ਜਗਰਾਓਂ , 1 ਜੁਲਾਈ ( ਹਰਪ੍ਰੀਤ ਸਿੰਘ ਸੱਗੂ )-ਸ਼ਹਿਰ ਦੀ ਨਾਮਵਰ ਸੰਸਥਾ ਤੇ ਸਮਾਜ ਸੇਵਾ ਚ ਹਮੇਸ਼ਾ ਮੂਹਰੇ ਰਹਿਣ ਵਾਲੀ ਇੰਟਰਨੈਸ਼ਨਲ ਸੰਸਥਾ, ਲਾਇਨ ਕਲੱਬ ਜਗਰਾਓਂ ਮੇਨ ਦੇ ਮੈਂਬਰ, ਜੋ ਕੇ ਸਮੇਂ ਸਮੇਂ ਤੇ ਜਗਰਾਓਂ ਸ਼ਹਿਰ ਅਤੇ ਆਸ ਪਾਸ ਦੇ ਪਿੰਡਾਂ ਚ ਅਪਣੇ ਵਲੋ ਲੋਕ ਭਲਾਈ ਦੇ ਕੰਮ ਕਰਦੇ ਰਹਿੰਦੇ ਹਨ। ਅੱਜ ਲਾਇਨ ਕਲੱਬ ਜਗਰਾਉਂ ਮੇਨ ਵਲੋ ਅਪਣੇ ਨਵੇਂ ਵਰ੍ਹੇ ਦੀ ਸ਼ਰੂਆਤ ਲੋੜਵੰਦਾਂ ਨੂੰ ਰਾਸ਼ਨ ਵੰਡ ਕੇ ਕੀਤੀ। ਇਹ ਪ੍ਰੋਜੈਕਟ 321-6 ਦੇ ਸਾਲ 2023-24 ਗਵਰਨਰ ਲਾਇਨ ਗੁਰਚਰਨ ਸਿੰਘ ਕਾਲੜਾ ਵਲੋ ਸਾਰੇ ਡਿਸਟ੍ਰਿਕ ਦੇ ਕਲੱਬਾਂ ਨੂੰ ਵੰਨ ਡਿਸਟ੍ਰਿਕ ਵੰਨ ਪ੍ਰੋਜੈਕਟ ਦੇ ਤਹਿਤ ਦਿੱਤੀਆਂ ਗਈਆਂ ਹਦਾਇਤਾਂ ਅਨੁਸਾਰ ਹੀ ਲਗਾਇਆ ਗਿਆ। ਇਸ ਮੌਕੇ ਲਾਇਨ ਕਲੱਬ ਜਗਰਾਓਂ ਮੇਨ ਦੇ ਨਵੇਂ ਚੁਣੇ ਗਏ ਪ੍ਰਧਾਨ ਲਾਇਨ ਅਮਰਿੰਦਰ ਸਿੰਘ ਵਲੋ ਕਿਹਾ ਗਿਆ ਕਿ ਨਵੇਂ ਵਰੇ ਦੀ ਸ਼ੁਰੂਆਤ ਲੋੜਵੰਦਾ ਨੂੰ ਮਦਦ ਕਰਕੇ ਸ਼ੁਰੂ ਕੀਤੀ ਗਈ ਹੈ ਅਤੇ ਅੱਗੇ ਆਉਣ ਵਾਲੇ ਸਮੇਂ ਚ ਹੋਰ ਲੋੜਵੰਦਾਂ ਦੀ ਵੀ ਮਦਦ ਕੀਤੀ ਜਾਵੇਗੀ। ਅੱਗੋ ਹੋਰ ਵੀ ਤਰਾਂ ਤਰਾਂ ਦੇ ਲੋਕ ਭਲਾਈ ਦੇ ਪ੍ਰੋਜੇਕਟ ਆਉਣ ਵਾਲੇ ਸਮੇਂ ਚ ਲਗਾਏ ਜਾਣਗੇ। ਪ੍ਰਧਾਨ ਵਲੋ ਇਸ ਪ੍ਰੋਜੈਕਟ ਚ ਹਿੱਸਾ ਪਾਉਣ ਵਾਲੇ ਸਾਰੇ ਮੈਂਬਰ ਸਹਿਬਾਨ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਕਲੱਬ ਦੇ ਜ਼ੋਨ ਚੇਅਰਮੈਨ ਐਮ.ਜੈ.ਐਫ. ਲਾਇਨ ਸ਼ਰਨਦੀਪ ਸਿੰਘ ਬੈਨੀਪਾਲ ਵੀ ਮੌਜੂਦ ਸਨ। ਇਸ ਨਵੇਂ ਵਰ੍ਹੇ ਦੇ ਪਹਿਲੇ ਪ੍ਰੋਜੈਕਟ ਤੇ ਕਲੱਬ ਦੇ ਕਾਫੀ ਜਿਆਦਾ ਮੈਂਬਰ ਨੇ ਹਿੱਸਾ ਲਿਆ, ਜਿੰਨਾ ਚ ਕਲੱਬ ਪ੍ਰਧਾਨ ਲਾਇਨ ਅਮਰਿੰਦਰ ਸਿੰਘ, ਸੈਕਟਰੀ ਲਾਇਨ ਹਰਪ੍ਰੀਤ ਸਿੰਘ ਸੱਗੂ, ਕੈਸ਼ੀਅਰ ਗੁਰਪ੍ਰੀਤ ਸਿੰਘ ਛੀਨਾ, ਪੀ.ਆਰ.ਉ ਰਜਿੰਦਰ ਸਿੰਘ ਢਿੱਲੋਂ, ਲਾਇਨ ਐਮ.ਜੈ.ਐਫ. ਲਾਇਨ ਦਵਿੰਦਰ ਸਿੰਘ ਤੂਰ, ਲਾਇਨ ਕਮਲਜੀਤ ਸਿੰਘ ਮੱਲਾ, ਲਾਇਨ ਹਰਦੇਵ ਸਿੰਘ ਬੌਬੀ, ਲਾਇਨ ਨਿਰਭੈ ਸਿੱਧੂ, ਲਾਇਨ ਇੰਦਰਪਾਲ ਸਿੰਘ ਢਿੱਲੋ, ਲਾਇਨ ਪਰਮਿੰਦਰ ਸਿੰਘ,ਲਾਇਨ ਨਿਰਵੈਰ ਸਿੰਘ ਸੋਹੀ , ਲਾਇਨ ਰਾਜਵਿੰਦਰ ਸਿੰਘ,ਲਾਇਨ ਪਰਮਵੀਰ ਸਿੰਘ ਗਿੱਲ, ਲਾਇਨ ਜਸਜੀਤ ਮੱਲੀ, ਲਾਇਨ ਗੁਰਵਿੰਦਰ ਸਿੰਘ ਭੱਠਲ ਤੇ ਲਾਇਨ ਮਨਜੀਤ ਸਿੰਘ ਮਠਾੜੂ, ਲਾਇਨ ਵਰੁਣ ਕੁਮਾਰ, ਲਾਇਨ ਮੋਹਿਤ ਵਰਮਾ, ਲਾਇਨ ਅਨਮੋਲਜੀਤ ਕੌਰ, ਲਾਇਨ ਜੇਨੀ ਬੈਨੀਪਾਲ, ਲਾਇਨ ਸਰਬਜੀਤ ਕੌਰ, ਨੀਲੂ ਸੱਗੂ, ਡਾਕਟਰ ਮਹਿੰਦਰ ਕੌਰ ਗਰੇਵਾਲ ਤੇ ਤੇਜਿੰਦਰ ਕੌਰ ਮੌਜੂਦ ਸਨ।