Home crime ਪੁਲਿਸ ਅਤੇ ਐਕਸਾਈਜ਼ ਵਿਭਾਗ ਦੀ ਸਤਲੁਜ਼ ਦਰਿਆ ਕੰਢੇ ਰੇਡ–ਤਕਰੀਬਨ 35 ਹਜ਼ਾਰ ਲੀਟਰ...

ਪੁਲਿਸ ਅਤੇ ਐਕਸਾਈਜ਼ ਵਿਭਾਗ ਦੀ ਸਤਲੁਜ਼ ਦਰਿਆ ਕੰਢੇ ਰੇਡ
–ਤਕਰੀਬਨ 35 ਹਜ਼ਾਰ ਲੀਟਰ ਲਾਹਨ ਬਰਾਮਦ, ਮੌਕੇ ਉੱਪਰ ਕਰਵਾਇਆ ਨਸ਼ਟ

58
0


ਮੋਗਾ, 30 ਦਸੰਬਰ: ( ਅਸ਼ਵਨੀ) -ਡਿਪਟੀ ਕਮਿਸ਼ਨਰ (ਐਕਸਾਈਜ਼) ਫਿਰੋਜ਼ਪੁਰ ਰੇਂਜ ਸ਼ਰਲਿਨ ਆਹਲੂਵਾਲੀਆ, ਸੀਨੀਅਰ ਕਪਤਾਨ ਪੁਲਿਸ ਮੋਗਾ ਗੁਲਨੀਤ ਸਿੰਘ ਖੁਰਾਣਾ ਅਤੇ ਸਹਾਇਕ ਕਮਿਸ਼ਨਰ (ਐਕਸਾਈਜ਼) ਫਰੀਦਕੋਟ ਰੇਂਜ ਵਿਕਰਮ ਠਾਕੁਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐਕਸਾਈਜ਼ ਅਫ਼ਸਰ ਮੋਗਾ ਸ੍ਰੀ ਨਵਦੀਪ ਸਿੰਘ ਅਤੇ ਆਬਕਾਰੀ ਨਿਰੀਖਕ ਧਰਮਕੋਟ ਸ੍ਰੀ ਅਜੇ ਕੁਮਾਰ ਵੱਲੋਂ ਧਰਮਕੋਟ ਦੇ ਸਤਲੁਜ਼ ਦਰਿਆ ਉੱਪਰ ਪਿੰਡ ਚੱਕ ਭੂਰ ਅਤੇ ਤਾਰੇਵਾਲਾ ਵਿਖੇ ਰੇਡ ਕੀਤੀ ਗਈ।ਇਸ ਰੇਡ ਬਾਰੇ ਨਵਦੀਪ ਸਿੰਘ ਅਤੇ ਅਜੇ ਕੁਮਾਰ ਨੇ ਸਾਂਝੇ ਤੌਰ ਉੱਪਰ ਦੱਸਿਆ ਕਿ ਇਸ ਰੇਡ ਤੋਂ ਉਨ੍ਹਾਂ ਨੂੰ ਦੋ ਲੋਹੇ ਦੇ ਡਰੰਮ, 25 ਤਰਪਾਲਾਂ ਮਿਲੀਆਂ ਜਿੰਨ੍ਹਾਂ ਵਿੱਚ ਤਕਰੀਬਨ 35 ਹਜ਼ਾਰ ਲੀਟਰ ਲਾਹਨ ਭਰਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਵਿਭਾਗੀ ਹਦਾਇਤਾਂ ਅਨੁਸਾਰ ਇਸ ਲਾਹਨ ਨੂੰ ਮੌਕੇ ਉੱਪਰ ਹੀ ਨਸ਼ਟ ਕਰਵਾ ਦਿੱਤਾ ਗਿਆ।ਆਪਣੇ ਬਿਆਨ ਵਿੱਚ ਉਨ੍ਹਾਂ ਦੱਸਿਆ ਕਿ ਦੋਸ਼ੀਆਂ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੂਬੇ ਵਿੱਚ ਕਿਧਰੇ ਵੀ ਗੈਰ ਕਾਨੂੰਨੀ ਕੰਮ ਕਰਨ ਵਾਲੇ ਅਤੇ ਮਾੜੇ ਅਨਸਰਾਂ ਨੂੰ ਬਖਸ਼ਿਆਂ ਨਹੀਂ ਜਾਵੇਗਾ। ਪੁਲਿਸ ਵਿਭਾਗ ਅਤੇ ਐਕਸਾਈਜ਼ ਵਿਭਾਗ ਗੈਰ ਕਾਨੂੰਨੀ ਕੰਮਾਂ ਨੂੰ ਰੋਕਣ ਲਈ ਦਿਨ ਰਾਤ ਕੰਮ ਕਰ ਰਹੇ ਹਨ।

LEAVE A REPLY

Please enter your comment!
Please enter your name here