ਅੰਮਿ੍ਤਸਰ (ਵਿਕਾਸ ਮਠਾੜੂ) ਪਾਵਰਕਾਮ ਮੀਟਰ ਰੀਡਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਜਤਿੰਦਰ ਸਿੰਘ ਭੰਗੂ ਵੱਲੋਂ ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਦੀ ਪੂਰਨ ਤੌਰ ‘ਤੇ ਹਮਾਇਤ ਦਾ ਐਲਾਨ ਕਰਦੇ ਹੋਏ ਜਾਣਕਾਰੀ ਦਿੰਦਿਆਂ ਦੱਸਿਆ ਬਿਜਲੀ ਅਦਾਰੇ ਵਿਚ ਆਊਟ-ਸੋਰਸਿੰਗ ਰਾਹੀਂ ਮੀਟਰ ਰੀਡਰ, ਪਾਵਰਕਾਮ ਸੀਐੱਚਬੀ ਤੇ ਡਬਲਿਊ ਕਾਮੇ ਨਿੱਜੀਕਰਨ ਨੀਤੀ ਦੀ ਚੱਕੀ ‘ਚ ਪੀਸੇ ਜਾ ਰਹੇ ਹਨ। ਕੰਪਨੀਆਂ ਦੇ ਬਦਲ ਜਾਣ ਤੇ ਕਈ ਕਈ ਮਹੀਨਿਆਂ ਦੀਆਂ ਤਨਖਾਹਾਂ ਵੀ ਕਾਮਿਆਂ ਨੂੰ ਨਹੀ ਮਿਲਦੀਆਂ ਹਨ। ਕੰਪਨੀ ਦੇ ਜਾਣ ਤੇ ਬਕਾਇਆ ਤਨਖਾਹਾਂ ਬਤੌਰ ਪਿ੍ਰੰਸੀਪਲ ਇੰਪਲਾਇਅਰ ਵਿਭਾਗ ਵੱਲੋਂ ਬਕਾਇਆ ਤਨਖਾਹਾ ਜਾਰੀ ਕਰਨੀਆਂ ਹੁੰਦੀਆਂ ਹਨ ਪਰੰਤੂ ਕਈ ਸਾਲ ਵੀਤ ਜਾਣ ਤੇ ਵੀ ਜਾਣਕਾਰੀ ਹੁੰਦਿਆਂ ਹੋਇਆਂ ਵੀ ਵਿਭਾਗ ਵੱਲੋਂ ਤਨਖਾਹਾਂ ਜਾਰੀ ਨਹੀ ਕੀਤੀਆਂ ਜਾਂਦੀਆਂ ਹਨ ਭਾਵ ਕਿ ਆਊਟਸੋਰਸਿੰਗ ਰਾਹੀ ਭਰਤੀ ਕੀਤੇ ਕੱਚੇ ਮੁਲਾਜਮਾਂ ਦਾ ਪੰਜਾਬ ਵਿੱਚ ਰੱਜ ਕੇ ਸੋਸਣ ਕੀਤਾ ਜਾ ਰਿਹਾ ਹੈ। ਰੰਗ-ਬਰੰਗੀਆਂ ਸਰਕਾਰਾਂ ਆਈਆਂ ਹਰੇਕ ਨੇ ਹੀ ਆਊਟ-ਸੋਰਸਿੰਗ ਕਾਮਿਆਂ ਨੂੰ ਰੈਗੂਲਰ ਕਰਨ ਦਾ ਕੋਝਾ ਮਜਾਕ ਉਡਾਇਆ। ਸਰਕਾਰਾਂ ਦੀਆਂ ਹੀ ਪਾਲਸੀਆਂ ਦੇ ਤਹਿਤ ਸਰਕਾਰੀ ਅਦਾਰਿਆਂ ਵਿਚ ਕੰਮ ਕਰ ਰਹੇ ਹਨ। ਪਰ ਅੱਜ ਜਦੋਂ ਰੈਗੂਲਰ ਦੀ ਗੱਲ ਚੱਲਦੀ ਹੈ ਤਾਂ ਕੋਰਟਾਂ ਦਾ ਬਹਾਨਾ ਬਣਾ ਕੇ ਆਊਟ-ਸੋਰਸਿੰਗ ਕਾਮਿਆਂ ਨੂੰ ਰੈਗੂਲਰ ਕਰਨ ਤੋਂ ਪਾਸਾ ਵੱਟਿਆ ਜਾ ਰਿਹਾ। ਅੱਜ ਮੌਜੂਦਾ ਆਪ ਦੀ ਸਰਕਾਰ ਵੀ ਆਊਟ-ਸੋਰਸਿੰਗ ਕਾਮਿਆਂ ਨੂੰ ਵਿਭਾਗ ‘ਚ ਲੈਣ ਤੋਂ ਪਾਸਾ ਵੱਟਿਆ ਜਾ ਰਿਹਾ ਹੈ। ਸੰਘਰਸ਼ ਦੌਰਾਨ ਬਿਜਲੀ ਮੰਤਰੀ ਹਰਭਜਨ ਈਟੀਓ ਅਤੇ ਉੱਚ ਅਧਿਕਾਰੀਆਂ ਨਾਲ ਵੀ ਕਈ ਵਾਰ ਮੀਟਿੰਗਾਂ ਹੋਈਆਂ ਜਿਸ ‘ਚ ਭਰੋਸੇ ਹੀ ਦਿੱਤੇ ਗਏ, ਪਰ ਹੱਲ ਨਾ ਹੋਇਆ। ਆਏ ਦਿਨ ਸੀਐੱਚਬੀ ਤੇ ਡਬਲਿਊ ਕਾਮਾ ਮੋਤ ਮੂੰਹ ਚ’ ਪੈ ਰਿਹਾ ਹੈ। ਸੰਘਰਸ਼ ਦੌਰਾਨ ਆਪਣੀਆਂ ਮੰਗਾਂ ਦਾ ਹੱਲ ਕਰਵਾਉਣ ਲਈ ਦੁਬਾਰਾ ਪ੍ਰਸਾਸ਼ਨ ਅਧਿਕਾਰੀਆਂ ਤਹਿਸੀਲਦਾਰਾਂ/ਐੱਸਡੀਐੱਮ, ਡੀਸੀ ਦਫ਼ਤਰ ਅਧਿਕਾਰੀਆਂ ਵਲੋਂ ਅਨੇਕਾਂ ਵਾਰ ਮੁੱਖ ਮੰਤਰੀ ਨਾਲ ਮੀਟਿੰਗਾਂ ਫਿਕਸ ਕਰਵਾਈਆਂ ਪਰ ਮੁੱਖ ਮੰਤਰੀ ਵਲੋਂ ਮੀਟਿੰਗ ਕਰਕੇ ਕਾਮਿਆਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਗਿਆ। ਜਿਸ ਦੇ ਰੋਸ ਵਜੋਂ ਸੀਐੱਚਬੀ ਕਾਮੇ ਲਗਾਤਾਰ ਸੰਘਰਸ਼ ਦੇ ਰਾਹ ਤੇ ਹਨ। ਇਸ ਸੰਘਰਸ਼ ਵਿਚ ਪੰਜਾਬ ਦੇ ਸਮੂਹ ਮੀਟਰ ਰੀਡਰਾ ਵੱਲੋਂ ਪੂਰਨ ਤੌਰ ਤੇ ਹਮਾਇਤ ਕਰਨ ਦਾ ਐਲਾਨ ਕੀਤਾ ਗਿਆ ਹੈ। ਮਿਤੀ 5 ਅਪ੍ਰਰੈਲ 2023 ਨੂੰ ਸਮੂਹ ਮੀਟਰ ਰੀਡਰ ਪਰਿਵਾਰਾਂ ਤੇ ਬੱਚਿਆਂ ਸਮੇਤ ਪਟਿਆਲੇ ਦੀਆਂ ਸੜਕਾਂ ਤੇ ਰੋਸ ਪ੍ਰਦਰਸ਼ਨ ਕਰਨ ਲਈ ਹਮਾਇਤ ਵਿਚ ਪਹੁੰਚਣਗੇ।