Home Political ਆਪ ਦੇ ਵਧਦੇ ਕਦਮ

ਆਪ ਦੇ ਵਧਦੇ ਕਦਮ

91
0


ਦੇਸ਼ ਭਰ ਵਿਚ ਸਮੇਂ-ਸਮੇਂ ’ਤੇ ਕਈ ਸਿਆਸੀ ਪਾਰਟੀਆਂ ਸਾਹਮਣੇ ਆਈਆਂ ਅਤੇ ਉਹ ਥੋੜੇ ਹੀ ਸਮੰੇਂ ਬਾਅਦ ਅਚਾਨਕ ਅਲੋਪ ਹੋ ਗਈਆਂ ਜਿੰਨਾਂ ਦਾ ਅੱਜ ਨਾਮ ਨਿਸ਼ਾਨ ਵੀ ਬਾਕੀ ਨਹੀਂ ਹੈ। ਪਰ ਅੰਨਾ ਅੰਦੋਲਨ ਤੋਂ ਸਾਲ 2012 ’ਚ ਆਮ ਆਦਮੀ ਪਾਰਟੀ ਦਾ ਜਨਮ ਹੋਇਆ ਅਤੇ ਸਿਰਫ 10 ਸਾਲਾਂ ਦੇ ਅਰਸੇ ਵਿੱਚ ਆਪ ਰਾਸ਼ਟਰੀ ਪਾਰਟੀ ਦਾ ਖਿਤਾਬ ਹਾਸਿਲ ਕਰਨ ਵਿਚ ਸਫਲ ਹੋ ਗਈ। ਗੁਜਰਾਤ ਵਿਧਾਨ ਸਭਾ ਚੋਣਾਂ ਵਿੱਚ ਹੋਈਆਂ ਵੋਟਾਂ ਦੀ ਪ੍ਰਤੀਸ਼ਤਤਾ ਦੇ ਕਾਰਨ ਇੱਕ ਆਪ ਰਾਸ਼ਟਰੀ ਪਾਰਟੀ ਦਾ ਦਰਜਾ ਹਾਸਲ ਕਰਨ ਵਿੱਚ ਕਾਮਯਾਬ ਰਹੀ। ਆਪ ਦੀ ਇਹ ਸਫਲਤਾ ਸਾਰਿਆਂ ਲਈ ਹੈਰਾਨੀਜਨਕ ਹੈ। ਦੇਸ਼ ਭਰ ਵਿਚ ਸਭ ਤੰ ਪੁਰਾਣੀ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਭਾਵੇਂ ਕਈ ਦਹਾਕਿਆਂ ਤੋਂ ਪੰਜਾਬ ਵਿਚ ਸੱਤਾ ਦਾ ਆਨੰਦ ਲੈਣ ਵਿਚ ਸਫਲ ਰਹੀ ਅਤੇ ਇਸਦੇ ਆਗੂਆਂ ਵਲੋਂ ਅਕਾਲੀ ਦਲ ਨੂੰ ਰਾਸ਼ਟਰੀ ਪਾਰਟੀ ਦਾ ਅਹੁਦਾ ਦਵਾਉਣ ਲਈ ਅੱਡੀ ਚੋਟੀ ਦਾ ਜੋਰ ਲਗਾਇਆ ਪੰਜਾਬ ਤੋਂ ਇਲਾਵਾ ਹੋਰਨਾਂ ਸੂਬਿਆਂ ਵਿਚ ਵੀ ਚੋਣਾਂ ਲੜ ਕੇ ਕਿਸਮਤ ਅਜਮਾਈ ਪਰ ਸਫਲਤਾ ਹੱਥ ਨਹੀਂ ਲੱਗੀ। ਇਸੇ ਤਰ੍ਹਾਂ ਹੀ ਦੇਸ਼ ਦੇ ਕਈਈ ਵੱਡੇ ਸੂਬਿਆਂ ਦੀਆਂ ਵੱਡੀਆਂ ਖੇਤਰੀ ਪਾਰਟੀਆਂ ਵੀ ਰਾਸ਼ਟਰੀ ਪਾਰਟੀ ਦਾ ਸਨਮਾਨ ਹਾਸਿਲ ਨਹੀਂ ਕਰ ਸਕੀਆਂ। ਸਾਲ 2015 ਵਿੱਚ ਆਮ ਆਦਮੀ ਪਾਰਟੀ ਦਿੱਲੀ ਵਿੱਚ 70 ਵਿੱਚੋਂ 67 ਸੀਟਾਂ ਹਾਸਲ ਕਰਨ ਵਿੱਚ ਕਾਮਯਾਬ ਰਹੀ। ਉਸ ਤੋਂ ਬਾਅਦ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਵਿੱਚ ਆਪ ਨੂੰ ਸਿਰਫ਼ 20 ਸੀਟਾਂ ਮਿਲੀਆਂ ਅਤੇ 2022 ਵਿੱਚ ਆਪ ਨੇ ਪੰਜਾਬ ਵਿਚ ਬੰਪਰ ਸਫਲਤਾ ਹਾਸਿਲ ਕਰਦਿਆਂ 117 ਸੀਟਾਂ ਵਿਚੋਂ 92 ਸੀਟਾਂ ਹਾਸਲ ਕੀਤੀਆਂ। 2 ਰਾਜਾਂ ਵਿੱਚ ਸਰਕਾਰ ਬਣਾਉਣ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਕਿਸੇ ਹੋਰ ਰਾਜ ਵਿੱਚ 5% ਵੋਟਾਂ ਦੀ ਲੋੜ ਸੀ। ਹਾਲ ਹੀ ਵਿੱਚ ਹੋਈਆਂ ਗੁਜਰਾਤ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਇਹ ਇੱਕ ਵਧੀਆ ਪ੍ਰਦਰਸ਼ਨ ਕਰਦਿਆਂ 13% ਵੋਟ ਬੈਂਕ ਦੇ ਨਾਲ 5 ਸੀਟਾਂ ਪ੍ਰਾਪਤ ਕਰ ਲਈਆਂ। ਇਸ ਸਫਲਤਾ ਦੇ ਕਾਰਨ ਆਪ ਨੂੰ ਚੋਣ ਕਮਿਸ਼ਨ ਦੁਆਰਾ ਰਾਸ਼ਟਰੀ ਪਾਰਟੀ ਦਾ ਦਰਜਾ ਮਿਲ ਜਾਵੇਗਾ। ਦੇਸ਼ ਵਿੱਚ ਕਿਸੇ ਸਮੇਂ ਸਿਰਫ ਇੱਕ ਪਾਰਟੀ ਹੀ ਕਾਂਗਰਸ ਦਾ ਦਬਦਬਾ ਸੀ। ਕਾਂਗਰਸ ਸਮੇਂ ਦੇ ਉਤਰਾਅ ਚੜ੍ਹਾਅ ਦੇ ਵਹਾ ਵਿਚ ਵਹਿੰੀ ਚਲੀ ਗਈ ਅਤੇ ਸੱਤਾ ਤੋਂ ਬਾਹਰ ਹੋ ਗਈ ਅਤੇ ਕੁਝ ਹੀ ਸੀਟਾਂ ਤੱਕ ਹੀ ਸੀਮਤ ਹੋ ਗਈ। ਦੇਸ਼ ਦੇ ਜ਼ਿਆਦਾਤਰ ਸੂਬੇ ਕਾਂਗਰਸ ਦੀ ਪਕੜ ਤੋਂ ਬਾਹਰ ਹੋ ਗਏ। ਜਿਸ ਕਾਰਨ ਹੁਣ ਆਮ ਆਦਮੀ ਪਾਰਟੀ ਨੂੰ ਕਾਂਗਰਸ ਦੇ ਬਦਲ ਦੇ ਰੂਪ ਵਿਚ ਦੇਖਿਆ ਜਾਣਾ ਸ਼ੁਰੂ ਕਰ ਦਿਤਾ ਗਿਆ ਹੈ। ਗੁਜਰਾਤ ਵਿਧਾਨ ਸਭਾ ਚੋਣਾਂ ’ਚ ਇਸ ਵਾਰ ਕਾਂਗਰਸ ਪਾਰਟੀ ਦੇ ਚੰਗੇ ਪ੍ਰਦਰਸ਼ਨ ਦੀ ਉਮੀਦ ਸੀ। ਪਰ ਇਸ ਵਾਰ ਕਾਂਗਰਸ ਦਾ ਪ੍ਰਦਰਸ਼ਨ ਪਹਿਲਾਂ ਨਾਲੋਂ ਵੀ ਮਾੜਾ ਨਿਕਲਿਆ ਅਤੇ ਕਾਂਗਰਸ ਦੀਆਂ ਵੋਟਾਂ ਦਾ ਪ੍ਰਤੀਸ਼ਤ ਗ੍ਰਾਫ ਲਗਾਤਾਰ ਹੇਠਾਂ ਆ ਗਿਆ। ਇਸ ਵਾਰ ਆਮ ਆਦਮੀ ਪਾਰਟੀ ਵੀ ਗੁਜਰਾਤ ’ਚ ਕਾਂਗਰਸ ਦੀ ਵੱਡੀ ਹਾਰ ਦਾ ਕਾਰਨ ਬਣੀ। ਗੁਜਰਾਤ ਚੋਣਾਂ ਵਿੱਚ ਪਹਿਲੀ ਵਾਰ ਆਮ ਆਦਮੀ ਪਾਰਟੀ ਨੇ 13% ਵੋਟ ਬੈਂਕ ਵਿੱਚ ਆਪਣੀ ਥਾਂ ਬਣਾਈ ਹੈ। ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਦੀ ਲਗਾਤਾਰ ਸਫਲਤਾ ਦੇਸ਼ ਭਰ ਵਿਚ ਉਨ੍ਹਾਂ ਦੇ ਕੱਦ ਨੂੰ ਹੋਰ ਉੱਚਾ ਕਰ ਰਹੀ ਹੈ। ਵੋਟਾਂ ਦੀ ਪ੍ਰਤੀਸ਼ਤਤਾ ਦੀ ਖੇਡ ਵਿਚ ਕਾਂਗਰਸ ਦੇ ਬਦਲ ਵਜੋਂ ਆਮ ਆਦਮੀ ਪਾਰਟੀ ਆਪਣੇ ਪੈਰ ਪਸਾਰ ਰਹੀ ਹੈ। ਦਿੱਲੀ ’ਚ ਐਮ.ਸੀ.ਡੀ ਚੋਣਾਂ ’ਚ ਮਿਲੀ ਵੱਡੀ ਕਾਮਯਾਬੀ ਤੋਂ ਬਾਅਦ ਪੰਜਾਬ ’ਚ ਹੋਣ ਜਾ ਰਹੀਆਂ ਨਗਰ ਨਿਗਮ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਜ਼ਮੀਨੀ ਪੱਧਰ ਤੇ ਆਪਣੇ ਵਰਕਰ ਅਤੇ ਅਹੁਦੇਦਾਰ ਕਾਇਮ ਕਰਨ ਵਿਚ ਸਫਲ ਹੋ ਸਕੇਗੀ ਅਤੇ ਬੂਥ ਲੈਵਲ ਤੱਕ ਇਸ ਪਾਰਟੀ ਦਾ ਆਧਾਰ ਕਾਇਮ ਹੋ ਸਕੇਗਾ। ਇਸ ਵਿਚ ਕੋਈ ਹੈਰਾਨੀ ਨਹੀਂ ਹੋਵੇਗੀ ਕਿ ਆਉਣ ਵਾਲੇ ਸਮੇਂ ਵਿਚ ਅਰਵਿੰਦ ਕੇਜਰੀਵਾਲ ਨੂੰ ਦੇਸ਼ ਵਿਚ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਇਕ ਯੋਗ ਉਮੀਦਵਾਰ ਵਜੋਂ ਕਬੂਲ ਕਰ ਲਿਆ ਜਾਵੇ।
ਹਰਵਿੰਦਰ ਸਿੰਘ ਸੱਗੂ ।

LEAVE A REPLY

Please enter your comment!
Please enter your name here