ਮੋਗਾ, 9 ਦਸੰਬਰ ( ਕੁਲਵਿੰਦਰ ਸਿੰਘ)-ਸੀਨੀਅਰ ਕ੍ਰਿਕਟ ਕਲੱਬ 40 ਪਲੱਸ ਮੋਗਾ ਵਲੋਂ ਪਹਿਲਾ 20- 20 ਕ੍ਰਿਕਟ ਮੈਚ ਮਿਤੀ 11 ਦਸੰਬਰ ਦਿਨ ਐਤਵਾਰ ਨੂੰ ਡੀ ਐਮ ਕਾਲਜ ਦੀ ਅੰਦਰਲੀ ਗਰਾਉਂਡ ਵਿਚ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਮੁਖ ਮਹਿਮਾਨ ਡੀ ਐਮ ਕਾਲਜ ਦੇ ਪ੍ਰਿੰਸੀਪਲ ਐੱਸ ਕੇ ਸ਼ਰਮਾ ਅਤੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਮਾਲਵੀਕਾ ਸੂਦ ਹੋਣਗੇ। ਕਲੱਬ ਦੇ ਪ੍ਰਧਾਨ ਆਰ ਕੇ ਜਿੰਦਲ ਅਤੇ ਟੀਮ ਦੇ ਕੈਪਟਨ ਵਿਨੇ ਗੁਪਤਾ ਨੇ ਦੱਸਿਆ ਕਿ ਇਹ ਮੈਚ ਮੋਗੇ ਵਿਚ ਕ੍ਰਿਕਟ ਨੂੰ ਵਧਾਉਣ ਲਈ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਕਲੱਬ ਵਲੋਂ ਇਕ ਬਹੁਤ ਹੀ ਸ਼ਾਨਦਾਰ ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਜਿਸ ਵਿਚ 8 ਟੀਮਾਂ ਭਾਗ ਲੈਣਗੀਆਂ ਟੂਰਨਾਮੈਂਟ ਵਿੱਚ 40 ਸਾਲ ਤੋਂ ਉਪਰ ਵਾਲੇ ਹੀ ਭਾਗ ਲੈ ਸਕਣਗੇ। ਇਸ ਮੌਕੇ ਕਲੱਬ ਦੇ ਕੈਸ਼ੀਅਰ ਡਾਕਟਰ ਸ਼ਮਸ਼ੇਰ ਸਿੰਘ ਸਿੱਧੂ ਸੀਨੀਅਰ ਮੈਂਬਰ ਸਟਾਲਿਨਪ੍ਰੀਤ ਸਿੰਘ ਧਾਲੀਵਾਲ , ਸੱਤੀ ਚਾਵਲਾ, ਕੋਚ ਈਸ਼ਵਰ, ਲਖਬੀਰ ਸਿੰਘ ਬਾਂਕੇ ਜੀ ਅਤੇ ਹੋਰ ਸੀਨੀਅਰ ਖਿਡਾਰੀ ਮਜੂਦ ਸਨ।
