ਯੂਏਪੀਏ ਤਹਿਤ ਐਫਆਈਆਰ ਦਰਜ
ਤਰਨਤਾਰਨ, 10 ਦਸੰਬਰ ( ਰਾਜੇਸ਼ ਜੈਨ, ਭਗਵਾਨ ਭੰਗੂ)-ਸ਼ੁੱਕਰਵਾਰ ਦੇਰ ਰਾਤ ਤਰਨਤਾਰਨ ਦੇ ਸਰਹਾਲੀ ਥਾਣੇ ਤੇ ਅਗਿਆਤ ਵਲੋਂ ਰਾਕੇਟ ਲਾਂਚਰ ਦੇ ਨਾਲ ਹਮਲਾ ਹੋਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਅਲਰਟ ਤੇ ਹਨ। ਇਸ ਘਟਨਾ ਤੋਂ ਬਾਅਦ ਸਾਰੇ ਪੰਜਾਬ ਦੇ ਅੰਦਰ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਕਰੀਬ 11.22 ਵਜੇ ਅਣਪਛਾਤਿਆਂ ਵਲੋਂ ਪੁਲਿਸ ਥਾਣੇ ਵਿਚ ਬਣੇ ਸਾਂਝ ਕੇਂਦਰ ‘ਤੇ ਹਮਲਾ ਕੀਤਾ ਗਿਆ। ਇਸ ਹਮਲੇ ਵਿਚ ਸਾਂਝ ਕੇਂਦਰ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਘਟਨਾ ਸਥਾਨ ‘ਤੇ ਪੁੱਜੇ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਕਿਹਾ ਕਿ, ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਬੀਤੀ ਰਾਤ ਕਰੀਬ 11.22 ਵਜੇ ਆਰਪੀਜੀ ਦੀ ਵਰਤੋਂ ਕਰਦਿਆਂ ਹਾਈਵੇਅ ਤੋਂ ਇੱਕ ਗ੍ਰੇਨੇਡ ਦਾਗਿਆ ਗਿਆ। ਇਹ ਸਰਹਾਲੀ ਪੀ.ਐਸ. ਦੇ ਸੁਵਿਧਾ ਕੇਂਦਰ ਨਾਲ ਟਕਰਾ ਗਿਆ। ਡੀਜੀਪੀ ਪੰਜਾਬ ਗੌਰਵ ਯਾਦਵ ਨੇ ਕਿਹਾ ਕਿ ਇਸ ਮਾਮਲੇ ‘ਚ ਯੂਏਪੀਏ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਫੋਰੈਂਸਿਕ ਟੀਮ ਇੱਥੇ ਹਨ ਅਤੇ ਫ਼ੌਜ ਵੀ ਇੱਥੇ ਹੀ ਮੌਜੂਦ ਹੈ।ਡੀਜੀਪੀ ਯਾਦਵ ਨੇ ਕਿਹਾ ਕਿ, ਇਸ ਹਮਲੇ ਵਿਚ ਕਿਸੇ ਦੇ ਜ਼ਖਮੀ ਜਾਂ ਫਿਰ ਮਾਰੇ ਜਾਣ ਦੀ ਖ਼ਬਰ ਨਹੀਂ ਸੀ। ਪੰਜਾਬ ਪੁਲਿਸ, BSF ਅਤੇ ਕੇਂਦਰੀ ਏਜੰਸੀਆਂ ਨਾਲ ਮਿਲ ਕੇ ਇਸ ਮਾਮਲੇ ਤੇ ਜਾਂਚ ਕਰੇਗੀ। ਇਸ ਹਮਲੇ ਤੋਂ ਬਾਅਦ ਇਲਾਕੇ ਨੂੰ ਪੂਰੀ ਤਰ੍ਹਾਂ ਨਾਲ ਸੀਲ ਕਰ ਦਿੱਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।ਡੀਜੀਪੀ ਯਾਦਵ ਨੇ ਕਿਹਾ ਕਿ, ਇਸ ਸਾਲ ਇੱਥੇ ਲਗਭਗ 200 ਡਰੋਨ ਕਰਾਸਿੰਗ ਹੋਏ ਹਨ। ਪਿਛਲੇ ਇੱਕ ਮਹੀਨੇ ਵਿੱਚ, ਕਈ ਡਰੋਨਾਂ ਨੂੰ ਰੋਕਿਆ ਗਿਆ, ਹੈਰੋਇਨ ਅਤੇ ਹਥਿਆਰ ਜ਼ਬਤ ਕੀਤੇ ਗਏ। ਮੇਰਾ ਮੰਨਣਾ ਹੈ ਕਿ ਦੁਸ਼ਮਣ ਦੇਸ਼ ਘਬਰਾ ਗਿਆ ਹੈ ਅਤੇ ਧਿਆਨ ਭਟਕਾਉਣ ਲਈ ਰਾਤ ਨੂੰ ਕਾਇਰਤਾਪੂਰਨ ਹਮਲਾ ਕਰ ਰਿਹਾ ਹੈ।ਡੀਜੀਪੀ ਨੇ ਕਿਹਾ ਕਿ, ਇਸ ਸਾਲ, ਇੱਥੇ ਲਗਭਗ 200 ਡਰੋਨ ਕਰਾਸਿੰਗ ਹੋਏ ਹਨ। ਪਿਛਲੇ ਇੱਕ ਮਹੀਨੇ ਵਿੱਚ, ਕਈ ਡਰੋਨਾਂ ਨੂੰ ਰੋਕਿਆ ਗਿਆ, ਹੈਰੋਇਨ ਅਤੇ ਹਥਿਆਰ ਜ਼ਬਤ ਕੀਤੇ ਗਏ। ਮੇਰਾ ਮੰਨਣਾ ਹੈ ਕਿ ਦੁਸ਼ਮਣ ਦੇਸ਼ ਘਬਰਾ ਗਿਆ ਹੈ ਅਤੇ ਧਿਆਨ ਭਟਕਾਉਣ ਲਈ ਰਾਤ ਨੂੰ ਕਾਇਰਤਾਪੂਰਨ ਹਮਲਾ ਕਰ ਰਿਹਾ ਹੈ।ਬੀਤੇ ਅਗਸਤ ਮਹੀਨੇ ਵਿੱਚ ਵੀ ਪੰਜਾਬ ਪੁਲਿਸ ਦੇ ਮੁੱਖ ਇੰਟੈਲੀਜੈਂਸ ਹੈਡ ਕੁਆਰਟਰ ਮੋਹਾਲੀ ਉਪਰ ਅੱਤਵਾਦੀ ਹਮਲਾ ਹੋਇਆ ਸੀ। ਜਿਸ ਦਾ ਮਾਸਟਰ ਮਾਈਂਡ ਪੰਜਾਬ ਤੋਂ ਬਾਅਦ ਬੈਠਾ ਇੱਕ ਅੱਤਵਾਦੀ ਸੀ, ਜਿਸ ਬਾਰੇ ਪੰਜਾਬ ਪੁਲਿਸ ਦੇ ਵਲੋਂ ਵੀ ਖ਼ੁਲਾਸਾ ਕੀਤਾ ਗਿਆ ਸੀ।ਹਮਲੇ ਤੋਂ ਬਾਦ ਮੌਕੇ ‘ਤੇ ਪਹੁੰਚੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਬਾਅਦ ਯੂਏਪੀਏ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਇਸ ਸਾਲ ਕਰੀਬ 200 ਡਰੋਨ ਡੇਗੇ ਜਾ ਚੁੱਕੇ ਹਨ। ਪਿਛਲੇ ਇਕ ਮਹੀਨੇ ‘ਚ ਕਈ ਡਰੋਨਾਂ ਨੂੰ ਰੋਕਿਆ ਵੀ ਗਿਆ ਹੈ, ਹੈਰੋਇਨ ਅਤੇ ਹਥਿਆਰ ਜ਼ਬਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਮੇਰਾ ਮੰਨਣਾ ਹੈ ਕਿ ਦੁਸ਼ਮਣ ਦੇਸ਼ ਬੌਖਲਾਇਆ ਹੋਇਆ ਹੈ ਅਤੇ ਧਿਆਨ ਭਟਕਾਉਣ ਦੇ ਰਾਤ ਨੂੰ ਇਹ ਹਮਲੇ ਕਰਵਾ ਰਿਹਾ ਹੈ। ਫੋਰੈਂਸਿਕ ਟੀਮ ਅਤੇ ਫੌਜ ਮੌਕੇ ‘ਤੇ ਮੌਜੂਦ ਹੈ।ਇਹ ਇੱਕ ਆਰਪੀਜੀ ਹਮਲਾ ਮੰਨਿਆ ਜਾ ਰਿਹਾ ਹੈ ਜੋ ਕਾਫ਼ੀ ਸ਼ਕਤੀਸ਼ਾਲੀ ਹੁੰਦਾ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਪਹਿਲਾਂ ਕਿਤੇ ਹੋਰ ਡਿੱਗਿਆ ਅਤੇ ਬਾਅਦ ਵਿੱਚ ਡਾਇਵਰਟ ਹੋ ਕੇ ਥਾਣੇ ‘ਚ ਡਿੱਗਿਆ। ਉਦਾਹਰਣ ਵਜੋਂ, ਪਹਿਲਾਂ ਗੇਟ ਜਾਂ ਪਿੱਲਰ ਨੂੰ ਨਿਸ਼ਾਨਾ ਬਣਾਇਆ ਅਤੇ ਫਿਰ ਇਮਾਰਤ ਵੱਲ ਆਇਆ।ਗੁਰਪਤਵੰਤ ਸਿੰਘ ਪੰਨੂ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ।ਮੌਕੇ ‘ਤੇ ਪਹੁੰਚੇ ਡੀਜੀਪੀ ਨੇ ਕਿਹਾ ਕਿ ਮੁੱਢਲੀ ਜਾਂਚ ਮੁਤਾਬਕ ਇਹ ਸਰਹੱਦ ਪਾਰ ਤਸਕਰੀ ਦਾ ਮਾਮਲਾ ਹੋ ਸਕਦਾ ਹੈ। ਬਹੁਤ ਸਪੱਸ਼ਟ ਸੰਕੇਤ ਹੈ ਕਿ ਇਹ ਗੁਆਂਢੀ ਦੇਸ਼ ਦੀ ਰਣਨੀਤੀ ਹੈ। ਪੰਜਾਬ ਪੁਲਿਸ ਬੀਐਸਐਫ ਅਤੇ ਕੇਂਦਰੀ ਏਜੰਸੀਆਂ ਨਾਲ ਮਿਲ ਕੇ ਜਾਂਚ ਕਰੇਗੀ।ਉਨ੍ਹਾਂ ਕਿਹਾ ਕਿ ਅਸੀਂ ਇਸਦੀ ਤਕਨੀਕੀ ਅਤੇ ਫੋਰੈਂਸਿਕ ਤੌਰ ‘ਤੇ ਜਾਂਚ ਕਰਾਂਗੇ, ਅਪਰਾਧ ਦੇ ਸਥਾਨ ਤੋਂ ਸਾਰੇ ਸੁਰਾਗ ਇਕੱਠੇ ਕਰਾਂਗੇ।ਡੀਜੀਪੀ ਨੇ ਕਿਹਾ ਕਿ ਅਸੀਂ SFJ ਦੇ ਦਾਅਵੇ ਦੀ ਵੀ ਜਾਂਚ ਕਰਾਂਗੇ।
