ਜਗਰਾਉਂ, 22 ਅਪ੍ਰੈਲ ( ਹਰਵਿੰਦਰ ਸਿੰਘ ਸੱਗੂ)-ਬਲੌਜ਼ਮਜ਼ ਕਾਨਵੈਂਟ ਸਕੂਲ ਸਿੱਧਵਾਂ ਬੇਟ ਰੋਡ ਜਗਰਾਉਂ ਵਿਖੇ ਅੱਜ ਗਿਆਰ੍ਹਵੀ ਜਮਾਤ ਵੱਲੋਂ ਬਾਰ੍ਹਵੀ ਜਮਾਤ ਲਈ ਇੱਕ ਵਿਦਾਇਗੀ ਪਾਰਟੀ ਰੱਖੀ ਗਈ। ਇਸ ਵਿਚ ਬੱਚਿਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ, ਗੀਤ ਅਤੇ ਡਾਂਸ ਆਦਿ ਪੇਸ਼ ਕੀਤੇ ਗਏ। ਬੱਚਿਆਂ ਵੱਲੋਂ ਹੋਰ ਵੀ ਕਈ ਛੋਟੀਆਂ-ਛੋਟੀਆਂ ਗੇਮਾਂ ਰਾਹੀ ਆਪਣੇ ਅਧਿਆਪਕਾਂ ਵਿਚਲੇ ਗੁਣਾਂ ਨੂੰ ਸਾਂਝਾ ਕੀਤਾ ਗਿਆ। ਇਸ ਮੌਕੇ ਬੱਚਿਆਂ ਨੁੰ ਉਹਨਾਂ ਦੀਆਂ ਯੋਗਤਾਵਾਂ ਦੇ ਆਧਾਰ ਤੇ ਵੱਖ-ਵੱਖ ਖਿਤਾਬ ਦਿੱਤੇ ਗਏ ਜਿਵੇਂ ਕਿ ਲੜਕਿਆਂ ਵਿਚੋਂ ਮਿ: ਬੀ.ਸੀ.ਐਸ ਗੁਰਕੀਰਤ ਸਿੰਘ, ਮਿ: ਬੀ ਸੀ ਐਸ ਫਸਟ ਰੱਨਰਅੱਪ ਹਰਸ਼ ਪਲਟਾ, ਸੈਕਿੰਡ ਰੱਨਰਅੱਪ ਸਿਮਰ, ਮਿ: ਕੂਲ ਅਨਿਸ਼, ਮਿ: ਸਟਾਇੰਲਿਸ਼ ਜਸ਼ਨਦੀਪ ਸਿੰਘ ਅਤੇ ਐਵਾਰਡ ਆਫ ਆਨਰ ਦਿਲਪ੍ਰੀਤ ਸਿੰਘ ਨੂੰ ਦਿੱਤਾ ਗਿਆ। ਲੜਕੀਆਂ ਵਿਚੋਂ ਏਕਮਰੀਤ ਕੌਰ ਨੂੰ ਮਿਸ ਬੀ ਸੀ ਐਸ, ਫਸਟ ਰੱਨਰਅੱਪ ਹਰਗੁਨ, ਸੈਕਿੰਡ ਰੱਨਰਅੱਪ ਜੈਸਮੀਨ, ਮਿਸ ਬਿਓਟੀਫੁੱਲ ਹੇਅਰ ਸੁਖਵੀਰ ਕੌਰ, ਬਿਓਟੀਫੁੱਲ ਸਮਾਈਲ ਆਸਥਾ ਅਤੇ ਮਿਸ ਐਲੀਗੈਂਟ ਇਸ਼ਪ੍ਰੀਤ ਕੌਰ ਨੂੰ ਨਿਵਾਜੇ ਗਏ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਬੱਚਿਆਂ ਨੂੰ ਕਿਹਾ ਕਿ ਮੈਂ ਇਹੀ ਦੁਆਵਾਂ ਕਰਦੀ ਹਾਂ ਕਿ ਤੁਸੀਂ ਆਉਣ ਵਾਲੇ ਇਮਤਿਹਾਨਾਂ ਵਿਚ ਚੰਗੇ ਅੰਕ ਪ੍ਰਾਪਤ ਕਰਕੇ ਆਪਣੇ-ਆਪਣੇ ਮੁਕਾਮ ਤੇ ਪਹੁੰਚੋ। ਅਸੀਂ ਆਪਣੇ ਇਸ ਬਗੀਚੇ ਵਿਚੋਂ ਤੁਹਾਨੂੰ ਇੱਕ ਵੱਡੇ ਰੁੱਖ ਬਣਾ ਕੇ ਭੇਜ ਰਹੇ ਹਾਂ ਤਾਂ ਜੋ ਤੁਸੀਂ ਹਮੇਸ਼ਾ ਆਪਣੇ ਵੱਲੋਂ ਹੋਰਨਾਂ ਨੂੰ ਛਾਵਾਂ ਕਰਦੇ ਰਹੋ। ਅੱਜ ਦੇ ਇਸ ਪ੍ਰੋਗਰਾਮ ਦਾ ਮਹੱਤਵ ਇਹੀ ਹੈ ਕਿ ਇਸ ਦਿਨ ਨੂੰ ਤੁਹਾਡੇ ਲਈ ਯਾਦਗਾਰ ਬਣਾਇਆ ਜਾ ਸਕੇ। ਬੱਚਿਆਂ ਨੂੰ ਇੱਕ-ਇੱਕ ਯਾਦਗਾਰ ਦਿੱਤੀ ਗਈ। ਇਸ ਮੌਕੇ ਸਕੂਲ ਦੇ ਪ੍ਰੈਜ਼ੀਡੈਂਟ ਸ:ਮਨਪ੍ਰੀਤ ਸਿੰਘ ਬਰਾੜ ਨੇ ਕਿਹਾ ਕਿ ਮੈਨੂੰ ਇਹਨਾਂ ਬੱਚਿਆਂ ਉੱਪਰ ਬਹੁਤ ਮਾਣ ਹੈ ਜੋ ਅੱਜ ਮੁਕਾਮ ਤੇ ਪਹੁੰਚੇ ਹਨ ਅਤੇ ਮੈਂ ਤੁਹਾਡੇ ਆਉਣ ਵਾਲੇ ਟਾਈਮ ਲਈ ਇਹੀ ਲੋਚਦਾ ਹਾਂ ਕਿ ਤੁਸੀਂ ਹਮੇਸ਼ਾ ਉੱਚ ਮੁਕਾਮ ਤੇ ਪਹੁੰਚ ਕੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਮ ਰੌਸ਼ਨ ਕਰੋ। ਇਸ ਮੌਕੇ ਸਕੂਲ ਦੇ ਸ:ਅਜਮੇਰ ਸਿੰਘ ਰੱਤੀਆਂ ਨੇ ਵੀ ਸ਼ਮੂਲੀਅਤ ਕੀਤੀ।