Home Health ਐਸਐਮਓ ਨੇ ਸਿਵਲ ਹਸਪਤਾਲ ਚ ਡਾਕਟਰਾਂ ਅਤੇ ਹੋਰ ਸਟਾਫ਼ ਦੀ ਕਮੀ ਸੰਬੰਧੀ...

ਐਸਐਮਓ ਨੇ ਸਿਵਲ ਹਸਪਤਾਲ ਚ ਡਾਕਟਰਾਂ ਅਤੇ ਹੋਰ ਸਟਾਫ਼ ਦੀ ਕਮੀ ਸੰਬੰਧੀ ਵਿਧਾਇਕ ਨੂੰ ਜਾਣੂ ਕਰਵਾਇਆ

86
0

ਜਗਰਾਉਂ, 10 ਦਸੰਬਰ ( ਵਿਕਾਸ ਮਠਾੜੂ, ਮੋਹਿਤ ਜੈਨ)- ਸਿਵਲ ਹਸਪਤਾਲ ਜਗਰਾਉ ਵਿਖੇ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਵੱਲੋ ਅਚਾਨਕ ਸਵੇਰੇ ਦੋਰਾ ਕੀਤਾ ਅਤੇ ਉਨ੍ਹਾਂ ਨੇ ਹਸਪਤਾਲ ਵਿੱਚ ਸਮੂਹ ਡਾਕਟਰਜ ਸਾਹਿਬਾਨ ਨਾਲ ਮੀਟਿੰਗ ਕੀਤੀ ਅਤੇ ਹਸਪਤਾਲ ਵਿੱਚ ਜੋ ਸਟਾਫ ਦੀ ਘਾਟ ਹੈ ਉਸ ਬਾਰੇ ਡਾ. ਪੁਨੀਤ ਸਿੱਧੂ ਐਸਐਮਓ ਜਗਰਾਉ ਨੇ ਦੱਸਿਆ ਕਿ ਸਿਵਲ ਹਸਪਤਾਲ ਨੂੰ ਮੈਡੀਸਨ, ਬੱਚਿਆ ਦੇ ਮਾਹਿਰ ਡਾਕਟਰਾ ਦੀ ਅਤਿ ਜਰੂਰਤ ਹੈ ਅਤੇ ਨਾਲ ਹੀ ਹੋਰ ਸਟਾਫ ਸਮੇਤ ਦਰਜਾ ਚਾਰ ਸਟਾਫ ਦੀ ਘਾਟ ਬਾਰੇ ਦੱਸਿਆ ।ਵਿਧਾਇਕ ਮਾਣੂੰਕੇ ਨੇ ਇਹ ਘਾਟ ਜਲਦੀ ਪੂਰੀ ਹੋਣ ਦਾ ਵਾਅਦਾ ਕੀਤਾ, ਨਾਲ ਹੀ ਉਹਨਾ ਕਿਹਾ ਕਿ ਸਰਕਾਰ ਵੱਲੋਂ ਹਸਪਤਾਲ ਵਿੱਚ ਭੇਜੇ ਹਾਰਟ ਅਟੈਕ ਰੋਕਨ ਵਾਲੇ ਟੀਕੇ ( ਟੈਨੋਕਟ ਪਲੇਸ ਸਟੈਮੀ ਪ੍ਰੋਜੈਕਟ ਅਧੀਨ) ਲੋੜ ਅਨੁਸਾਰ ਵੱਧ ਤੋ ਵੱਧ ਲਗਾਉਣ ਬਾਰੇ ਕਿਹਾ । ਉਨ੍ਹਾ ਕਿਹਾ ਇਹ ਟੀਕੇ ਦੀ ਕੀਮਤ ਲਗਭਗ 30 ਹਜਾਰ ਰੁਪਏ ਬਜਾਰ ਵਿੱਚ ਹੈ । ਇਸਨੂੰ ਇਸ ਹਸਪਤਾਲ ਵਿੱਚ ਬਿਲਕੁਲ ਮੁਫਤ ਲਗਾਇਆ ਜਾਵੇਗਾ। ਉਨ੍ਹਾ ਵੱਲੋ ਸਾਰੇ ਸਟਾਫ ਨੂੰ ਹਸਪਤਾਲ ਵਿਚ ਸਮੇਂ ਸਿਰ ਆਉਣ ਦੀ ਹਦਾਇਤ ਕੀਤੀ ਗਈ ਅਤੇ ਹਸਪਤਾਲ ਦੀ ਪੂਰੀ ਸਫਾਈ ਰੱਖਣ ਬਾਰੇ ਕਿਹਾ । ਮਾਣੂਕੇ ਨੇ ਕਿਹਾ ਮੈ ਆਪਣੇ ਪੱਧਰ ਤੇ ਆਪਣਾ ਸਿਕਾਇਤ ਬੋਕਸ ਲਗਾਇਆ ਹੈ। ਜਿਸ ਕਿਸੇ ਨੂੰ ਕੋਈ ਸਿਕਾਇਤ ਹੋਵੇ, ਇਸ ਬਾਕਸ ਵਿਚ ਆਪਣੀ ਸਿਕਾਇਤ ਪਾ ਸਕਦਾ ਹੈ। ਜਿਸ ਦਾ ਜਲਦੀ ਤੋ ਜਲਦੀ ਨਿਪਟਾਰਾ ਕੀਤਾ ਜਾਵੇਗਾ।

LEAVE A REPLY

Please enter your comment!
Please enter your name here