Home Chandigrah ਨਾਂ ਮੈਂ ਕੋਈ ਝੂਠ ਬੋਲਿਆ..?ਮੁਨਾਫਾਖੋਰੀ ਰੋਕਣ ਲਈ ਸਰਕਾਰ ਸਖ਼ਤ ਕਦਮ ਉਠਾਏ

ਨਾਂ ਮੈਂ ਕੋਈ ਝੂਠ ਬੋਲਿਆ..?
ਮੁਨਾਫਾਖੋਰੀ ਰੋਕਣ ਲਈ ਸਰਕਾਰ ਸਖ਼ਤ ਕਦਮ ਉਠਾਏ

43
0


ਦੇਸ਼ ਦੇ ਕਈ ਰਾਜਾਂ ਵਿੱਚ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ। ਜਿਸ ਵਿੱਚ ਲੱਖਾਂ ਲੋਕ ਬੇਘਰ ਹੋ ਗਏ ਹਨ, ਹਜ਼ਾਰਾਂ ਦੀ ਗਿਣਤੀ ਵਿੱਚ ਜਾਨਾਂ ਜਾ ਚੁੱਕੀਆਂ ਹਨ ਅਤੇ ਹਜ਼ਾਰਾਂ ਪਸ਼ੂਆਂ ਦੀ ਜਾਨ ਚਲੀ ਗਈ। ਅੱਗੇ ਆਉਣ ਵਾਲੇ ਸਮੇਂ ਵਿਚ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਹੋਰ ਵੀ ਭਿਆਨਕ ਸਸ਼ਿਤੀ ਬਣਦੀ ਨਜ਼ਰ ਆ ਰਹੀ ਹੈ। ਹੜਾਂ ਦੇ ਪਾਣੀ ਦੇ ਖਤਮ ਹੋਣ ਤੋਂ ਬਾਅਦ ਪਸ਼ੂਆਂ ਅਤੇ ਜਾਨਵਰਾਂ ਦੀ ਮੌਤ ਨਾਲ ਹੁਮਸ ਵਰਗਾ ਮਾਹੌਲ ਅਤੇ ਭਿਆਨਕ ਬਿਮਾਰੀਆਂ ਦੇ ਫੈਲਣ ਦਾ ਖਤਰਾ ਬਣਿਆ ਰਹੇਗਾ। ਭਾਰਤ ਪੀਰਾਂ, ਪੈਗੰਬਰਾਂ, ਰਿਸ਼ੀਆਂ, ਮੁਨੀਆਂ ਅਤੇ ਗੁਰੂਆਂ ਦੀ ਧਰਤੀ ਹੈ। ਇੱਥੇ ਲੋਕ ਅਜਿਹੇ ਹਾਲਾਤਾਂ ਵਿੱਚ ਦੁਖੀਆਂ ਦੀ ਮਦਦ ਲਈ ਹਮੇਸ਼ਾ ਅੱਗੇ ਆਏ ਹਨ ਅਤੇ ਆਉਂਦੇ ਰਹਿਣਗੇ। ਇੱਥੇ ਅਜਿਹੇ ਲੋਕ ਵੀ ਹਨ ਜੋ ਅਜਿਹੇ ਹਾਲਾਤਾਂ ਵਿੱਚ ਵੀ ਸਿਰਫ ਪੈਸਾ ਕਮਾਉਣਾ ਚਾਹੁੰਦੇ ਹਨ। ਭਾਵੇਂ ਇਹ ਸਭ ਜਾਣਦੇ ਹਨ ਕਿ ਆਖਿਰੀ ਸਮੇਂ ਵਿੱਚ ਇੱਕ ਪੈਸਾ ਵੀ ਨਾਲ ਨਹੀਂ ਜਾ ਸਕਦਾ ਅਤੇ ਨਾ ਹੀ ਕੋਈ ਅੱਜ ਤੱਕ ਲੈ ਕੇ ਗਿਆ ਹੈ। ਸੰਸਾਰ ਵਿੱਚ ਕਿਸੇ ਵੀ ਤਰ੍ਹਾਂ ਦੇ ਸੰਕਟ ਸਮੇਂ ਨਿਸ਼ਕਾਮ ਭਾਵਨਾ ਨਾਲ ਦਿਲ ਖੋਲ੍ਹ ਕੇ ਸੇਵਾ ਕਰਨ ਵਾਲਿਆਂ ਦੀ ਵੀ ਕੋਈ ਕਮੀ ਨਹੀਂ ਹੁੰਦੀ ਪਰ ਇਸਦੇ ਨਾਲ ਹੀ ਪੈਸੇ ਦੇ ਲਾਲਚੀ ਲੋਕ ਜੋ ਅਜਿਹੇ ਸਮੇਂ ਵਿਚ ਵੀ ਫਾਇਦਾ ਉਠਾਉਣ ਦੀ ਸੋਚ ਰੱਖਦੇ ਹਨ ਅਤੇ ਜਮ੍ਹਾਂਖੋਰੀ ਨਾਲ ਮੁਨਾਫਾਖੋਰੀ ਕਰਨ ਵਾਲਿਆਂ ਦੀ ਵੀ ਕੋਈ ਕਮੀ ਨਹੀਂ ਹੁੰਦੀ। ਅਜਿਹੀ ਗੰਦੀ ਸੋਚ ਰੱਖਣ ਵਾਲੇ ਜਮ੍ਹਾਂਖੋਰ ਖਾਣ ਪੀਣ ਵਾਲੀਆਂ ਵਸਤੂਆਂ ਨੂੰ ਸਟੋਰ ਕਰਕੇ ਕਈ ਗੁਣਾ ਵੱਧ ਰੇਟ ਤੇ ਵੇਚਕੇ ਪੈਸਾ ਕਮਾਉਂਦੇ ਹਨ। ਇਹੀ ਵਜਹ ਹੈ ਕਿ ਅਜਿਹੇ ਸੰਕਟ ਸਮੇਂ ਹਰ ਖਾਣ ਰਪੀਣ ਵਾਲੀ ਵਸਤੂ ਦੇ ਰੇਟ ਅਸਮਾਨ ਛੂਹਣ ਲੱਗ ਪੈਂਦੇ ਹਨ। ਕੁਦਰ ਦਾ ਅਸੂਲ ਹੈ ਕਿ ਅਜਿਹਾ ਪੈਸਾ ਕਮਾਉਣ ਵਾਲੇ ਲੋਕਾਂ ਕੋਲ ਉਹ ਪੈਸਾ ਕਦੇ ਵੀ ਨਹੀਂ ਰਹਿੰਦਾ ਸਗੋਂ ਜਦੋਂ ਸਮਾਂ ਆਉਂਦਾ ਹੈ ਤਾਂ ਗਲਤ ਤਰੀਕੇ ਨਾਲ ਕਮਾਇਆ ਪੈਸਾ ਚਲਿਆ ਤਾਂ ਜਾਂਦਾ ਹੀ ਹੈ ਪਰ ਨਾਲ ਹੀ ਅਨੇਕਾਂ ਮੁਸੀਬਤਾਂ ਅਤੇ ਦੁੱਖਾਂ ਦਾ ਕਾਰਨ ਵੀ ਬਣਦਾ ਹੈ। ਪਰ ਇਸ ਤੱਥ ਨੂੰ ਜਾਣਦੇ ਹੋਏ ਵੀ ਲਾਲਚੀ ਲੋਕ ਅਜਿਹੇ ਗੈਰ ਸਮਾਜਿਕ ਕੰਮ ਕਰਦੇ ਹਨ। ਅਜੋਕੇ ਸਮੇਂ ਵਿੱਚ ਖਾਣ-ਪੀਣ ਦੀਆਂ ਵਸਤੂਆਂ ਦੇ ਭਾਅ ਕਈ ਗੁਣਾ ਵਧਾ ਦਿੱਤੇ ਗਏ ਹਨ। ਬਾਹਰਲੇ ਕਈ ਸੂਬਿਆਂ ਵਿਚ ਜਿਥੇ ਲੋਕ ਫਸ ਗਏ ਹਨ ਉਥਏ ਦੇ ਹੋਟਲਾਂ ਵਾਲਿਆਂ ਨੇ ਵੀ ਕਮਰੇ ਦਾ ਇਕ ਦਿਨ ਦਾ ਹੀ ਕਿਰਾਇਆ ਹਜਾਰਾਂ ਰੁਪਏ ਲੈਣਾ ਸ਼ੁਰੂ ਕਰ ਦਿਤਾ। ਅਜਿਹੇ ਹਾਲਾਤਾਂ ਦਾ ਫਾਇਦਾ ਉਠਾਉਣ ਲਈ ਬਹੁਤੇ ਵਪਾਰੀ ਬਹੁਤ ਹੇਠਾਂ ਤੱਕ ਗਿਰ ਜਾਂਦੇ ਹਨ। ਇਸ ਸਮੇਂ ਸਬਜ਼ੀਆਂ ਅਤੇ ਫਲਾਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਕੇਂਦਰ ਸਰਕਾਰ ਨੇ ਸਰਕਾਰੀ ਤੌਰ ’ਤੇ 250 ਤੋਂ 300 ਰੁਪਏ ਪ੍ਰਤੀ ਕਿਲੋ ਵਿਕਣ ਵਾਲੇ ਟਮਾਟਰ ਨੂੰ 70 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਣਾ ਸ਼ੁਰੂ ਕਰ ਦਿੱਤਾ ਹੈ। ਕੇਂਦਰ ਅਤੇ ਰਾਜ ਸਰਕਾਰਾਂ ਨੂੰ ਅਜਿਹੇ ਸਮੇਂ ਵਿਚ ਦੇਸ਼ ਨਾਲ ਘ੍ਰੋਹ ਕਮਾਉਣ ਵਾਲੇ ਜਮ੍ਹਾਂਖੋਰੀ ਲੋਕਾ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਅਜਿਹੇ ਸੰਕਟ ਦੀ ਘੜੀ ਨਾਲ ਨਜਿੱਠਣ ਲਈ ਜਿਥੇ ਲੋਕਹਿਤ ਵਿਚ ਤੰਮ ਕੀਤੇ ਜਾਂਦੇ ਹਨ ਉਥੇ ਹੀ ਵਿਸ਼ੇਸ਼ ਟੀਮਾਂ ਬਣਾ ਕੇ ਜਮਾਂਖੋਰੀ ਕਰਕੇ ਮੁਨਾਫਾ ਕਮਾਉਣ ਵਾਲੇ ਲੋਕਾਂ ਖਿਲਾਫ ਵੀ ਸ਼ਿਕੰਜਾ ਕਸਿਆ ਜਾਵੇ। ਆਮ ਤੌਰ ਤੇ ਇਹ ਕਹਿ ਕੇ ਭਰਮਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਵੱਖ-ਵੱਖ ਰਾਜਾਂ ਵਿੱਚੋਂ ਇਕ ਦੂਸਰੇ ਸੂਬੇ ਲਈ ਮਾਲ ਸਪਵਾਈ ਨਹੀਂ ਹੋ ਰਿਹਾ। ਜਿਸ ਕਾਰਨ ਇਹ ਮਹਿੰਗਾਈ ਵਧ ਗਈ ਹੈ। ਸਵਾਲ ਇਹ ਹੈ ਕਿ ਜੋ ਮਾਲ ਇੱਕ ਸੂਬੇ ਵਿੱਚ ਪਿਆ ਹੈ ਅਤੇ ਉਸੇ ਸੂਬੇ ਵਿੱਚ ਸਪਲਾਈ ਕੀਤਾ ਜਾ ਰਿਹਾ ਹੈ ਤਾਂ ਫਿਰ ਉਸੇ ਸੂਬੇ ਵਿਚ ਵੀ ਮਹਿੰਗਾਈ ਦਾ ਕੀ ਕਾਰਨ ਹੈ, ਜਿਥੇ ਮਾਲ ਪਿਆ ਹੈ ਅਤੇ ਖਰਾਬ ਹੋਣ ਦਾ ਵੀ ਡਰ ਹੈ ਉਥੇ ਤਾਂ ਕੀਮਤਾਂ ਇਕਦਮ ਹੇਠਾਂ ਡਿੱਗ ਪੈਣੀਆਂ ਚਾਹੀਦੀਆਂ ਹਨ। ਪਰ ਉਲਟਾ ਹੋ ਰਿਹਾ ਹੈ। ਕੇਂਦਰ ਸਰਕਾਰ ਵੱਲੋਂ 300 ਰੁਪਏ ਪ੍ਰਤੀ ਕਿਲੋ ਵਿਕਣ ਵਾਲੇ ਟਮਾਟਰਾਂ ਨੂੰ ਖਰੀਦ ਕੇ 70 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚ ਸਕਦੀ ਹੈ, ਤਾਂ ਕੀ ਵਪਾਰੀ ਅਜਿਹਾ ਨਹੀਂ ਕਰ ਸਕਦੇ? ਇਸ ਤਰ੍ਹਾਂ ਦੀ ਮਹਿੰਗਾਈ ’ਤੇ ਸਰਕਾਰ ਨੂੰ ਤੁਰੰਤ ਧਿਆਨ ਦੇਣਾ ਚਾਹੀਦਾ ਹੈ। ਸਾਰੇ ਰਾਜਾਂ ਦੇ ਸਾਰੇ ਵਿਭਾਗਾਂ ਦੇ ਅਧਿਕਾਰੀ ਹਨ। ਆਪਣੇ-ਆਪਣੇ ਖੇਤਰ ਵਿਚ ਅਜਿਹੇ ਵਪਾਰੀਆਂ ਤੋਂ ਪੂਰੀ ਤਰ੍ਹਾਂ ਜਾਣੂ ਹਨ ਪਰ ਅਧਿਕਾਰੀ ਵਰਗ ਦੀ ਮਿਲੀਭੁਗਤ ਕਾਰਨ ਅਜਿਹੇ ਹਾਲਾਤਾਂ ਵਿਚ ਵੀ ਅੱਖਾਂ ਬੰਦ ਕਰਕੇ ਬੈਠੇ ਰਹਿੰਦੇ ਹਨ ਅਤੇ ਆਪਣੀ ਡਿਊਟੀ ਇਮਾਨਦਾਰੀ ਨਾਲ ਨਹੀਂ ਨਿਭਾਉਂਦੇ। ਇਸ ਲਈ ਜਮ੍ਹਾਂਖੋਰੀ ਕਰਕੇ ਮੁਨਾਫਾ ਕਮਾਉਣ ਵਾਲੇ ਕੁਝ ਵਪਾਰੀ ਵਰਗ ਦੇ ਨਾਲ ਨਾਲ ਅਜਿਹੇ ਅਧਿਕਾਰੀ ਵੀ ਬਰਾਬਰ ਦੇ ਜਿੰਮੇਵਾਰ ਹਨ ਜੋ ਅਜਿਹੇ ਸਮੇਂ ਵਿਚ ਵੀ ਆਪਣੀ ਡਿਊਟੀ ਇਮਾਨਦਾਰੀ ਨਾਲ ਨਹੀਂ ਨਿਭਾਉਂਦੇ। ਜਮਾਂਖੋਰੀ ਅਤੇ ਮੁਨਾਫਾਖੋਰੀ ਲਈ ਜਿੰਮੇਵਾਰ ਲੋਕਾਂ ਖਿਲਾਫ ਸਖਤ ਕਾਰਵਾਈ ਹੋਵੇ ਤਾਂ ਅਜਿਹੇ ਕਿਸੇ ਵੀ ਸੰਕਟ ਦੀ ਘੜੀ ਵਿੱਚ ਲੋਕਾਂ ਨੂੰ ਮਹਿੰਗਾਈ ਦੀ ਮਾਰ ਨਹੀਂ ਝੱਲਣੀ ਪਏ।
ਹਰਵਿੰਦਰ ਸਿੰਘ ਸੱਗੂ।

LEAVE A REPLY

Please enter your comment!
Please enter your name here