Home ਸਭਿਆਚਾਰ (ਕਹਾਣੀ)ਅਨਹਦ ਨਾਦ

(ਕਹਾਣੀ)
ਅਨਹਦ ਨਾਦ

60
0

ਇੱਕ ਫ਼ਕੀਰ ਬਾਹਰ ਆਪਣੀ
ਕੁੱਲੀ ਵਿੱਚ ਰਿਹਾ ਕਰਦਾ ਸੀ।
ਬੜੇ ਲੋਕ ਆਉਂਦੇ, ਬਚਨ ਬਿਲਾਸ ਤੇ ਦਰਸ਼ਨ ਕਰਕੇ ਚਲੇ ਜਾਂਦੇ। ਇੱਕ ਨੋਜਵਾਨ ਵੀ ਆਇਆ ਕਰੇ, ਤੇ ਕਿਹਾ ਕਰੇ ਮੈਨੂੰ ਵੀ ਕੋਈ ਦੀਖਿਆ ਦੇਵੋ, ਕਿ ਮੈਂ ਸ਼ਾਂਤ ਹੋ ਜਾਵਾ ਤੇ ਮੇਰੀ ਭਟਕਣਾ ਮੁੱਕ ਜਾਵੇ, ਇਸ ਤਰਾਂ ਦੇ ਬੜੇ ਸੁਆਲ ਜੁਆਬ ਕਰਿਆਂ ਕਰੇ। ਉਸ ਨੂੰ ਇਹ ਪਤਾ ਸੀ ਕਿ ਕੱਲਾ ਮਨੁੱਖ ਆਪਣੇ ਅੰਦਰਲੇ ਟਿਕਾ ਬਿਨਾਂ ਨਹੀਂ ਰਹਿ ਸਕਦਾ। ਇੱਕ ਦਿਨ ਉਸ ਨੋਜਵਾਨ ਨੇ ਫਿਰ ਸੰਤਾਂ ਨੂੰ ਕਿਹਾ? ਸੰਤ ਮੁਸਕਰਾ ਕੇ ਕਹਿਣ ਲੱਗੇ “ਚੰਗਾ ਤੂੰ ਉਸ ਦੀ ਭਾਲ ਕਰ ,ਜੋ ਦੋ ਚੀਜ਼ਾਂ ਦੇ ਟਕਰਾ ਤੋਂ ਬਿਨਾਂ ਅਵਾਜ਼ ਪੈਦਾ ਹੋਵੇ”, ਉਹ ਇਸ ਦੀ ਭਾਲ ਵਿੱਚ ਬਾਹਰ ਚਲਾ ਗਿਆ। ਹੁਣ ਜਿੱਥੇ ਵੀ ਜਾਵੇ, ਜੋ ਅਵਾਜ਼ ਪੈਦਾ ਹੋਵੇ। ਉਹ ਦੋ ਚੀਜ਼ਾਂ ਦੇ ਆਪਸ ਵਿੱਚ  ਤੇ ਹੀ ਪੈਦਾ ਹੋਵੇ। ਅਖੀਰ ਨੂੰ ਉਹ ਹਾਰ ਥੱਕ ਕਿ ਕਿਸੇ ਦਰਖਤ ਥੱਲੇ ਬੈਠ ਗਿਆ, ਤੇ ਡੂੰਘੀ ਸੋਚ ਵਿੱਚ ਚਲਾ ਗਿਆ। ਡੂੰਘੀ ਸੋਚ ਮਨੁੱਖ ਨੂੰ ਆਪੇ ਨਾਲ ਜੋੜ ਅਨਹਦ ਨਾਦ ਭਾਵ ਧੁੰਨ ਤੱਕ ਲ਼ੈ ਜਾਂਦੀ ਹੈ। ਜਿੱਥੋਂ ਮਨੁੱਖ ਟੁਟਿਆ ਹੋਇਆ ਹੁੰਦਾ। ਅਚਾਨਕ ਉਸ ਦੇ ਅੰਦਰੋਂ ਇੱਕ ਧੁਨ ਦੀ ਅਵਾਜ਼ ਸੁਣਾਈ ਦਿੱਤੀ। ਜੋ ਆਪਣੇ ਆਪ ਵੱਜ ਰਹੀ ਸੀ। ਬੜਾ ਹੈਰਾਨ ਹੋਇਆ ਜਦੋਂ ਅੱਖਾਂ ਮੀਚ ਆਪਣੇ ਅੰਦਰ ਧਿਆਨ ਧਰੇ, ਉਸ ਨੂੰ ਉਹ ਆਵਾਜ਼ ਸੁਣਾਈ ਦੇਵੇ।  ਵਾਪਸ ਫ਼ਕੀਰ ਕੋਲ ਆ ਗਿਆ। ਕੁਟੀਆ ਦਾ ਬਾਰ ਬੰਦ ਸੀ। ਉਹ ਆ ਕੇ ਬਾਰ ਵਿੱਚ ਬੈਠ ਗਿਆ ਅੱਖਾਂ ਮੀਚ ਕੇ, ਕਾਫੀ ਸਮੇਂ ਬਾਅਦ ਫ਼ਕੀਰ ਜੀ ਬਾਹਰ ਆਏ ਉਸ ਨੂੰ ਵੇਖ ਮੁਸਕਰਾ ਕੇ ਉਹ ਵੀ ਅੰਦਰ ਜਾ ਕੇ ਧੁਨ ਵਿੱਚ ਲੀਨ ਹੋ ਗਏ। ਕਿਉਂ ਕਿ ਹੁਣ ਸਵਾਲ ਜੁਆਬ ਖਤਮ ਹੋ ਚੁੱਕੇ ਸਨ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
9465021417

LEAVE A REPLY

Please enter your comment!
Please enter your name here