Home Education ਜੀ. ਐੱਚ. ਜੀ. ਅਕੈਡਮੀ , ਜਗਰਾਓਂ ਵਿਖੇ ਮਨਾਇਆ ਗਿਆ ਵਿਸ਼ਵ ਧਰਤੀ ਦਿਵਸ

ਜੀ. ਐੱਚ. ਜੀ. ਅਕੈਡਮੀ , ਜਗਰਾਓਂ ਵਿਖੇ ਮਨਾਇਆ ਗਿਆ ਵਿਸ਼ਵ ਧਰਤੀ ਦਿਵਸ

76
0


ਜਗਰਾਉਂ, 22 ਅਪ੍ਰੈਲ ( ਹਰਵਿੰਦਰ ਸਿੰਘ ਸੱਗੂ)-ਜੀ.ਐੱਚ. ਜੀ.ਅਕੈਡਮੀ, ਜਗਰਾਓਂ ਵਿਖੇ ਅੱਜ ‘ਵਿਸ਼ਵ ਧਰਤੀ ਦਿਵਸ’ ਮਨਾਇਆ ਗਿਆ।ਜਿਸ ਵਿੱਚ ਨਰਸਰੀ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀ ਮੌਸਮੀ ਫੁੱਲਾਂ ਵਾਲੇ ਪੌਦੇ ਲੈ ਕੇ ਆਏ ਅਤੇ ਮੌਕੇ ਤੇ ਸਕੂਲ ਗਾਰਡਨ ਵਿੱਚ ਪੌਦਿਆਂ ਨੂੰ ਲਗਾਇਆ ਗਿਆ ।ਨੌਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਧਰਤੀ ਦੀ ਮਹੱਤਤਾ ਨੂੰ ਦਰਸਾਉਂਦੇ ਹੋਏ ‘ ਧਰਤੀ ਦਿਵਸ ‘ ਤੇ ਪੋਸਟਰ ਬਣਾਏ ।ਵਿਦਿਆਰਥੀਆਂ ਨੇ ਬਹੁਤ ਹੀ ਸੋਹਣੇ -ਸੋਹਣੇ ਰੰਗਾਂ ਨਾਲ ‘ ਧਰਤੀ ਦਾ ਰੱਖੋ ਧਿਆਨ , ਸਾਡਾ ਦੇਸ਼ ਬਣੇਗਾ ਮਹਾਨ ‘ ਧਰਤੀ ਬਚਾਓ ਜੀਵਨ ਬਚਾਓ ,’ਵਾਤਾਵਰਣ ਦੀ ਰੱਖਿਆ ਲਈ ਕਰੋ ਕਰਮ ਇਹੀ ਹੈ ਅੱਜ ਦਾ ਸੱਚਾ ਧਰਮ’, ਜਨ ਜਨ ਵਿੱਚ ਸੰਦੇਸ਼ ਪਹੁੰਚਾਓ, ਰੁੱਖ ਲਗਾਓ ਰੁੱਖ ਲਗਾਓ ਆਦਿ ਨਆਰੇ ਲਿਖ ਕੇ ਵਿਦਿਆਰਥੀਆਂ ਵਿੱਚ ਵਾਤਾਵਰਨ ਨੂੰ ਵਧੀਆ ਬਣਾਉਣ ਦੀ ਜਾਗਰੂਕਤਾ ਪੈਦਾ ਕੀਤੀ ।ਅਖੀਰ ਵਿੱਚ ਜੀ. ਐੱਚ. ਜੀ .ਅਕੈਡਮੀ ਦੇ ਪ੍ਰਿੰਸੀਪਲ ਸ੍ਰੀਮਤੀ ਰਮਨਜੋਤ ਕੌਰ ਗਰੇਵਾਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ ਲਈ ਪ੍ਰੇਰਿਤ ਕੀਤਾ ।

LEAVE A REPLY

Please enter your comment!
Please enter your name here