Home Education ਸਪਰਿੰਗ ਡਿਊ ਵਿੱਚ ਤੀਆਂ ਦੀਆਂ ਰੋਣਕਾਂ

ਸਪਰਿੰਗ ਡਿਊ ਵਿੱਚ ਤੀਆਂ ਦੀਆਂ ਰੋਣਕਾਂ

48
0

ਰਾਜਵੀਰ ਕੌਰ ਬਣੀ ਮਿਸ ਤੀਜ

ਜਗਰਾਓਂ, 31 ਅਗਸਤ ( ਰਾਜਨ ਜੈਨ)-ਨਾਨਕਸਰ ਸਥਿਤ ਸਪਰਿੰਗ ਡਿਊ ਪਬਲਿਕ ਸਕੂਲ ਵਿਖੇ ਤੀਆਂ ਦੀਆਂ ਰੋਣਕਾਂ ਲਗਾਈਆਂ ਗਈਆ। ਇਸ ਸਮਾਗਮ ਦੀ ਸ਼ੁਰੂਆਤ ਵਾਇਸ ਪ੍ਰਿੰਸੀਪਲ ਬੇਅੰਤ ਬਾਵਾ ਦੇ ਸੰਬੋਧਨ ਨਾਲ ਕੀਤੀ ਗਈ। ਆਏ ਮਹਿਮਾਨਾਂ ਨੂੰ ਸੰਬੋਧਿਤ ਕਰਦਿਆਂ ਉਹਨਾਂ ਨੇ ਕਿਹਾ ਕਿ ਇਹ ਤਿਉਹਾਰ ਸਾਡੇ ਪੰਜਾਬੀ ਸੱਭਿਆਚਾਰ ਦੀ ਪਹਿਚਾਣ ਹੈ। ਅਧਿਆਪਕ ਵਿਦਿਆਰਥੀਆਂ ਦੇ ਨਾਲ—ਨਾਲ ਇਸ ਸਾਲ ਮਾਤਾ ਪਿਤਾ ਵਲੋਂ ਵੀ ਇਸ ਵਿੱਚ ਹਿੱਸਾ ਲਿਆ ਗਿਆ।ਮੰਚ ਸੰਚਾਲਨ ਮੈਡਮ ਪਰਮਜੀਤ ਕੌਰ ਵਿਰਦੀ ਅਤੇ ਮੈਡਮ ਅਮਨਦੀਪ ਕੌਰ ਨੇ ਕੀਤਾ।ਚਾਰੋ ਹਾਊਸ ਦੇ ਇੰਚਾਰਜ ਸਾਹਿਬਾਨਾਂ ਨਾਲ ਮਿਲ ਕੇ ਪੂਰੇ ਸਕੂਲ ਨੂੰ ਫੁਲਕਾਰੀਆਂ, ਪੱਖੀਆਂ, ਚਰਖੇ ਆਦਿ ਪੰਜਾਬੀ ਸੱਭਿਆਚਾਰ ਸਾਮਾਨ ਨਾਲ ਸਜਾਇਆ ਗਿਆ ਅਤੇ ਸਕੂਲ ਨੂੰ ਇੱਕ ਵੱਖਰੀ ਹੀ ਦਿਖ ਦਿੱਤੀ ਗਈ।ਇਸ ਮੌਕੇ ਤੇ ਮਹਿੰਦੀ ਲਗਾਉਣ ਦੇ ਮੁਕਾਬਲੇ, ਪਰਾਦਾਂ ਮੁਕਾਬਲਾ, ਸੱਭਿਆਚਾਰਕ ਗੀਤਾਂ ਦੇ ਮੁਕਾਬਲੇ ਕਰਵਾਏ ਗਏ।ਵਿਦਿਆਰਥਣਾਂ ਨੇ ਪੂਰੇ ਪੰਜਾਬੀ ਪਹਿਰਾਵੇ ਵਿੱਚ ਪੰਜਾਬੀ ਸੱਭਿਆਚਾਰ ਦੀ ਝਲਕ ਪੇਸ਼ ਕੀਤੀ ਗਈ। ਪ੍ਰਿੰਸੀਪਲ ਨਵਨੀਤ ਚੌਹਾਨ ਨੇ ਸਾਰੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਤਾ ਪਿਤਾ ਸਾਹਿਬਾਨ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸਾਨੂੰ ਸਾਰੀਆਂ ਨੂੰ ਮਿਲ ਕੇ ਆਪਣੇ ਅਲੋਪ ਹੋ ਰਹੇ ਪੁਰਾਤਨ ਸੱਭਿਆਚਾਰ ਨੂੰ ਪੂਰੇ ਵਿਸ਼ਵ ਵਿੱਚ ਫੈਲਾਨਾ ਚਾਹੀਦਾ ਹੈ।ਇਸ ਮੌਕੇ ਵੱਖ—ਵੱਖ ਮੁਕਾਬਲਿਆਂ ਵਿੱਚ ਜੇਤੂ ਵਿਦਿਆਰਥਣਾਂ ਨੂੰ ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਸਿੰਘ, ਮੈਨੇਜਰ ਮਨਦੀਪ ਚੌਹਾਨ, ਮੈਡਮ ਬਲਜੀਤ ਕੌਰ, ਮੈਡਮ ਅੰਜੂ ਬਾਲਾ, ਮੈਡਮ ਸਤਿੰਦਰਪਾਲ ਕੌਰ ਵਲੋਂ ਸਨਮਾਨਿਤ ਕੀਤਾ ਗਿਆ। ਅੱਜ ਦੀ ਮਿਸ ਤੀਜ ਰਾਜਵੀਰ ਕੌਰ, ਦੂਜੇ ਨੰਬਰ ਤੇ ਪਵਨਪ੍ਰੀਤ ਕੌਰ, ਤੀਜੇ ਨੰਬਰ ਤੇ ਕੋਮਲਪ੍ਰੀਤ ਕੌਰ ਹਾਂਸ, ਮਹਿੰਦੀ ਮੁਕਾਬਲੇ ਵਿੱਚ ਪਹਿਲੇ ਨੰਬਰ ਤੇ ਖੁਸ਼ਦੀਪ ਕੌਰ, ਦੂਜੇ ਨੰਬਰ ਤੇ ਅਸ਼ਰੀਤ ਕੌਰ, ਤੀਜੇ ਨੰਬਰ ਤੇ ਵੰਸ਼ਿਕਾਂ ਸ਼ਰਮਾਂ ਅਤੇ ਨਵਦੀਪ ਕੌਰ, ਪਰਾਦੇਂ ਮੁਕਾਬਲੇ ਵਿੱਚ ਪਹਿਲੇ ਨੰਬਰ ਤੇ ਅਸ਼ਮੀਤ ਕੌਰ, ਦੂਜੇ ਨੰਬਰ ਤੇ ਜੈਸਮੀਨ ਕੌਰ, ਤੀਜੇ ਨੰਬਰ ਤੇ ਨਾਜਪ੍ਰੀਤ ਕੌਰ, ਬੈਸਟ ਡਰੈੱਸ ਵਿੱਚ ਪਹਿਲੇ ਨੰਬਰ ਦੇ ਦਿਲਪ੍ਰੀਤ ਕੌਰ, ਦੂਜੇ ਨੰਬਰ ਤੇ ਨਵਪ੍ਰੀਤ ਕੌਰ, ਅਤੇ ਤੀਜੇ ਨੰਬਰ ਤੇ ਦਿਲਪ੍ਰੀਤ ਕੌਰ ਵਿਦਿਆਰਥਣਾਂ ਜੇਤੂ ਰਹੀਆਂ।ਮਿਸਜ਼ ਤੀਜ ਮੈਡਮ ਕਰਮਜੀਤ ਸੰਗਰਾਉਂ, ਫਸਟ ਰਨਰਅੱਪ ਨਿਸ਼ਾ ਸ਼ਰਮਾ, ਦੂਜੇ ਰਨਰਅੱਪ ਇੰਦਰਪਾਲ ਕੌਰ ਬਣੇ। ਇਸ ਮੌਕੇ ਤੇ ਚੇੇਅਰਮੈਨ ਬਲਦੇਵ ਬਾਵਾ, ਪ੍ਰਧਾਨ ਮਨਜੋਤ ਕੁਮਾਰ, ਦੇ ਨਾਲ ਸਮੂਹ ਸਟਾਫ ਹਾਜਿਰ ਸੀ। ਪ੍ਰਬੰਧਕੀ ਕਮੇਟੀ ਵਲੋਂ ਸਕੂਲ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ ਕਿ ਵਿਦਿਆਰਥੀਆਂ ਨੂੰ ਉਚੇਰੀ ਪੜਾਈ ਦੇ ਨਾਲ—ਨਾਲ ਪੰਜਾਬੀ ਸੱਭਿਆਚਾਰ ਬਾਰੇ ਵੀ ਸਕੂਲ ਵਲੋਂ ਪੂਰੀ ਜਾਣਕਾਰੀ ਦਿੱਤੀ ਜਾ ਰਹੀ ਹੈ।ਇਸ ਸਮਾਗਮ ਵਿੱਚ ਸ਼ਿਰਕਤ ਕਰਨ ਵਾਲੇ ਮਾਤਾ ਪਿਤਾ ਸਾਹਿਬਾਨ ਵਲੋਂ ਵੀ ਇਸ ਸੱਭਿਆਚਾਰਕ ਪ੍ਰੋਗਰਾਮ ਦਾ ਆਨੰਦ ਮਾਣਿਆ ਗਿਆ ਅਤੇ ਸਮੂਹ ਸਟਾਫ ਦੇ ਨਾਲ—ਨਾਲ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ।

LEAVE A REPLY

Please enter your comment!
Please enter your name here