ਮੋਗਾ, 6 ਜਨਵਰੀ ( ਅਸ਼ਵਨੀ) -ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮੋਗਾ ਵੱਲੋਂ ਸਵੈ-ਰੋਜ਼ਗਾਰ ਦੀਆਂ ਚਾਹਵਾਨ ਪ੍ਰਾਰਥਣਾਂ ਨੂੰ ਟਾਈ-ਡਾਈ ਅਤੇ ਸਰਫ਼ ਬਣਾਉਣ ਦੀ ਟ੍ਰੇਨਿੰਗ ਬਿਊਰੋ ਵਿਖੇ ਮੁਹੱਈਆ ਕਰਵਾਈ ਗਈ। ਇਹ ਟ੍ਰ਼ੇਨਿੰਗ ਕ੍ਰਿਸ਼ੀ ਵਿਗਿਆਨ ਕੇਂਦਰ ਬੁੱਧ ਸਿੰਘ ਵਾਲਾ ਤੋਂ ਡਾ. ਪਰਮਿੰਦਰ ਕੌਰ ਵੱਲੋਂ ਪ੍ਰਾਰਥਣਾਂ ਮੁਹੱਈਆ ਕੀਤੀ ਗਈ।ਜ਼ਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਫ਼ਰ ਸ੍ਰੀਮਤੀ ਪਰਮਿੰਦਰ ਕੌਰ ਨੇਦੱਸਿਆ ਕਿ ਇਸ ਟ੍ਰੇਨਿੰਗ ਦਾ ਮਕਸਦ ਘਰੇਲੂ ਔਰਤਾਂ ਨੂੰ ਸਵੈ-ਰੋਜ਼ਗਾਰ ਦੇ ਯੋਗ ਬਣਾਉਣਾ ਹੈ। ਇਸ ਟ੍ਰੇਨਿੰਗ ਨਾਲ ਇਨ੍ਹਾਂ ਪ੍ਰਾਰਥਣਾਂ ਨੂੰ ਟਾਈ-ਡਾਈ ਅਤੇ ਸਰਫ਼ ਬਣਾਉਣ ਦੀ ਮੁੱਢਲੀ ਜਾਣਕਾਰੀ ਮੁਹੱਈਆਂ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਇਹ ਪ੍ਰਾਰਥਣਾਂ ਇਹਨਾਂ ਘਰੇਲੂ ਉਪਯੋਗ ਦੀਆਂ ਵਸਤੂਆਂ ਨੂੰ ਆਪਣੇ ਘਰ ਲਈ ਅਤੇ ਵਪਾਰਕ ਤੌਰ ‘ਤੇ ਵਿਕਰੀ ਕਰਨ ਲਈ ਨਿਰਮਾਣ ਕਰ ਸਕਦੀਆਂ ਹਨ।ਸ੍ਰੀਮਤੀ ਪਰਮਿੰਦਰ ਕੌਰ ਨੇ ਦੱਸਿਆ ਕਿ ਰੋਜ਼ਗਾਰ ਬਿਊਰੋ ਮੋਗਾ ਬੇਰੋਜ਼ਗਾਰ ਨੌਜਵਾਨਾਂ ਦੀ ਰੋਜ਼ਗਾਰ ਦੇ ਕਾਬਲ ਬਣਨ ਲਈ ਹਰ ਸੰਭਵ ਸਹਾਇਤਾ ਕਰ ਰਿਹਾ ਹੈ।
