ਰੂਪਨਗਰ (ਧਰਮਿੰਦਰ ) ਸੀਨੀਅਰ ਸਿਟੀਜਨਜ਼ ਕੌਂਸਲ ਰੂਪਨਗਰ ਦੀ ਗਵਰਨਿੰਗ ਬਾਡੀ ਦੇ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਕਰਵਾਈ ਜਾ ਰਹੀ ਚੋਣ ਦੇ ਸਬੰਧ ‘ਚ ਰਿਟਰਨਿੰਗ ਅਫ਼ਸਰ ਇੰਜੀ. ਹਰਜੀਤ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ, ਚੋਣ ਲੜ ਰਹੇ ਉਮੀਦਵਾਰਾਂ ਅਮਰਜੀਤ ਸਿੰਘ ਤੇ ਸੁਰਿੰਦਰ ਸਿੰਘ ਨਾਲ ਇਕ ਮੀਟਿੰਗ ਕੀਤੀ ਗਈ। ਸਹਾਇਕ ਰਿਟਰਨਿੰਗ ਅਫ਼ਸਰ ਬੀਐੱਸ ਸੈਣੀ ਨੇ ਪ੍ਰਰੈੱਸ ਨੂੰ ਜਾਰੀ ਇਕ ਬਿਆਨ ‘ਚ ਦੱਸਿਆ ਕਿ ਚੋਣ ਪੋ੍ਗਰਾਮ ਅਨੁਸਾਰ ਸ਼ਿਵਾਲਿਕ ਪਬਲਿਕ ਸਕੂਲ ਰੂਪਨਗਰ ਦੇ ਆਡੀਟੋਰੀਅਮ ‘ਚ ਪੋਿਲੰਗ ਬੂਥ ਬਣਾਇਆ ਗਿਆ ਹੈ ਜਿੱਥੇ ਮਿਤੀ 01.05.2023 ਨੂੰ ਦੁਪਹਿਰ ਬਾਅਦ 3.30 ਵਜੇ ਤੋਂ 5.30 ਵਜੇ ਤਕ ਵੋਟਾਂ ਪੈਣਗੀਆਂ। ਪਰ ਕੌਂਸਲ ਵੱਲੋਂ ਉਸ ਦਿਨ ਉੱਥੇ ਹੀ ਮਹੀਨਾਵਾਰ ਮੀਟਿੰਗ ‘ਚ 3.00 ਵਜੇ ਆਪਣਾ ਤਿਮਾਹੀ ਮੈਗਜ਼ੀਨ ਸੁਨਹਿਰੇ ਪਲ ਵੀ ਰਿਲੀਜ਼ ਕੀਤਾ ਜਾਣਾ ਹੈ ਜਿਸ ਕਰ ਕੇ ਵੋਟਿੰਗ ਸ਼ੁਰੂ ਕਰਨ ‘ਚ ਕੁਝ ਦੇਰੀ ਹੋਣ ਦੀ ਸੰਭਾਵਨਾ ਹੋ ਸਕਦੀ ਹੈ। ਵੋਟਿੰਗ ਸ਼ੁਰੂ ਕਰਵਾਉਣ ਲਈ ਇਸ ਸੰਭਾਵਿਤ ਦੇਰੀ ਬਾਰੇ ਉਮੀਦਵਾਰਾਂ ਨੂੰ ਮੀਟਿੰਗ ‘ਚ ਜਾਣਕਾਰੀ ਦੇ ਦਿੱਤੀ ਗਈ ਤੇ ਭਰੋਸਾ ਦਿੱਤਾ ਗਿਆ ਕਿ ਜਿਨ੍ਹਾਂ ਸਮਾਂ ਦੇਰੀ ਨਾਲ ਵੋਟਿੰਗ ਸ਼ੁਰੂ ਹੋਵੇਗੀ ਉਨ੍ਹਾਂ ਸਮਾਂ ਵੋਟਿੰਗ ਲਈ ਅੱਗੇ ਵਧਾ ਦਿੱਤਾ ਜਾਵੇਗਾ। ਇਸ ਲਈ ਸੰਭਾਵਿਤ ਦੇਰੀ ਨੂੰ ਧਿਆਨ ‘ਚ ਰੱਖਦੇ ਹੋਏ ਵੋਟਿੰਗ ਦੌਰਾਨ ਸਹਿਯੋਗ ਕਰਨ ਲਈ ਉਮੀਦਵਾਰਾਂ ਨੂੰ ਅਪੀਲ ਕੀਤੀ ਗਈ। ਇਸ ਤੋਂ ਇਲਾਵਾ ਕੌਂਸਲ ਦੀ ਚੜ੍ਹਦੀ ਕਲਾ ਲਈ ਵੋਟਿੰਗ ਸਿਸਟਮ ਨੂੰ ਪਾਰਦਰਸ਼ੀ ਤੇ ਭਰੋਸੇਮੰਦ ਬਣਾਉਣ ਦੇ ਮੰਤਵ ਨਾਲ ਆਪੋ-ਆਪਣੇ ਪੋਿਲੰਗ ਏਜੰਟ ਪੋਿਲੰਗ ਵਾਲੇ ਦਿਨ ਦੁਪਹਿਰ 2.30 ਵਜੇ ਪੋਿਲੰਗ ਬੂਥ ਵਿਖੇ ਨਿਯੁਕਤ ਕਰਨ ਦੀ ਵੀ ਅਪੀਲ ਕੀਤੀ ਗਈ। ਉਮੀਦਵਾਰਾਂ ਵਲੋਂ ਵੀ ਚੋਣ ਅਧਿਕਾਰੀਆਂ ਦੀ ਅਪੀਲ ਨਾਲ ਸਹਿਮਤੀ ਪ੍ਰਗਟ ਕਰਦੇ ਹੋਏ ਵੋਟਿੰਗ ਦੌਰਾਨ ਆਪਸੀ ਭਾਈਚਾਰਕ ਸਾਂਝ ਅਤੇ ਸੱਦਭਾਵਨਾ ਵਾਲਾ ਮਹੌਲ ਬਣਾਈ ਰੱਖਣ ਲਈ ਸਹਿਯੋਗ ਕਰਨ ਦਾ ਵਿਸ਼ਵਾਸ ਦਿਵਾਇਆ ਗਿਆ ।