ਜਗਰਾਓਂ, 31 ਅਗਸਤ ( ਮੋਹਿਤ ਜੈਨ)- ਲੋਕ ਸੇਵਾ ਸੁਸਾਇਟੀ ਵੱਲੋਂ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਕੰਵਲ ਕੱਕੜ, ਅਤੇ ਸਰਪ੍ਰਸਤ ਰਾਜਿੰਦਰ ਜੈਨ ਦੀ ਅਗਵਾਈ ਹੇਠ ਨੇ ਨੌਜਵਾਨ ਲੇਖਕ ਅਭਯਜੀਤ ਝਾਂਜੀ ਦਾ ਸਨਮਾਨ ਕੀਤਾ ਗਿਆ| ਸਥਾਨਕ ਡੀ ਏ ਵੀ ਕਾਲਜ ਵਿਖੇ ਕਰਵਾਏ ਸਮਾਗਮ ਸਮੇਂ ਚੇਅਰਮੈਨ ਅਰੋੜਾ ਨੇ ਕਿਹਾ ਕਿ ਸੁਸਾਇਟੀ ਵੱਲੋਂ ਜਿੱਥੇ ਜ਼ਰੂਰਤਮੰਦ ਲੋਕਾਂ ਦੀ ਮਦਦ ਲਈ ਸਮੇਂ ਸਮੇਂ ਸਮਾਜ ਸੇਵਾ ਦੇ ਪ੍ਰੋਜੈਕਟ ਲਗਾਏ ਜਾਂਦੇ ਹਨ ਉੱਥੇ ਵੱਖ ਵੱਖ ਖੇਤਰਾਂ ਵਿਚ ਜਗਰਾਓਂ ਸ਼ਹਿਰ ਦਾ ਨਾਮ ਰੌਸ਼ਨ ਵਾਲੀਆਂ ਸ਼ਖ਼ਸੀਅਤਾਂ ਦੀ ਹੌਸਲਾ ਅਫਜਾਈ ਲਈ ਉਨ੍ਹਾਂ ਦਾ ਸਨਮਾਨ ਵੀ ਸਮੇਂ ਸਮੇਂ ਸਿਰ ਕੀਤਾ ਜਾਂਦਾ ਹੈ| ਉਨ੍ਹਾਂ ਦੱਸਿਆ ਕਿ ਜਗਰਾਓਂ ਦੇ ਉੱਭਰੇ ਨੌਜਵਾਨ ਲੇਖਕ ਅਭਯਜੀਤ ਝਾਂਜੀ ਵੱਲੋਂ ਲਿਖੇ ਪਲੇਠੇ ਕਾਵਿ-ਸੰਗ੍ਰਹਿ ‘ਕਿਹੜੀ ਓਹ ਦੀ ਥਾਂ’ ਲਈ ਸਨਮਾਨਿਤ ਕੀਤਾ ਗਿਆ| ਇਸ ਮੌਕੇ ਲੇਖਕ ਅਭਯਜੀਤ ਝਾਂਜੀ ਨੇ ਦੱਸਿਆ ਕਿ ਉਸ ਦੇ ਪਲੇਠੇ ਕਾਵਿ-ਸੰਗ੍ਰਹਿ ‘ਕਿਹੜੀ ਓਹ ਦੀ ਥਾਂ’ ਨੂੰ ਪੰਜਾਬੀ ਫ਼ਿਲਮ ਜਗਤ ਦੀ ਮੰਨੀ-ਪ੍ਰਮੰਨੀ ਅਤੇ ਧੜੱਲੇਦਾਰ ਸ਼ਖ਼ਸੀਅਤ ਬੀਬੀ ਨਿਰਮਲ ਰਿਸ਼ੀ ਜੀ (ਫ਼ਿਲਮ ਨਿੱਕਾ ਜ਼ੈਲਦਾਰ ਵਿੱਚ ਨਿੱਕੇ ਜ਼ੈਲਦਾਰ ਦੀ ਦਾਦੀ) ਨੇ ਰਿਲੀਜ਼ ਕੀਤੀ ਸੀ| ਇਸ ਮੌਕੇ ਸੁਸਾਇਟੀ ਮੈਂਬਰਾਂ ਤੇ ਮਹਿਮਾਨਾਂ ਨੇ ਅਭਯਜੀਤ ਝਾਂਜੀ ਨੂੰ ਅਸ਼ੀਰਵਾਦ ਦਿੰਦਿਆਂ ਇਸ ਕਾਵਿ-ਸੰਗ੍ਰਹਿ ਦੀ ਸਫਲਤਾ ਦੀ ਕਾਮਨਾ ਕੀਤੀ। ਇਸ ਮੌਕੇ ਸੈਕਟਰੀ ਕੁਲਭੂਸ਼ਨ ਗੁਪਤਾ, ਕੈਸ਼ੀਅਰ ਸੁਨੀਲ ਬਜਾਜ, ਸੰਜੀਵ ਝਾਂਜੀ, ਸ਼ਿਵ ਕੁਮਾਰ ਗੋਇਲ, ਹਿਮਾਸ਼ੂ ਗੋਇਲ, ਭੁਵਨ ਗੋਇਲ, ਵਾਈਸ ਚੇਅਰਮੈਨ ਸੁਖਜਿੰਦਰ ਸਿੰਘ ਢਿੱਲੋਂ, ਸੀਨੀਅਰ ਮੀਤ ਪ੍ਰਧਾਨ ਮਨੋਹਰ ਸਿੰਘ ਟੱਕਰ, ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਸੁਖਦੇਵ ਗਰਗ, ਨੀਰਜ ਮਿੱਤਲ, ਰਜਿੰਦਰ ਜੈਨ ਕਾਕਾ, ਮੁਕੇਸ਼ ਗੁਪਤਾ, ਅਨਿਲ ਮਲਹੋਤਰਾ, ਜਸਵੰਤ ਸਿੰਘ, ਆਰ ਕੇ ਗੋਇਲ, ਪ੍ਰਵੀਨ ਮਿੱਤਲ, ਕਪਿਲ ਸ਼ਰਮਾ, ਕੰਚਨ ਗੁਪਤਾ ਆਦਿ ਹਾਜ਼ਰ ਸਨ|