ਮੋਗਾ, 09 ਦਸੰਬਰ ( ਕੁਲਵਿੰਦਰ ਸਿੰਘ)-24ਵਾਂ ਚੈਮਪੀਅਨ ਟਰਾਫੀ ਮਲਕੀਤ ਸਿੰਘ ਸਿੱਧੂ ਹਾਕੀ ਟੂਰਨਾਮੈਂਟ ਅੱਜ ਤੋਂ ਸ਼ੁਰੂ ਹੋ ਗਿਆ ਹੈ। ਤਿੰਨ ਦਿਨਾਂ ਤੱਕ ਚੱਲਣ ਵਾਲੇ ਇਸ ਟੂਰਨਾਮੈਂਟ ਵਿੱਚ ਮੋਗਾ ਜਿਲ੍ਹੇ ਦੀਆਂ ਲੜਕੇ ਅਤੇ ਲੜਕੀਆਂ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ, ਜਿਸ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਜਸਪਾਲ ਸਿੰਘ ਸਿੱਧੂ ਨੇ ਪਤਰਕਾਰਾਂ ਨਾਲ ਗੱਲਬਾਤ ਕਰਦੇ ਦਸਿਆ ਕਿ ਹਾਕੀ ਦਾ ਇਹ 24 ਵਾਂ ਟੂਰਨਾਮੈਂਟ ਹਰ ਸਾਲ ਦੀ ਤਰਾਂ ਇਸ ਸਾਲ ਵੀ ਬੜੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਕਰੋਨਾ ਦੇ ਦੌਰਾਨ ਇਹ ਟੂਰਨਾਮੈਂਟ ਨਹੀਂ ਹੋ ਸਕਿਆ ਸੀ। ਇਸ ਲਈ ਇਸ ਵਾਰ 2 ਸਾਲ ਬਾਅਦ ਟੂਰਨਾਮੈਂਟ ਹੋ ਰਿਹਾ ਹੈ। ਖਿਡਾਰੀਆਂ ਵਿੱਚ ਟੂਰਨਾਮੈਂਟ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਨ ਨੂੰ ਮਿਲ ਰਿਹਾ ਹੈ। ਉਹਨਾਂ ਪਿੱਛਲੇ ਸਮੇਂ ਵਿੱਚ ਵਿਛੜੀਆਂ ਰੂਹਾਂ ਨੂੰ ਯਾਦ ਕਰਦਿਆਂ 2 ਮਿੰਟ ਦਾ ਮੋਨ ਰੱਖਿਆ ਅਤੇ ਇਸ ਤੋਂ ਬਾਅਦ ਮੈਚ ਸ਼ੁਰੂ ਕੁਰਵੇ।ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਹਾਕੀ ਟੂਰਨਾਮੈਂਟ ਵਿੱਚ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਉਦਘਾਟਨ ਸਮੇਂ ਉਨ੍ਹਾਂ ਵਲੋਂ ਰੀਵਨ ਵੀ ਕੱਟਿਆ ਗਿਆ ਅਤੇ ਜੇਤੂ ਟਰਾਫੀ ਦੀ ਘੁੰਡ ਚੁਕਾਈ ਕੀਤੀ। ਇਸ ਮੌਕੇ ਉਨ੍ਹਾਂ ਟੀਮਾਂ ਨਾਲ ਜਾਣ ਪਛਾਣ ਵੀ ਕੀਤੀ।ਇਸ ਸਮੇਂ ਉਹਨਾਂ ਬੋਲਦਿਆਂ ਮਲਕੀਤ ਸਿੰਘ ਸਿੱਧੂ ਮੈਮੋਰੀਅਲ ਟਰੱਸਟ ਦੇ ਇਸ ਵੱਡੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਲਈ ਪ੍ਰੇਰਣਾ ਦਿੱਤੀ। ਉਦਘਾਟਨੀ ਮੈਚ ਮੋਗਾ ਅਤੇ ਕਾਲਕੇ ਦੀਆਂ ਟੀਮਾਂ ਵਿੱਚ ਤੇਜ਼ ਗਤੀ ਨਾਲ ਖੇਡਿਆ ਗਿਆ।ਇਸ ਸਮੇਂ ਪਰਮਜੀਤ ਸਿੰਘ, ਦਲਜੀਤ ਸਿੰਘ ਰਵੀ, ਸਿਮਰਨ ਬਰਾੜ, ਰਮਨਦੀਪ ਕਾਲਾ, ਵਿਨੋਦ ਕੁਮਾਰ, ਅਮਨ ਰਖਰਾ, ਬਲਜੀਤ ਸਿੰਘ ਚਾਨੀ, ਜਸਵਿੰਦਰ ਸਿੰਘ ਕਾਕਾ, ਪ੍ਰਵੀਨ ਮੱਕੜ ਅਤੇ ਨਾਮ ਵਰ ਹਸਤੀਆਂ ਮਜ਼ੂਦ ਸਨ।
