Home Chandigrah ਨਾਂ ਮੈਂ ਕੋਈ ਝੂਠ ਬੋਲਿਆ..?ਕਰਨਾਟਕ ’ਚ ਕਾਂਗਰਸ ਲਈ ਜਿੱਤ ਨੂੰ ਅੱਗੇ ਬਰਕਾਰ...

ਨਾਂ ਮੈਂ ਕੋਈ ਝੂਠ ਬੋਲਿਆ..?
ਕਰਨਾਟਕ ’ਚ ਕਾਂਗਰਸ ਲਈ ਜਿੱਤ ਨੂੰ ਅੱਗੇ ਬਰਕਾਰ ਰੱਖਣਾ ਹੋਵੇਗਾ ਵੱਡੀ ਚੁਣੌਤੀ

39
0


ਦੇਸ਼ ਭਰ ’ਚ 2 ਲੋਕ ਸਭਾ ਸੰਸਦ ਸੀਟਾਂ ਤੋਂ ਰਾਜਨੀਤਿਕ ਯਾਤਰਾ ਸ਼ੁਰੂ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਕੇਂਦਰ ’ਚ ਇਸ ਸਮੇਂ ਆਪਣੀ ਸਰਕਾਰ ਚਲਾ ਰਹੀ ਹੈ ਅਤੇ ਦੇਸ਼ ਦੇ ਕਈ ਰਾਜਾਂ ’ਚ ਖੁਦ ਭਾਜਪਾ ਅਤੇ ਹੋਰ ਖੇਤਰੀ ਪਾਰਟੀਆਂ ਦੇ ਸਹਿਯੋਗ ਨਾਲ ਮਿਲ ਕੇ ਸਰਕਾਰ ਚਲਾ ਰਹੀ ਹੈ। ਸਮੁੱਚੇ ਦੇਸ਼ ਵਿਚ ਸੱਤਾ ਦਾ ਸੁਖ ਭੋਗਣ ਵਾਲੀ ਦੇਸ਼ ਦੀ ਇੱਕੋ ਇੱਕ ਕਾਂਗਰਸ ਪਾਰਟੀ ਪਿਛਲੇ ਸਮੇਂ ਤੋਂ ਸਿਰਫ਼ ਕੁਝ ਰਾਜਾਂ ਤੱਕ ਹੀ ਸੀਮਤ ਹੋ ਕੇ ਰਹਿ ਗਈ ਸੀ। ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਲੀਡਪਸ਼ਿਪ ਦੀ ਹਮੇਸ਼ਾ ਇਹ ਇੱਛਾ ਰਹੀ ਹੈ ਕਿ ਦੇਸ਼ ਨੂੰ ਕਾਂਗਰਸ ਮੁਕਤ ਭਾਰਤ ਬਣਾਇਆ ਜਾਵੇ। ਭਾਵ ਕਿ ਕਾਂਗਰਸ ਦਾ ਸਾਸ਼ਨ ਦੇਸ਼ ਦੇ ਕਿਸੇ ਵੀ ਸੂਬੇ ਵਿਚ ਬਰਕਰਾਰ ਨਾ ਰਹੇ। ਜਿਸ ਲਈ ਉਨ੍ਹਾਂ ਨੇ ਧਰਮ ਅਤੇ ਜਾਤ-ਪਾਤ ਵਰਗੀਆਂ ਹਰ ਕਿਸਮ ਦੇ ਹਥਕੰਡੇ ਅਪਣਾਏ। ਕੁਝ ਹੱਦ ਤੱਕ ਭਾਜਪਾ ਨੂੰ ਆਪਣੇ ਮਕਸਦ ਵਿਚ ਕਾਮਯਾਬੀ ਵੀ ਹਾਸਲ ਹੋਈ। ਕਰਨਾਟਕ ਵਿਚ ਭਾਜਪਾ ਵਲੋਂ ਹਰ ਹਥਕੰਡਾ ਅਪਨਾਉਣ ਦੇ ਬਾਵਜੂਦ ਕਾਂਗਰਸ ਦੀ ਸ਼ਾਨਦਾਰ ਵਾਪਿਸੀ ਨੇ ਦੇਸ਼ ਅੰਦਰ ਕਾਂਗਰਸ ਪਾਰਟੀ ਦੇ ਹੋਰਨਾਂ ਸੂਬਿਆਂ ਵਿਚ ਸਫਲਤਾ ਦੇ ਰਸਤੇ ਨੂੰ ਵੀ ਪੱਧਰਾ ਕਰ ਦਿਤਾ ਹੈ। ਕਾਂਗਰਸ ਹੌਲੀ-ਹੌਲੀ ਆਪਣੇ ਅਧਿਕਾਰਾਂ ਨੂੰ ਮੁੜ ਸਥਾਪਿਤ ਕਰਨ ਵੱਲ ਵਧ ਰਹੀ ਹੈ। ਦੇਸ਼ ਦੇ ਵੱਡੇ ਸੂਬੇ ਕਰਨਾਟਕ ’ਚ ਕਾਂਗਰਸ ਦੀ ਜ਼ਬਰਦਸਤ ਜਿੱਤ ਨੂੰ ਰੋਕਣ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਕੇਂਦਰ ਸਰਕਾਰ ਦੇ ਵੱਡੇ-ਵੱਡੇ ਮੰਤਰੀ ਡੇਰਾ ਜਮਾ ਕੇ ਬੈਠੇ ਰਹੇ। ਹਮੇਸ਼ਾ ਵਾਂਗ ਭਾਜਪਾ ਨੇ ਧਾਰਮਿਕ ਕਾਰਡ ਖੇਡਣ ਦੀ ਕੋਸ਼ਿਸ਼ ਕੀਤੀ। ਪਰ ਇਸ ਵਾਰ ਕਰਨਾਟਕ ਦੇ ਲੋਕਾਂ ਵੱਲੋਂ ਉਨ੍ਹਾਂ ਨੂੰ ਬੁਰੀ ਤਰ੍ਹਾਂ ਨਕਾਰ ਦਿੱਤਾ। ਭਾਜਪਾ ਵੱਲੋਂ ਆਪਣੀ ਗੈਰ-ਸਿਆਸੀ ਜਥੇਬੰਦੀ ਬਜਰੰਗ ਦਲ ਨੂੰ ਭਗਵਾਨ ਬਜਰੰਗਬਲੀ ਨਾਲ ਜੋੜ ਕੇ ਇਸ ਮੁੱਦੇ ਨੂੰ ਧਾਰਮਿਕ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਗਈ। ਚੋਣਾਂ ਤੋਂ ਬਾਅਦ ਕਾਂਗਰਸ ਵੱਲੋਂ ਬਜਰੰਗ ਦਲ ਤੇ ਪਾਬੰਦੀ ਲਗਾਉਣ ਦੇ ਫੈਸਲੇ ਨੂੰ ਭਾਜਪਾ ਨੇ ਇਸਨੂੰ ਬਜਰੰਗ ਬਲੀ ਦਾ ਅਪਮਾਨ ਦੱਸਦੇ ਹੋਏ ਕਰਨਾਟਕ ਵਿਚ ਚੋਣਾਂ ਦੌਰਾਨ ਥਾਂ ਥਾਂ ਤੇ ਹਨੂਮਾਨ ਚਾਲੀਸਾ ਦੇ ਪਾਟ ਕਰਵਾਉਣੇ ਸ਼ੁਰੂ ਕਰ ਦਿਤੇ। ਕਾਂਗਰਸਨੂੰ ਸਮੁੱਚੇ ਦੇਸ਼ ਵਿਚ ਹੀ ਬੈਕਫੁੱਟ ਤੇ ਲਿਆਐਉਣ ਲਈ ਹੋਰਨਾ ਸੂਬਿਆਂ ਵਿਚ ਵੀ ਹਨੂਮਾਨ ਚਾਲੀਸਾ ਦਾ ਪਾਠ ਦੀ ਮੁਹਿੰਮ ਸ਼ੁਰੂ ਕੀਤੀ ਗਈ। ਹੁਣ ਸਮਾਂ ਬਦਲ ਗਿਆ ਹੈ। ਲੋਕ ਰਾਜਨੀਤਿਕ ਪਾਰਟੀਆਂ ਦੀਆਂ ਅਜਿਹੀਆਂ ਚਾਲਾਂ ਤੋਂ ਪੂਰੀ ਤਰ੍ਹਾਂ ਜਾਣੂ ਹੋ ਚੁੱਕੇ ਹਨ। ਭਾਵੇਂ ਉਹ ਕੋਈ ਵੀ ਪਾਰਟੀ ਕਿਉਂ ਨਾ ਹੋਵੇ ਪਿਛਲੇ ਸਮੇਂ ਤੋਂ ਆਮ ਪਬਲਿਕ ਨਾਲ ਜੁੜੇ ਮੁੱਦਿਆਂ ਅਤੇ ਵਿਕਾਸ ਨੂੰ ਇਕ ਪਾਸੇ ਰੱਖ ਕੇ ਧਰਮ ਅਤੇ ਜਾਤ ਪਾਤ ਦੇ ਰੌਲੇ ਰੱਪੇ ਨੂੰ ਸਾਹਮਣੇ ਲਿਆ ਕੇ ਚੋਣਾਂ ਲੜੀਆਂ ਜਾਂਦੀਆਂ ਰਹੀਆਂ ਹਨ। ਜਿਸ ਦੀ ਸਭ ਤੋਂ ਵੱਡੀ ਮਿਸਾਲ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਹੈ। ਅਕਾਲੀ ਦਲ ਨੇ ਹਮੇਸ਼ਾ ਹੀ ਪੰਥ ਦੀ ਦੁਹਾਈ ਦੇ ਕੇ ਹੀ ਚੋਣਾਂ ਲੜਦਾ ਰਿਹਾ ਅਤੇ ਇਸ ਸਮੇਂ ਜੋ ਹਸ਼ਰ ਪੰਜਾਬ ਵਿਚ ਅਕਾਲੀ ਦਲ ਦਾ ਹੈ ਉਹ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ। ਇਸ ਸਮੇਂ ਅਕਾਲੀ ਦਲ ਪੰਜਾਬ ਵਿਚ ਆਪਣੀ ਸਿਆਸੀ ਜਮੀਨ ਤਲਾਸ਼ ਰਿਹਾ ਹੈ। ਇਸ ਲਈ ਧਰਮ ਅਤੇ ਜਾਤ ਪਾਤ ਦੇ ਮੁੱਦਿਆਂ ’ਤੇ ਭਾਰਤੀ ਜਨਤਾ ਪਾਰਟੀ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਹਿੰਦੂਤਵ ਕਾਰਡ ਕੰਮ ਨਹੀਂ ਕਰਨ ਵਾਲਾ। ਜੇਕਰ ਕਾਂਗਰਸ ਦੀ ਗੱਲ ਕਰੀਏ ਤਾਂ ਸਮੁੱਚੀ ਲੀਡਰਸ਼ਿਪ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਕਰਨਾਟਕ ’ਚ ਜਿੱਤ ਹਾਸਲ ਕਰਕੇ ਹੀ ਉਹ ਦੇਸ਼ ਦੇ ਹੋਰ ਰਾਜਾਂ ਵਿੱਚ ਸੱਤਾ ਹਾਸਲ ਨਹੀਂ ਕਰ ਸਕਣਗੇ। ਕਾਂਗਰਸ ਦੀ ਸਥਿਤੀ ਇਸ ਸਮੇਂ ਇਹ ਹੈ ਕਿ ਪਾਰਟੀ ਆਪਣੀ ਹੀ ਫਉੱਟ ਵਿਚ ਉਲਝੀ ਹੋਈ ਹੈ। ਜਿਸ ਕਾਰਨ ਮੋਦੀ ਸਰਕਾਰ ਵਿਰੁੱਧ ਦੇਸ਼ ਵਿਆਪੀ ਲਹਿਰ ਦੇ ਬਾਵਜੂਦ ਕਾਂਗਰਸ ਦੀ ਜਿੱਤ ਵਿੱਚ ਬਦਲਣਾ ਅਸੰਭਵ ਹੋ ਜਾਵੇਗਾ। ਰਾਜਸਥਾਨ ਵਿੱਚ ਸਰਕਾਰ ਦੇ ਵੱਡੇ ਨੌਜਵਾਨ ਆਗੂ ਸਚਿਨ ਪਾਇਲਟ ਨੇ ਸਰਕਾਰ ਦੇ ਮੁੱਖ ਮੰਤਰੀ ਖਿਲਾਫ ਹੀ ਮੋਰਚਾ ਖੋਲ੍ਹ ਦਿੱਤਾ ਹੈ। ਜਿਸ ਕਾਰਨ ਗਹਿਲੋਤ ਸਰਕਾਰ ਬੈਕਫੁੱਟ ’ਤੇ ਆ ਰਹੀ ਹੈ। ਇਸ ਲਈ ਕੇਂਦਰੀ ਲੀਡਰਸ਼ਿਪ ਨੂੰ ਸਮੇਂ ਸਿਰ ਇਸ ਦੇ ਹੱਲ ਲਈ ਅੱਗੇ ਆਉਣਾ ਚਾਹੀਦਾ ਹੈ। ਅਜਿਹਾ ਨਾ ਹੋਵੇ ਕਿ ਜਿਸ ਤਰ੍ਹਾਂ ਪੰਜਾਬ ਵਿਚ ਲੰਬੇ ਸਮੇਂ ਤੋਂ ਸਥਾਨਕ ਲੀਡਰਸ਼ਿਪ ਵਿਚ ਆਪਸੀ ਫੁੱਟ ਦਾ ਕੇਂਦਰ ਹਾਈ ਕਮਾਂਡ ਵਲੋਂ ਹਲ ਨਾ ਕੀਤੇ ਜਾਣ ਕਾਰਨ ਕਾਂਗਰਸ ਨੂੰ ਪਾਰਟੀ ਦੇ ਕਈ ਵੱਡੇ ਲੀਡਰ ਗਵਾਉਣੇ ਪਏ ਅਤੇ ਭਾਰੀ ਹਾਰ ਦਾ ਮੂੰਹ ਦੇਖਣਾ ਪਿਆ। ਇਸ ਲਈ ਕਾਂਗਰਸ ਨੂੰ ਅਗਲੇ ਲੋਕ ਸਭਾ ਚੋਣਾਂ ਦੇ ਮੈਦਾਨ ਵਿਚ ਆਉਣ ਲਈ ਪਹਿਲਾਂ ਆਪਣੀ ਪਾਰਟੀ ਦੇ ਨੂੰ ਸੂਬਾ ਲੈਵਲ ਤੇ ਮਜਬੂਤ ਕਰਨਾ ਹਵੇਗਾ ਤਾਂ ਜੋ ਆਉਣ ਵਾਲੇ ਸਾਲ 2024 ਵਿਚ ਕਾਂਗਰਸ ਲੋਕ ਸਭਾ ਚੋਣਾਂ ਵਿਚ ਚੰਗਾ ਪ੍ਰਦਰਸ਼ਨ ਕਰ ਸਕੇ ਅਤੇ ਕਰਨਾਟਕ ਦੀ ਵਿਜੇ ਰਥ ਨੂੰ ਅੱਗੇ ਸਫਲਤਾ ਪੂਰਵਕ ਲਿਜਾਅਆ ਜਾ ਸਕੇ।
ਹਰਵਿੰਦਰ ਸਿੰਘ ਸੱਗੂ ।

LEAVE A REPLY

Please enter your comment!
Please enter your name here