Home crime ਸਹੁਰੇ ਦੇ ਪੈਸਿਆਂ ’ਤੇ ਗਈ ਕੈਨੇਡਾ, ਪਤੀ ਨੂੰ ਬੁਲਾਉਣ ਤੋਂ ਕੀਤਾ ਇਨਕਾਰਮਾਂ-ਧੀ...

ਸਹੁਰੇ ਦੇ ਪੈਸਿਆਂ ’ਤੇ ਗਈ ਕੈਨੇਡਾ, ਪਤੀ ਨੂੰ ਬੁਲਾਉਣ ਤੋਂ ਕੀਤਾ ਇਨਕਾਰ
ਮਾਂ-ਧੀ ’ਤੇ ਧੋਖਾਧੜੀ ਤੇ ਸਾਜ਼ਿਸ਼ ਦਾ ਮਾਮਲਾ ਦਰਜ

45
0


ਜਗਰਾਉਂ, 1 ਜੁਲਾਈ ( ਜਗਰੂਪ ਸੋਹੀ, ਬੌਬੀ ਸਹਿਜਲ )- ਸਹੁਰਿਆਂ ਦੇ ਪੈਸਿਆਂ ’ਤੇ ਕੈਨੇਡਾ ’ਚ ਆਈਲੈਟਸ ਕਰਨ ਤੋਂ ਬਾਅਦ ਕੈਨੇਡਾ ਪੜ੍ਹਨ ਗਈ ਲੜਕੀ ਵਲੋਂ ਪਤੀ ਨੂੰ ਉਥੇ ਬੁਲਾਉਣ ਤੋਂ ਇਨਕਾਰ ਕਰਨ ਅਤੇ ਉਲਟਾ ਉਨ੍ਹਾਂ ਨੂੰ ਧਮਕੀਆਂ ਦੇਣ ਦੇ ਦੋਸ਼ ਅਧੀਨ ਲੜਕੀ ਅਤੇ ਉਸਦੀ ਮਾਂ ਖਿਲਾਫ ਥਾਣਾ ਸਿਟੀ ਜਗਰਾਓਂ ’ਚ ਧੋਖਾਧੜੀ ਅਤੇ ਸਾਜ਼ਿਸ਼ ਰਚਣ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਗਿਆ। ਏਐਸਆਈ ਤਰਸੇਮ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਕੌਰ ਨਿਵਾਸੀ ਪਿੰਡ ਸ਼ਫੀਪੁਰਾ ਮੌਜੂਦਾ ਆਤਮਾ ਨਗਰ ਜਗਰਾਉਂ ਨੇ ਪੁਲੀਸ ਨੂੰ ਸ਼ਿਕਾਇਤ ਵਿਚ ਦੋਸ਼ ਲਗਾਇਆ ਕਿ ਸਿੱਧਵਾਂਬੇਟ ਦੀ ਰਹਿਣ ਵਾਲੀ ਕਿਰਨ ਜੋ ਕਿ ਸਿਧਵਾਂਬੇਟ ਹਸਪਤਾਲ ਵਿੱਚ ਦਰਜਾ 4 ਦੀ ਮੁਲਾਜ਼ਮ ਹੈ ਅਤੇ ਸ਼ਿਕਾਇਤਕਰਤਾ ਵੀ ਉਥੇ ਹੀ ਨਰਸ ਵਜੋਂ ਵੀ ਕੰਮ ਕਰਦੀ ਹੈ। ਕਿਰਨ ਦਾ ਪਤੀ ਰਵਿੰਦਰਪਾਲ ਸਿੰਘ ਉਰਫ਼ ਭੋਲਾ ਵੀ ਹਸਪਤਾਲ ਵਿੱਚ ਤਾਇਨਾਤ ਸੀ ਅਤੇ ਉਸ ਦੀ ਚੰਗੀ ਜਾਣ-ਪਛਾਣ ਸੀ। ਉਸ ਦੀ ਮੌਤ ਤੋਂ ਬਾਅਦ ਹੀ ਕਿਰਨ ਨੂੰ ਉਸ ਦੀ ਥਾਂ ਨੌਕਰੀ ਮਿਲ ਗਈ ਸੀ। ਕਿਰਨ ਦੀ ਬੇਟੀ ਟੀਨਾ ਨੇ ਆਈਲੈਟਸ ਕੀਤੀ ਅਤੇ ਬਾਹਰ ਜਾਣ ਦੀ ਇੱਛਾ ਜ਼ਾਹਰ ਕੀਤੀ। ਸੁਖਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਰਿਸ਼ਤਾ ਉਸ ਦੇ ਭਰਾ ਦੇ ਲੜਕੇ ਮਾਨਵਜੀਤ ਸਿੰਘ ਵਾਸੀ ਤਰਨਤਾਰਨ ਨਾਲ ਹੋਇਆ ਸੀ। ਦੋਵੇਂ ਪਰਿਵਾਰ ਸਹਿਮਤ ਹੋ ਗਏ ਅਤੇ ਟੀਨਾ ਅਤੇ ਮਾਨਵਜੀਤ ਦਾ ਦਸੰਬਰ 2020 ਵਿੱਚ ਵਿਆਹ ਹੋਇਆ ਸੀ। ਉਨ੍ਹਾਂ ਨੇ ਆਸਟ੍ਰੇੇਲੀਆ ਜਾਣ ਦਾ ਫੈਸਲਾ ਕੀਤਾ ਸੀ, ਪਰ ਉਸ ਸਮੇਂ ਕਰੋਨਾ ਦੇ ਆਉਣ ਕਾਰਨ ਆਸਟ੍ਰੇਲੀਆ ਬੰਦ ਸੀ। ਇਸ ਲਈ ਟੀਨਾ ਨੇ ਉਸਨੂੰ ਕੈਨੇਡਾ ਭੇਜਣ ਲਈ ਕਿਹਾ। ਉਸ ਦੇ ਕਹਿਣ ’ਤੇ ਉਨ੍ਹਾਂ ਨੇ ਪੈਸੇ ਖਰਚ ਕੇ ਉਸ ਨੂੰ ਕੈਨੇਡਾ ਭੇਜ ਦਿੱਤਾ। ਪਰ ਉੱਥੇ ਉਹ ਕਾਲਜ ਵਿਚ ਫੇਲ੍ਹ ਹੋ ਗਈ। ਇਸ ਤੋਂ ਬਾਅਦ ਉਹ ਦਸੰਬਰ 2022 ਨੂੰ ਬਿਨਾਂ ਦੱਸੇ ਵਾਪਸ ਆ ਗਈ ਅਤੇ ਕਿਹਾ ਕਿ ਉਸ ਨੂੰ ਦੁਬਾਰਾ ਆਈਲੈਟਸ ਕਰਨੀ ਪਵੇਗੀ। ਫਿਰ ਉਸ ਨੂੰ ਕਿਸੇ ਹੋਰ ਕਾਲਜ ਵਿਚ ਦਾਖਲਾ ਮਿਲ ਜਾਵੇਗਾ। ਜਿਸ ’ਤੇ ਉਨ੍ਹਾਂ ਨੇ ਫਿਰ ਪੈਸੇ ਖਰਚ ਕੇ ਉਸ ਨੂੰ ਆਈਲੈਟਸ ਕਰਵਾਇਆ ਅਤੇ ਉਸ ਦੇ ਕਹਿਣ ’ਤੇ ਉਸ ਨੂੰ ਸਰੀ ਕਾਲਜ ਵਿਚ ਦਾਖਲਾ ਦਿਵਾਇਆ। ਜਦੋਂ ਉਹ ਉਥੇ ਗਈ ਅਤੇ ਇੰਨੇ ਸਮੇਂ ਤੱਕ ਉਸ ਨੇ ਮਾਨਵਜੀਤ ਦੀ ਫਾਈਲ ਨਹੀਂ ਲਗਾਈ ਅਤੇ ਜਦੋਂ ਮਾਨਵਜੀਤ ਨੇ ਇਥੇ ਫਾਈਲ ਲਗਾਈ ਤਾਂ ਉਸ ਤੋਂ ਮੰਗੇ ਗਏ ਦਸਤਾਵੇਜ਼ ਦੇਣ ਤੋਂ ਟਾਲਾ ਵੱਟਦੀ ਰਹੀ ਅਤੇ ਫਿਰ 28 ਮਾਰਚ 2023 ਨੂੰ ਬਿਨਾਂ ਦੱਸੇ ਉਥੋਂ ਮੁੜ ਪੰਜਾਬ ਆਈ। ਜਦੋਂ ਅਸੀਂ ਟੀਨਾ ਅਤੇ ਉਸਦੀ ਮਾਂ ਕਿਰਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕੋਈ ਸਹਿਮਤੀ ਨਹੀਂ ਜਤਾਈ ਅਤੇ ਉਲਟਾ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਦੋਵੇਂ ਮਾਂ ਧੀ ਨੇ ਉਨ੍ਹਾਂ ਖਿਲਾਫ ਪੁਲਸ ਨੂੰ ਸ਼ਿਕਾਇਤ ਕਰਨੀ ਸ਼ੁਰੂ ਕਰ ਦਿੱਤੀ। ਟੀਨਾ ਨੂੰ ਵਿਦੇਸ਼ ਪੜ੍ਹਨ ਲਈ ਭੇਜਣ ’ਤੇ 13 ਲੱਖ 25 ਹਜ਼ਾਰ ਰੁਪਏ ਖਰਚ ਕੀਤੇ ਗਏ ਸਨ। ਇਸ ਸ਼ਿਕਾਇਤ ਦੀ ਜਾਂਚ ਡੀ.ਐਸ.ਪੀ ਜਗਰਾਉਂ ਨੇ ਕੀਤੀ ਅਤੇ ਉਨ੍ਹਾਂ ਆਪਣੀ ਜਾਂਚ ’ਚ ਦੱਸਿਆ ਕਿ ਟੀਨਾ ਅਤੇ ਉਸਦੀ ਮਾਂ ਕਿਰਨ ਨੇ ਮਿਲੀ ਭੁਗਤ ਕਰਕੇ ਮਾਨਵਜੀਤ ਨੂੰ ਵਿਦੇਸ਼ ਲਿਜਾਣ ਦਾ ਝਾਂਸਾ ਦੇ ਕੇ 13 ਲੱਖ 25 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ। ਜਿਸ ਦੇ ਸਬੰਧ ’ਚ ਟੀਨਾ ਅਤੇ ਉਸ ਦੀ ਮਾਂ ਕਿਰਨ ਖਿਲਾਫ ਥਾਣਾ ਸਦਰ ਜਗਰਾਓਂ ’ਚ ਧੋਖਾਧੜੀ ਅਤੇ ਸਾਜ਼ਿਸ਼ ਦੇ ਦੋਸ਼ ’ਚ ਮਾਮਲਾ ਦਰਜ ਕਰ ਲਿਆ ਗਿਆ ਹੈ।

LEAVE A REPLY

Please enter your comment!
Please enter your name here