ਜਗਰਾਉਂ, 9 ਦਸੰਬਰ ( ਵਿਕਾਸ ਮਠਾੜੂ)-ਲਾਇਨਜ਼ ਕਲੱਬ ਜਗਰਾਉਂ ਵੱਲੋਂ ਸਮਾਜ ਸੇਵਾ ਨੂੰ ਸਮਰਪਿਤ ਪ੍ਰੋਜੈਕਟ ਲਗਾਉਂਦਿਆਂ ਗੌਰਮਿੰਟ ਪ੍ਰਇਮਰੀ ਸਕੂਲ ਦੇ 101 ਬੱਚਿਆਂ ਨੂੰ ਸਰਦੀਆਂ ਤੋਂ ਬਚਾਅ ਲਈ ਜਰਸੀਆਂ ਅਤੇ ਬੂਟਾਂ ਦੀ ਵੰਡ ਕੀਤੀ ਗਈ । ਕਲੱਬ ਦੇ ਪ੍ਰਧਾਨ ਇੰਜ਼ੀ.ਲਾਇਨ ਸੁਖਦੇਵ ਸਿੰਘ ਸਿੱਧੂ ਨੇ ਇਸ ਅਤਿ ਲੋੜੀਂਦੇ ਪ੍ਰੋਜੈਕਟਚ ਯੋਗਦਾਨ ਪਾਉਣ ਵਾਲੇ ਸਵ.ਅਧਿਆਪਕ ਰਣਜੀਤ ਸਿੰਘ ਥਿੰਦ ਦੇ ਪਰਿਵਾਰ ਅਤੇ ਆਪਣੀ ਨੇਕ ਕਮਾਈ ਵਿੱਚੋਂ ਹੋਰ ਦਾਨ ਦੇਣ ਵਾਲੇ ਲਾਇਨ ਮੈਂਬਰਾਂ ਦਾ ਕਲੱਬ ਵੱਲੋਂ ਧੰਨਵਾਦ ਕਰਦਿਆਂ ਆਉਂਦੇ ਦਿਨ੍ਹਾਂਚ ਹੋਰ ਵੀ ਪ੍ਰੋਜੈਕਟ ਲਾਗਾਉਣ ਦੀ ਗੱਲ ਕੀਤੀ ।ਇੰਜ਼ੀ.ਲਾਇਨ ਅੰਮ੍ਰਿਤ ਸਿੰਘ ਥਿੰਦ ਖਜ਼ਾਨਚੀ ਅਤੇ ਸਕੱਤਰ ਐਮ.ਜੇ.ਐਫ ਲਾਇਨ ਸਤਪਾਲ ਸਿੰਘ ਗਰੇਵਾਲ ਨੇ ਪ੍ਰੋਜੈਕਟ ਬਾਰੇ ਜਾਣਕਾਰੀ ਸਾਂਝੀ ਕੀਤੀ ਕਿ ਜਰਸੀਆਂ ਅਤੇ ਬੂਟਾਂ ਦੀ ਵੰਡ ਉਨ੍ਹਾਂ ਬੱਚਿਆਂ ਨੂੰ ਕੀਤੀ ਗਈ ਹੈ ਜੋ ਕਿ ਜਨਰਲ ਕੈਟਾਗਰੀ ਨਾਲ ਸਬੰਧਤ ਹੋਣ ਕਾਰਨ ਸੂਬਾ ਸਰਕਾਰ ਵੱਲੋਂ ਮਿਲਦੀਆਂ ਸਹੂਲਤਾਂ ਤੋਂ ਵਾਂਝੇ ਰਹਿ ਜਾਂਦੇ ਹਨ,ਇਹ ਬੱਚੇ ਉਨ੍ਹਾਂ ਪਰਿਵਾਰਾਂ ਨਾਲ ਸਬੰਧ ਰੱਖਦੇ ਹਨ ਜੋ ਆਉਂਦੇ ਭਾਂਵੇ ਜਨਰਲ ਕੈਟਾਗਿਰੀਚ ਹਨ ਪਰ ਉਹ ਗਰੀਬੀ ਰੇਖਾ ਚ ਜੀਵਨ ਬਸਰ ਕਰਦੇ ਹਨ । ਇਸ ਸਮੇਂ ਹੋਰਨਾਂ ਤੋਂ ਇਲਾਵਾ ਲਾਇਨ ਸੁਭਾਸ਼ ਕਪੂਰ,ਲਾਇਨ ਬੀਰਿੰਦਰ ਸਿੰਘ ਗਿੱਲ,ਲਾਇਨ ਚਰਨਜੀਤ ਸਿੰਘ ਢਿੱਲੋਂ (ਉਪ-ਚੇਅਰਮੈਨ ਆਈ ਡੋਨੇਸ਼ਨ),ਲਾਇਨ ਕੁਲਦੀਪ ਸਿੰਘ ਰੰਧਾਵਾ (ਪ੍ਰੋਜੈਕਟ ਚੇਅਰਮੈਨ ,ਲਾਇਨ ਗੁਲਵੰਤ ਸਿੰਘ ਗਿੱਲ,ਲਾਇਨ ਸਤਪਾਲ ਨਿਝਾਵਨ, ਜਸ਼ਨਜੋਤ ਸਿੰਘ ਚੀਮਨਾ ਅਤੇ ਸਕੂਲ ਦਾ ਸਾਰਾ ਸਟਾਫ ਹਾਜ਼ਰ ਸੀ । ਸਕੂਲ ਦੇ ਸਟਾਫ ਨੇ ਕਲੱਬ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ ।