਰ, ਜਸਵੀਰ ਸਿੰਘ, ਪ੍ਰਵੀਨ ਕੁਮਾਰ, ਮਨਪ੍ਰੀਤ ਸਿੰਘ ਤੋਂ ਇਲਾਵਾ ਮੌਟੀ ਸਰਨਾ, ਜਗਦੀਸ਼ਰ ਸਿੰਘ ਡਾਂਗੀਆਂ, ਕੈਪਟਨ ਨਰੇਸ਼ ਵਰਮਾ ਆਦਿ ਹਾਜ਼ਰ ਸਨ |

LEAVE A REPLY

Please enter your comment!
Please enter your name here