Home ਧਾਰਮਿਕ ਪਿੰਡ ਰਾਜੋਆਣਾ ਕਲਾਂ ਵਿਖੇ ਸਲਾਨਾ ਧਾਰਮਿਕ ਸਮਾਗਮ 8 ਫਰਵਰੀ ਨੂੰ

ਪਿੰਡ ਰਾਜੋਆਣਾ ਕਲਾਂ ਵਿਖੇ ਸਲਾਨਾ ਧਾਰਮਿਕ ਸਮਾਗਮ 8 ਫਰਵਰੀ ਨੂੰ

56
0


ਹੇਰਾਂ 28 ਜਨਵਰੀ (ਜਸਵੀਰ ਸਿੰਘ ਹੇਰਾਂ):ਇਤਿਹਾਸਕ ਨਗਰ ਗੁਰਦੁਆਰਾ ਮੰਜੀ ਸਾਹਿਬ ਪਿੰਡ ਰਾਜੋਆਣਾ ਕਲਾਂ ਵਿਖੇ ਸੰਤ ਬਾਬਾ ਅਮਰੀਕ ਸਿੰਘ ਜੀ ਵੱਲੋਂ ਸ਼ੁਰੂ ਕੀਤੇ ਕਾਰਜ ਉਸੇ ਤਰਾਂ੍ਹ ਲੜੀਵਾਰ ਚੱਲ ਰਹੇ ਹਨ ਉਕਤ ਸਬਦਾਂ ਦਾ ਪ੍ਰਗਟਾਵਾ ਭਾਈ ਜਗਰਾਜ ਸਿੰਘ ਤਲਵੰਡੀ ਦੇ ਘਰ ਧਾਰਮਿਕ ਸਮਾਗਮ ਵਿੱਚ ਪਹੁੰਚੇ ਮੁੱਖ ਸੇਵਾਦਰ ਬਾਬਾ ਬਲਦੇਵ ਸਿੰਘ ਰਾਜੋਆਣਾ ਕਲਾਂ,ਜਲਾਲ ਵਾਲਿਆਂ ਨੇ ਕੀਤਾ,ਉਹਨਾਂ ਕਿਹਾ ਗੁਰਦੁਆਰਾ ਮੰਜੀ ਸਾਹਿਬ ਪਿੰਡ ਰਾਜੋਆਣਾ ਕਲਾਂ ਵਿਖੇ ਸੰਤ ਬਾਬਾ ਅਮਰੀਕ ਸਿੰਘ ਜੀ ਵੱਲੋਂ ਸ਼ੁਰੂ ਕੀਤਾ ਮਾਘ ਮਹੀਨੇ ਨੂੰ ਸਮਰਪਿਤ ਸਲਾਨਾ ਧਾਰਮਿਕ ਸਮਾਗਮ 8 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਤਿੰਨ ਪਹਿਲਾਂ ਆਰੰਭ ਸ੍ਰੀ ਅਖੰਡਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਉਪਰੰਤ ਧਾਰਮਿਕ ਦੀਵਾਨਾਂ ਵਿੱਚ ਰਾਗੀ,ਢਾਡੀ,ਕਵੀਸਰ ਜੱਥੇ ਸੰਗਤਾਂ ਨੂੰ ਗੁਰਇਤਿਹਾਸ ਨਾਲ ਜੋੜਨਗੇ।ਉਹਨਾਂ ਸੰਗਤਾਂ ਨੂੰ ਇਸ ਸਮਾਗਮ ਵਿੱਚ ਪਹੁੰਚਕੇ ਲਾਹੇ ਪ੍ਰਾਪਤ ਕਰਨ ਦੀ ਅਪੀਲ ਕੀਤੀ।ਸਮਾਪਤੀ ਤੋਂ ਬਆਦ ਸੰਗਤਾਂ ਲਈ ਪੂੜੀ ਛੋਲਿਆਂ ਦੇ ਲੰਗਰ ਤੋਂ ਇਲਾਵਾ ਵੱਖ-ਵੱਖ ਪਦਾਰਥਾਂ ਦੇ ਲੰਗਰ ਲਾਏ ਜਾਣਗੇ।ਇਸ ਮੌਕੇ ਮੁੱਖ ਸੇਵਾਦਾਰ ਬਾਬਾ ਬਲਦੇਵ ਸਿੰਘ ਰਾਜੋਆਣਾ ਕਲਾਂ,ਜਲਾਲ ਵਾਲੇ,ਭਾਈ ਜਗਰਾਜ ਸਿੰਘ ਤਲਵੰਡੀ,ਰਾਜਵਿੰਦਰ ਸਿੰਘ,ਰਾਜਪਾਲ ਸਿੰਘ ਹੇਰਾਂ,ਕੇਵਲ ਸਿੰਘ ਹੇਰਾਂ ਆਦਿ ਹਾਜਰ ਸਨ।

LEAVE A REPLY

Please enter your comment!
Please enter your name here