Home Chandigrah ਨਾਂ ਮੈਂ ਕੋਈ ਝੂਠ ਬੋਲਿਆ..?

ਨਾਂ ਮੈਂ ਕੋਈ ਝੂਠ ਬੋਲਿਆ..?

56
0

‘‘ ਇਕ ਦੋ ਜ਼ਖਮ ਨਹੀਂ, ਸਾਰਾ ਜਿਸਮ ਹੈ ਛਲਣੀ, ਦਰਦ ਵਿਚਾਰਾ ਪ੍ਰੇਸ਼ਾਨ ਹੈ ਕਿ ਕਹਾਂ ਸੇ ਉਠੇ ’’

ਮਾਮਲਾ ਬੈਂਸ ਦਾ ਭਾਜਪਾ ਨਾਲ ਪ੍ਰੇਮ ਦਾ

ਮੌਜੂਦਾ ਸਮੇਂ ਦੌਰਾਨ ਰਾਜਨੀਤਿਕ ਪੱਧਰ ਤੇ ਇਨ੍ਹਾਂ ਨਿਘਾਰ ਆ ਚੁੱਕਾ ਹੈ ਕਿ ਕੌਨ ਲੀਡਰ, ਕਦੋਂ, ਕਿਥੇ, ਕਿਹੜੀ ਪਾਰਟੀ ਦੇ ਰੱਥ ਤੇ ਸਵਾਰ ਹੋ ਜਾਏ ਇਹ ਕੋਈ ਨਹੀਂ ਦੱਸ ਸਕਦਾ। ਸਿਆਸੀ ਉਥਲ-ਪੁਥਲ ’ਚ ਲੀਡਰ ਆਪਣੀਆਂ ਪਾਰਟੀਆਂ ਨੂੰ ਛੱਡ ਕੇ ਹੋਰਨਾਂ ਪਾਰਟੀਆਂ ਵਿਚ ਜਾਂਦੇ ਹੀ ਰਹਿੰਦੇ ਹਨ। ਇਹ ਵਰਤਾਰਾ ਹੁਣ ਆਮ ਹੋ ਗਿਆ ਹੈ। ਵੱਡੀ ਗੱਲ ਇਹ ਹੈ ਕਿ ਵਧੇਰੇਤਰ ਲੀਡਰ ਜਾਂਦੇ ਵੀ ਉਨ੍ਹਾਂ ਹੀ ਪਾਰਟੀਆਂ ਵਿਚ ਹਨ ਜਿੰਨਾਂ ਨੂੰ ਉਬ ਪਾਣੀ ਪੀ ਪੀ ਕੇ ਕੋਸਦੇ ਹੁੰਦੇ ਹਨ। ਪਰ ਜਿਹੜੇ ਲੋਕ ਉਨ੍ਹਾਂ ਲੀਡਰਾਂ ਪਿੱਛੇ ਲੱਗ ਕੇ ਆਪਣੇ ਇਲਾਕਿਆਂ ਵਿਚ ਦੁਸ਼ਮਣੀਆਂ ਤੱਕ ਖੜ੍ਹੀਆਂ ਕਰ ਲੈਂਦੇ ਹਨ ਉਹ ਵਿਚਾਰੇ ਉਹ ਠੱਗੇ ਹੀ ਰਹਿ ਜਾਂਦੇ ਹਨ। ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੂੰ ਅਚਾਨਕ ਭਾਜਪਾ ਦਾ ਮੋਹ ਜਾਗ ਪਿਆ ਅਤੇ ਉਹ ਆਪਣੇ ਪੂਰੇ ਦਲ ਬਲ ਨਾਲ ਜਲੰਧਰ ’ਚ ਲੋਕ ਸਭਾ ਜ਼ਿਮਨੀ ਚੋਣ ’ਚ ਭਾਜਪਾ ਉਮੀਦਵਾਰ ਨੂੰ ਵੱਡੇ ਫਰਕ ਨਾਲ ਜਿਤਾਉਣ ਲਈ ਪ੍ਰੈੱਸ ਕਾਨਫਰੰਸ ਕਰਕੇ ਲੋਕਾਂ ਨੂੰ ਅਪੀਲਾਂ ਕਰਨ ਲੱਗੇ। ਉਨ੍ਹਾਂ ਨੂੰ ਭਾਜਪਾ ਦੇ ਸੋਹਲੇ ਗਾਉਂਦਿਆਂ ਕਿਹਾ ਕਿ ਉਹ ਦੇਸ਼ ਦੀ ਸਭ ਤੋਂ ਖੂਬਸੂਰਤ ਅਤੇ ਪ੍ਰਭਾਵਸ਼ਾਲੀ ਪਾਰਟੀ ਹੈ ਅਤੇ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਦੀ ਹੋ ਰਹੀ ਤਰੱਕੀ ਨੂੰ ਲੈ ਕੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਸਿਮਰਜੀਤ ਸਿੰਘ ਬੈਂਸ ਦੇ ਇਸ ਫੈਸਲੇ ਨਾਲ ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਆਉਣ ਵਾਲੇ ਸਮੇਂ ’ਚ ਬੈਂਸ ਭਰਾਵਾਂ ਦਾ ਭਾਜਪਾ ਵਿਚ ਜਾਣਾ ਤੈਅ ਹੈ। ਦਲੰਧਰ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਸਿਮਰਨਜੀਤ ਸਿੰਘ ਬੈਂਸ ਦੀਆਂ ਪੁਰਾਣੀਆਂ ਵੀਡੀਓ ਅਤੇ ਬਿਆਨ ਵੀ ਖੂਬ ਸੁਰਖੀਆਂ ਬਟੋਰ ਰਹੇ ਹਨ ਜਿਸ ਵਿਚ ਉਹ ਭਾਜਪਾ ਨੂੰ ਦੇਸ਼ ਨੂੰ ਤੋੜਨ ਵਾਲੀ ਅਤੇ ਦੇਸ਼ ਨੂੰ ਪਿਛਾਂਹ ਲਿਜਾਣ ਵਾਲੀ ਪਾਰਟੀ ਦੱਸ ਰਹੇ ਹਨ ਅਤੇ ਪੁੱਛਣ ਤੇ ਉਹ ਕਹਿੰਦੇ ਹਨ ਕਿ ਬੈਂਸ ਕਦੇ ਵੀ ਭਾਜਪਾ ’ਚ ਸ਼ਾਮਲ ਨਹੀਂ ਹੋ ਸਕਦੇ। ਹੁਣ ਅਚਾਨਕ ਉਨ੍ਹਾਂ ਦਾ ਪ੍ਰੇਮ ਉਸੇ ਪਾਰਟੀ ਅਤੇ ਪ੍ਰਧਾਨ ਮੰਤਰੀ ਲਈ ਜਾਗ ਪਿਆ ਹੈ। ਹੁਣ ਵੱਡਾ ਸਵਾਲ ਇਹ ਹੈ ਕਿ ਸਿਮਰਜੀਤ ਸਿੰਘ ਬੈਂਸ ਜਦੋਂ ਬੀਜੇਪੀ ਅਤੇ ਨਰਿੰਦਰ ਮੋਦੀ ਨੂੰ ਕੋਸਦੇ ਸਨ ਉਸ ਸਮੇਂ ਸਹੀ ਸਨ ਜਾਂ ਹੁਣ ਜਦੋਂ ਉਹ ਭਾਜਪਾ ਅਤੇ ਮੋਦੀ ਦਾ ਗੁਣਗਾਨ ਕਰ ਰਹੇ ਹਨ ? ਮੌਜੂਦਾ ਸਮੇਂ ਅੰਦਰ ਵੱਖ-ਵੱਖ ਰਾਜਾਂ ਵਿੱਚ ਹੋਰ ਪਾਰਟੀਆਂ ਦੇ ਆਗੂ ਵੀ ਭਾਜਪਾ ਵਿੱਚ ਜਾ ਰਹੇ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਲੋਕ ਭਾਜਪਾ ਵਿੱਚ ਜਾਂਦੇ ਹਨ ਉਹ ਕਿਸੇ ਨਾ ਕਿਸੇ ਤਰ੍ਹਾਂ ਕਾਨੂੰਨੀ ਸ਼ਿਕੰਜੇ ਵਿਚ ਫਸੇ ਹੁੰਦੇ ਹਨ ਜਾਂ ਫਿਰ ਉਸਣ ਦੇ ਚਾਂਸ ਹੁੰਦੇ ਹਨ। ਬੱਸ ਭਾਜਪਾ ਵਿਚ ਜਾਂਦੇ ਹੀ ਉਹ ਬਿਲਕੁਲ ਸਾਫ ਸੁਥਰੇ ਹੋ ਜਾਂਦੇ ਹਨ ਉਨ੍ਹਾਂ ਤੇ ਕੋਈ ਵੀ ਦੋਸ਼ ਨਹੀਂ ਰਹਿੰਦਾ ਸਭ ਕੇਸ ਆਪਣੇ ਆਪ ਹੀ ਖਤਮ ਹੋ ਜਾਂਦੇ ਹਨ। ਇਸਨੂੰ ਭਾਜਪਾ ਲੀਡਰਸ਼ਿਪ ਦਾ ਜਾਦੂ ਹੀ ਮੰਨਿਆ ਜਾ ਰਿਹਾ ਹੈ। ਹੁਣ ਸਿਮਰਜੀਤ ਸਿੰਘ ਬੈਂਸ ਦੇ ਖਿਲਾਫ ਵੀ ਵੱਡੀ ਗਿਣਤੀ ਵਿਚ ਕੇਸ ਦਰਜ ਹਨ। ਉਨ੍ਹਾਂ ਦਾ ਭਾਜਪਾ ਨਾਲ ਅਚਾਨਕ ਪਿਆਰ ਹੋਣ ਦਾ ਕਾਰਨ ਵੀ ਇਹੀ ਦੱਸਿਆ ਜਾ ਰਿਹਾ ਹੈ ਕਿਉਂਕਿ ਹੁਣ ਉਹ ਭਾਜਪਾ ਨਾਲ ਸਹਿਮਤ ਹੋ ਗਏ ਹਨ ਤਾਂ ਹੌਲੀ-ਹੌਲੀ ਕਾਨੂੰਨੀ ਪੇਚ ਘੱਟ ਜਾਣਗੇ ਅਤੇ ਜਦੋਂ ਤੱਕ ਉਹ ਭਾਜਪਾ ਵਿਚ ਸ਼ਾਮਲ ਹੋ ਜਾਂਣਗੇ ਤਾਂ ਸਭ ਪਾਸੇ ਤੋਂ ਕਲੀਨਚਿਟਾਂ ਹੀ ਹੋਣਗੀਆਂ। ਪਰ ਵੱਡੀ ਗੱਲ ਇਹ ਹੈ ਕਿ ਉਹ ਲੋਕ ਜੋ ਬੈਂਸਾਂ ਨਾਲ ਜੁੜੇ ਹੋਏ ਸਨ ਅਤੇ ਹਮੇਸ਼ਾ ਆਪਣੇ-ਆਪਣੇ ਖੇਤਰਾਂ ਵਿਚ ਭਾਜਪਾ ਦੇ ਖਿਲਾਫ ਬੋਲਦੇ ਸਨ, ਉਹ ਲੋਕ ਹੁਣ ਕਿਸ ਮੂੰਹ ਨਾਲ ਉਨ੍ਹਾਂ ਦਾ ਸਾਹਮਣਾ ਕਰਨਗੇ? ਜਿਕਰਯੋਗ ਹੈ ਕਿ ਬੈਂਸ ਦਾ ਸਿਆਸੀ ਸਫਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਤੋਂ ਸ਼ੁਰੂ ਹੋਇਆ ਸੀ। ਉਸ ਸਮੇਂ ਉਹ ਕਾਂਗਰਸ ਅਤੇ ਬਾਦਲ ਪਾਰਟੀ ਨੂੰ ਬਹੁਤ ਕੋਸਦੇ ਸਨ। ਫਿਰ ਉਹ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਅਤੇ ਉਹ ਕਾਂਗਰਸ ਅਤੇ ਬੀਜੇਪੀ ਨੂੰ ਕਾਫੀ ਕੋਸਦੇ ਸਨ। ਜਦੋਂ ਅਕਾਲੀ ਦਲ ਵੱਲੋਂ ਟਿਕਟਾਂ ਦੇਣ ਦੇ ਮਾਮਲੇ ਵਿੱਚ ਉਹਨਾਂ ਨਾਲ ਮਤਭੇਦ ਪੈਦਾ ਹੋਏ ਤਾਂ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਹਮਾਇਤ ਨਾਲ ਚੋਣ ਲੜੀ ਤਾਂ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਅਗਲਾ ਭਵਿੱਖ ਕਰਾਰ ਦਿੱਤਾ੍ਟ ਅਤੇ ਜਦੋਂ ਆਪ ਨਾਲ ਤੋੜ ਵਿਛੋੜਾ ਹੋਇਆ ਤਾਂ ਉਹ ਆਮ ਆਦਮੀ ਪਾਰਟੀ ਨੂੰ ਭਾਜਪਾ ਦੀ ਬੀ ਟੀਮ ਕਰਾਰ ਦੇਣ ਲੱਗੇ। ਹੁਣ ਆਖਰੀ ਵਾਰੀ ਉਹ ਭਾਜਪਾ ਦੀ ਝੋਲੀ ਵਿਚ ਆ ਪਹੁੰਚੇ। ਜਿਸ ਨੂੰ ਉਹ ਸ਼ੁਰੂ ਤੋਂ ਲੈ ਕੇ ਹੁਣ ਤੱਕ ਕੋਸਦੇ ਰਹੇ ਹਨ। ਜੇਕਰ ਹੋਰਨਾ ਰਾਜਨੀਤਿਕ ਨੇਤਾਵਾਂ ਦੇ ਰਾਜਸੀ ਸਫਰ ’ਤੇ ਨਜ਼ਰ ਮਾਰੀਏ ਤਾਂ ਇਸ ਹਮਾਮ ਵਿਚ ਸਾਰੇ ਹੀ ਨੰਗੇ ਹਨ। ਕਾਂਗਰਸ ਵਲੋਂ ਦੋ ਵਾਰ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਕਾਂਗਰਸ ਨੂੰ ਕੋਸਿਆ, ਨਵਜੋਤ ਸਿੰਘ ਸਿੱਧੂ ਜਦੋਂ ਭਾਜਪਾਈ ਸਨ ਤਾਂ ਉਹ ਕਾਂਦਰਸ ਨੂੰ ਮੁੰਨੀ ਤੋਂ ਵੱਧ ਬਦਨਾਮ ਦੱਸਦੇ ਸਨ। ਜਦੋਂ ਕਾਂਗਰਸ ਵਿਚ ਹਨ ਤਾਂ ਭਾਜਪਾ ਜਿਸਤੋਂ ਉਨ੍ਹਾਂ ਸਿਆਸੀ ਸਫਰ ਸ਼ੁਰੂ ਕੀਤਾ ਸੀ ਉਸਨੂੰ ਕੋਸ ਰਹੇ ਹਨ। ਇਸੇ ਤਰ੍ਹਾਂ ਨੇਤਾਵਾਂ ਦਾ ਆਪਣੇ ਫਾਇਦੇ ਲਈ ਪਾਰਟੀਆਂ ਬਦਲਣਾ ਆਮ ਹੋ ਗਿਆ ਹੈ। ਮੌਜੂਦਾ ਰਾਜਨੀਤੀ ਤੇ ਇਕ ਸ਼ੇਅਰ ਬੇਹੱਦ ਢੁੱਕਦਾ ਹੈ ‘‘ ਏਕ ਦੋ ਜ਼ਖਮ ਨਹੀਂ ਸਾਰਾ ਜਿਸਮ ਹੈ ਛਲਣੀ, ਦਰਦ ਵਿਚਾਰਾ ਪ੍ਰੇਸ਼ਾਨ ਹੈ ਕਿ ਕਹਾਂ ਸੇ ਉਠੇ ।’’ ਮੌਜੂਦਾ ਸਿਆਸੀ ਆਗੂ ਸਿਮਰਨਜੀਤ ਸਿੰਘ ਬੈਂਸ ਦੇ ਸਬੰਧ ਵਿੱਚ ਅਜੇ ਵੀ ਬਹੁਤ ਕੁਝ ਲਿਖਣਾ ਬਾਕੀ ਹੈ, ਸਮਾਂ ਆਉਣ ’ਤੇ ਇਸ ਦਾ ਖੁਲਾਸਾ ਵੀ ਕਰਾਂਗੇ। ਫਿਲਹਾਲ ਸਿਮਰਨਜੀਤ ਸਿੰਘ ਬੈਂਸ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਇਸ ਨਵੇਂ ਸਿਆਸੀ ਸਫਰ ਲਈ ਢੇਰ ਸਾਰੀਆਂ ਮੁਬਾਰਕਾਂ। ਉਮੀਦ ਹੈ ਇਸ ਨਵੇਂ ਸਫਰ ਤੋਂ ਬਾਅਦ ਉਨ੍ਹੰ ਨੂੰ ਅੱਗੇ ਹੋਰ ਕੋਈ ਨਵਾਂ ਹਮਸਫਰ ਨਹੀਂ ਲੱਭਣਾ ਪਏਗਾ।
ਹਰਵਿੰਦਰ ਸਿੰਘ ਸੱਗੂ।

LEAVE A REPLY

Please enter your comment!
Please enter your name here