Home Health ਡੇਂਗੂ ਮਲੇਰੀਆਂ ਪ੍ਰਤੀ ਸਿਹਤ ਵਿਭਾਗ ਹੋਇਆ ਸੁਚੇਤ

ਡੇਂਗੂ ਮਲੇਰੀਆਂ ਪ੍ਰਤੀ ਸਿਹਤ ਵਿਭਾਗ ਹੋਇਆ ਸੁਚੇਤ

43
0

ਸੀ.ਐਚ.ਸੀ. ਚਨਾਰਥਲ ਕਲਾਂ ਅਧੀਨ ਪਿੰਡਾਂ ਦੇ ਟੋਬਿਆ ਵਿਚ ਗੰਬੂਜੀਆਂ ਮੱਛੀਆਂ ਛੱਡੀਆਂ

ਫਤਿਹਗੜ੍ਹ ਸਾਹਿਬ, 13 ਅਪ੍ਰੈਲ ( ਰੋਹਿਤ ਗੋਇਲ ):- ਸਿਹਤ ਵਿਭਾਗ ਫਤਿਹਗੜ੍ਹ ਸਾਹਿਬ ਵੱਲੋਂ ਸਿਵਲ ਸਰਜਨ ਦਵਿੰਦਰਜੀਤ ਕੌਰ ਦੇ ਦਿਸ਼ਾ ਨਿਰਦੇਸ਼ਾ ਹੇਠ ਡੇਂਗੂ, ਮਲੇਰੀਆਂ ਪ੍ਰਤੀ ਸੁਚੇਤਤਾ ਮੁਹਿੰਮ ਵਿੱਢੀ ਗਈ ਹੈ, ਸਿਹਤਕਾਮਿਆ ਵੱਲੋਂ ਪ੍ਰ਼ਤੀ ਦਿਨ ਆਮ ਲੋਕਾਂ ਨੂੰ ਘਰ—ਘਰ ਜਾ ਕੇ ਮੱਛਰਾਂ ਦੀ ਪੈਦਾਵਾਰ ਘਟਾਉਣ ਦੇ ਮੰਤਵ ਨਾਲ ਜਾਗਰੂਕ ਕੀਤਾ ਜਾ ਰਿਹਾ ਹੈ ਤੇ ਮੱਛਰਾਂ ਦੇ ਲਾਰਵੇ ਨੂੰ ਪਹਿਚਾਣਨ ਤੇ ਨਸ਼ਟ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਤਾਂ ਜੋ ਡੇਂਗੂ, ਮਲੇਰੀਆਂ ਆਦਿ ਮੱਛਰਾਂ ਤੋਂ ਹੋਣ ਵਾਲੀਆਂ ਬੀਮਾਰੀਆਂ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ, ਸੀ.ਐਚ.ਸੀ. ਚਨਾਰਥਲ ਕਲਾਂ ਅਧੀਨ ਡੇਂਗੂ, ਮਲੇਰੀਆਂ, ਚਿਕਣਗੁਣੀਆਂ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਪਿੰਡਾਂ ਦੇ ਟੋਬਿਆ ਵਿਚ ਗੰਬੂਜੀਆਂ ਮੱਛੀਆਂ ਛੱਡੀਆਂ ਜਾ ਰਹੀਆਂ ਹਨ ਤਾਂ ਜੋ ਮੱਛਰ ਦੇ ਲਾਰਵੇ ਨੂੰ ਖਤਮ ਕੀਤਾ ਜਾ ਸਕੇ, ਜਿਕਰਯੋਗ ਹੈ ਕਿ ਗੰਬੂਜੀਆਂ ਮੱਛੀ ਮੱਛਰ ਨੂੰ ਲਾਰਵੇ ਨੂੰ ਖਾ ਜਾਂਦੀ ਹੈ ਤੇ ਸਿਹਤ ਵਿਭਾਗ ਵੱਲੋਂ ਗੰਬੂਜੀਆਂ ਮੱਛੀਆਂ ਖੁਦ ਫਾਰਮ ਵਿਚ ਪਾਲੀਆਂ ਜਾਂਦੀਆਂ ਹਨ ਤੇ ਗਰਮੀ ਦੇ ਸੀਜ਼ਨ ਵਿਚ ਪਿੰਡਾਂ ਦੇ ਟੋਬਿਆ ਪਾ ਦਿੱਤੀਆਂ ਜਾਂਦੀਆਂ ਹਨ। ਸੀ.ਐਚ.ਸੀ. ਚਨਾਰਥਲ ਕਲਾਂ ਅਧੀਨ ਸਿਹਤ ਕਰਮਚਾਰੀ ਰਣਦੀਪ ਸਿੰਘ ਅਤੇ ਕੰਵਲਜੀਤ ਸਿੰਘ ਵੱਲੋਂ ਪਿੰਡ ਸੰਗਤਪੁਰ ਸੋਢੀਆਂ, ਸਾਨੀਪੁਰ, ਸਿਧੂਪੁਰ, ਖੌਜੇਮਾਜਰਾ ਤੇ ਹੁਸੈਨਪੁਰਾ ਦੇ ਟੋਬਿਆ ਵਿਚ ਗੰਬਜੀਆ ਮੱਛੀਆਂ ਛੱਡੀਆਂ ਗਈਆਂ।ਇਸ ਮੌਕੇ ਸਿਹਤ ਵਿਭਾਗ ਵੱਲੋਂ ਬਲਾਕ ਐਕਸਟੇਸ਼ਨ ਐਜੂਕੇਟਰ ਮਹਾਵੀਰ ਸਿੰਘ ਨੇ ਦੱਸਿਆ ਕਿ ਡੇਂਗੂ, ਮਲੇਰੀਆਂ ਨੂੰ ਘਟਾਉਣ ਦੇ ਮੰਤਵ ਨਾਲ ਸਿਹਤਕਾਮਿਆ ਵੱਲੋਂ ਘਰ—ਘਰ ਜਾ ਕੇ ਲਾਰਵਾ ਚੈੱਕ ਕੀਤਾ ਜਾ ਰਿਹਾ ਹੈ ਤੇ ਫੀਵਰ ਸਰਵੇ ਕੀਤਾ ਜਾ ਰਿਹਾ ਹੈ ਤਾਂ ਜੋ ਜੇਕਰ ਕਿਸੇ ਵਿਅਕਤੀ ਨੂੰ ਡੇਗੂ, ਮਲੇਰੀਆਂ ਦੇ ਲੱਛਣ ਹਨ ਤਾਂ ਉਸ ਦਾ ਸਮੇਂ ਸਿਰ ਪਤਾ ਲੱਗ ਸਕੇ ਤੇ ਉਸ ਦਾ ਇਲਾਜ਼ ਹੋ ਸਕੇ।ਉਨ੍ਹਾਂ ਨੇ ਦੱਸਿਆ ਕਿ ਡੇਂਗੂ ਦਾ ਟੈਸਟ ਅਤੇ ਇਲਾਜ਼ ਵਿਭਾਗ ਵੱਲੋਂ ਮੁਫਤ ਕੀਤਾ ਜਾ ਰਿਹਾ ਹੈ।ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹਰ ਸ਼ੁਕਰਵਾਰ ਨੂੰ ਡ੍ਰਾਈ ਡੇਅ ਵਜੋਂ ਮਨਾਇਆ ਜਾਵੇ ਤਾਂ ਜੋ ਮੱਛਰਾਂ ਦੀ ਪੈਦਾਵਾਰ ਨੂੰ ਘਟਾ ਕੇ, ਡੇਂਗੂ ਮਲੇਰੀਆਂ ਦੇ ਕੇਸਾ ਨੂੰ ਘਟਾਇਆ ਜਾ ਸਕੇ।

LEAVE A REPLY

Please enter your comment!
Please enter your name here