ਫ਼ਤਹਿਗੜ੍ਹ ਸਾਹਿਬ, 6 ਜਨਵਰੀ ( ਮੋਹਿਤ ਜੈਨ) -ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਹਰਭਜਨ ਸਿੰਘ ਮਹਿਮੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਦੀ ਅਗਵਾਈ ਹੇਠ ਜ਼ਿਲ੍ਹੇ ਵਿੱਚ ਚੱਲ ਰਹੇ ਜ਼ਿਲ੍ਹਾ ਬਾਲ ਸੁਰੱਖਿਆ ਯੁਨਿਟ ਵੱਲੋਂ ਮਿਸ਼ਨ ਵਾਤਸਲਿਯਾ ਸਕੀਮ ਅਧੀਨ 0-18 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ 2000 ਰੁਪਏ ਪ੍ਰਤੀ ਮਹੀਨਾ ਸਪਾਂਸ਼ਰਸਿਪ ਦਾ ਵਿੱਤੀ ਲਾਭ ਦਿੱਤਾ ਜਾਂਦਾ ਹੈ।ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਨੇ ਦੱਸਿਆ ਕਿ ਸਪਾਂਸਰਸ਼ਿਪ ਅਤੇ ਫੋਸਟਰ ਕੇਅਰ ਅਪੂਰਵਲ ਕਮੇਟੀ ਵੱਲੋਂ ਜਿਲ੍ਹੇ ਵਿੱਚ 0-18 ਸਾਲ ਅਜਿਹੇ ਬੱਚੇ ਜਿਨ੍ਹਾਂ ਦੀ ਮਾਤਾ ਵਿਧਵਾ , ਤਲਾਕਸ਼ੁਦਾ ਹੋਵੇ ਅਤੇ ਪਰਿਵਾਰ ਵੱਲੋਂ ਲਵਾਰਿਸ ਛੱਡ ਦਿੱਤੇ ਗਏ ਹੋਣ ਜਾਂ ਜਿਹਨਾਂ ਬੱਚਿਆ ਦੇ ਮਾਤਾ ਪਿਤਾ ਜਾਨਲੇਵਾ / ਖਤਰਨਾਕ ਬੀਮਾਰੀ ਦਾ ਸ਼ਿਕਾਰ ਹਨ ਜਾਂ ਮਾਤਾ ਪਿਤਾ ਵਿੱਤੀ ਅਤੇ ਸਰੀਰਕ ਤੌਰ ਤੇ ਬੱਚਿਆ ਦੀ ਦੇਖਭਾਲ ਕਰਨ ਵਿੱਚ ਅਸਮੱਰਥ ਹਨ ਜਾਂ ਜੇ.ਜੇ . ਐਕਟ 2015 ਦੇ ਅਨੁਸਾਰ ਦੇਖਭਾਲ ਅਤੇ ਸੁਰੱਖਿਆ ਦੀ ਲੋੜ ਵਾਲੇ ਬੱਚੇ ਜਿਵੇਂ ਕਿ ਬੇਘਰ, ਕੁਦਰਤੀ ਆਫਤਾਂ ਦਾ ਸ਼ਿਕਾਰ, ਬਾਲ ਮਜ਼ਦੂਰੀ , ਬਾਲ ਵਿਆਹ ਦਾ ਸ਼ਿਕਾਰ, ਸਮੱਗਲਿੰਗ ਨਾਲ ਪ੍ਰਭਾਵਿਤ ਜਾਂ ਉਹ ਬੱਚੇ ਜੋ ਸੜਕ ਤੇ ਰਹਿ ਰਿਹਾ ਹੋਵੇ, ਦੁਰਵਿਵਹਾਰ ਜਾਂ ਸੋਸ਼ਣ ਦਾ ਸ਼ਿਕਾਰ ਹੋਣ ਵਾਲੇ ਬੱਚੇ, ਐਚ.ਆਈ.ਵੀ/ ਏਡਜ਼ ਨਾਲ ਪ੍ਰਭਾਵਿਤ ਬੱਚੇ .ਪੀ.ਐਮ.ਕੇਅਰਜ਼ ਫਾਰ ਚਿਲਰਡਨ ਸਕੀਮ ਅਧੀਨ ਕਵਰ ਕੀਤੇ ਬੱਚੇ ਇਸ ਸਕੀਮ ਦਾ ਲਾਭ ਲੈ ਸਕਦੇ ਹਨ।
ਮਹਿਮੀ ਨੇ ਦੱਸਿਆ ਕਿ ਮਿਸ਼ਨ ਵਾਤਸਲਯ ਸਕੀਮ ਦੀ ਗਾਈਡਲਾਇਨਜ਼ ਅਨੁਸਾਰ ਇਨ੍ਹਾਂ ਬੱਚਿਆ ਦੇ ਪਰਿਵਾਰ ਦੀ ਸਹਿਰੀ ਖੇਤਰ ਵਿੱਚ 96,000/- ਰੁਪਏ ਅਤੇ ਗ੍ਰਾਮੀਣ ਖੇਤਰ ਵਿੱਚ 72000/- ਰੁਪਏ ਸਲਾਨਾ ਆਮਦਨ ਤੋ ਘੱਟ ਹੋਣੀ ਚਾਹੀਦੀ ਹੈ ਅਤੇ ਕਿਸੀ ਹੋਰ ਸਕੀਮ ਦਾ ਵਿੱਤੀ ਲਾਭ ਨਾ ਲੈ ਰਹੇ ਹੋਣ। ਇਸ ਸਕੀਮ ਲਈ ਜਿਆਦਾ ਜਾਣਕਾਰੀ ਲਈ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਦੇ ਮੋਬਾਇਲ ਨੰ. 9914310010 ਅਤੇ ਦਫਤਰ ਜਿਲ੍ਹਾ ਬਾਲ ਸੁੱਰਖਿਆ ਯੂਨਿਟ ਕਮਰਾ ਨੰ 302 ਦੂਜੀ ਮੰਜਿਲ ਜਿਲ੍ਹਾ ਪ੍ਰੰਬਧਕੀ ਕੰਪਲੈਕਸ ਫਤਿਹਗੜ ਸਾਹਿਬ ਤੇ ਸੰਪਰਕ ਕੀਤਾ ਜਾ ਸਕਦਾ ਹੈ