ਜਗਰਾਉਂ, 2 ਜੁਲਾਈ ( ਅਸ਼ਵਨੀ , ਮੋਹਿਤ ਜੈਨ )-ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਅਧੀਨ ਵੱਖ-ਵੱਖ ਪੁਲਿਸ ਪਾਰਟੀਆਂ ਨੇ ਇੱਕ ਔਰਤ ਸਮੇਤ ਚਾਰ ਵਿਅਕਤੀਆਂ ਨੂੰ ਗਿ੍ਰਫ਼ਤਾਰ ਕਰਕੇ ਉਨ੍ਹਾਂ ਪਾਸੋਂ 20 ਗ੍ਰਾਮ ਹੈਰੋਇਨ, 20 ਕਿਲੋ ਭੁੱਕੀ ਅਤੇ 1835 ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਥਾਣਾ ਹਠੂਰ ਤੋਂ ਸਬ ਇੰਸਪੈਕਟਰ ਕਮਲਦੀਪ ਕੁਮਾਰ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਸਮੇਤ ਰਸੂਲਪੁਰ ਤੋਂ ਲੋਪੋ ਰੋਡ ’ਤੇ ਚੈਕਿੰਗ ਦੌਰਾਨ ਜਾ ਰਹੇ ਸਨ। ਜਦੋਂ ਪੁਲਸ ਪਾਰਟੀ ਮੰਡੀ ਰਸੂਲਪੁਰ ਨੇੜੇ ਪਹੁੰਚੀ ਤਾਂ ਪੁਲਸ ਦੀ ਗੱਡੀ ਨੂੰ ਦੇਖ ਕੇ ਇਕ ਲੜਕਾ ਘਬਰਾ ਕੇ ਪਿੱਛੇ ਹਟਣ ਲੱਗਾ ਅਤੇ ਉਸ ਨੇ ਆਪਣੇ ਹੱਥ ’ਚ ਫੜਿਆ ਪਲਾਸਟਿਕ ਦਾ ਲਿਫਾਫਾ ਸੁੱਟ ਦਿੱਤਾ ਅਤੇ ਭੱਜਣ ਲੱਗਾ। ਜਿਸ ਨੂੰ ਪੁਲਿਸ ਪਾਰਟੀ ਨੇ ਸ਼ੱਕ ਦੇ ਆਧਾਰ ’ਤੇ ਕਾਬੂ ਕੀਤਾ। ਜਿਸ ਨੇ ਆਪਣਾ ਨਾਮ ਹਰਪ੍ਰੀਤ ਸਿੰਘ ਉਰਫ ਹੈਪੀ ਵਾਸੀ ਪਿੰਡ ਰਸੂਲਪੁਰ ਦੱਸਿਆ। ਉਸ ਵਲੋਂ ਸੜਕ ’ਤੇ ਸੁੱਟੇ ਗਏ ਲਿਫਾਫੇ ਨੂੰ ਚੁੱਕ ਕੇ ਜਾਂਚ ਕੀਤੀ ਤਾਂ ਉਸ ਵਿਚੋਂ 20 ਗ੍ਰਾਮ ਹੈਰੋਇਨ ਅਤੇ 510 ਨਸ਼ੀਲੀਆਂ ਦਵਾਈਆਂ ਬਰਾਮਦ ਕੀਤੀਆਂ ਗਈਆਂ। ਸੀਆਈਏ ਸਟਾਫ਼ ਤੋਂ ਸਬ-ਇੰਸਪੈਕਟਰ ਕਮਲਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਸਮੇਤ ਪੁਲਿਸ ਪਾਰਟੀ ਚੈਕਿੰਗ ਦੌਰਾਨ ਤਹਿਸੀਲ ਚੌਕ ਜਗਰਾਓ ਵਿਖੇ ਮੌਜੂਦ ਸੀ। ਉੱਥੇ ਹੀ ਇਤਲਾਹ ਮਿਲੀ ਸੀ ਕਿ ਚਰਨਜੀਤ ਸਿੰਘ ਉਰਫ ਚਰਨੋ ਵਾਸੀ ਮੁਹੱਲਾ ਰਾਣੀਵਾਲਾ ਖੂਹ, ਮੌਜੂਦਾ ਕੋਠੇ ਰਹਿਲਾਂ ਜਗਰਾਓਂ ਭੁੱਕੀ ਚੂਰਾ ਭੁੱਕੀ ਵੇਚਣ ਦਾ ਧੰਦਾ ਕਰਦਾ ਹੈ। ਜੋ ਅੱਜ ਵੀ ਆਪਣੇ ਘਰ ਵਿਖੇ ਭੁੱਕੀ ਸਮੇਤ ਗਾਹਕਾਂ ਦੀ ਉਡੀਕ ਕਰ ਰਹੀ ਹੈ। ਇਸ ਸੂਚਨਾ ’ਤੇ ਚਰਨਜੀਤ ਕੌਰ ਦੇ ਘਰ ਛਾਪਾ ਮਾਰ ਕੇ 20 ਕਿਲੋ ਭੁੱਕੀ ਸਮੇਤ ਕਾਬੂ ਕੀਤਾ ਗਿਆ। ਥਾਣਾ ਜੋਧਾ ਤੋਂ ਏ.ਐਸ.ਆਈ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਸਿੰਗਲਾ ਇਨਕਲੇਵ ਰੋਡ ’ਤੇ ਨਾਕਾਬੰਦੀ ਦੌਰਾਨ ਮੌਜੂਦ ਸਨ। ਉੱਥੇ ਲੁਧਿਆਣੇ ਵਾਲੇ ਪਾਸਿਓਂ ਇੱਕ ਲੜਕਾ ਜੁਪੀਟਰ ਸਕੂਟੀ ’ਤੇ ਆ ਰਿਹਾ ਸੀ। ਜਿਸ ਨੂੰ ਚੈਕਿੰਗ ਲਈ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਸ ਨੇ ਘਬਰਾ ਕੇ ਆਪਣੀ ਪੈਂਟ ਦੀ ਜੇਬ ’ਚੋਂ ਇਕ ਲਿਫਾਫਾ ਕੱਢ ਕੇ ਬਾਹਰ ਸੁੱਟ ਦਿੱਤਾ। ਉਸ ਨੇ ਆਪਣਾ ਨਾਂ ਮਨਦੀਪ ਸਿੰਘ ਉਰਫ ਦੀਪ ਵਾਸੀ ਫਤਿਹਗੜ੍ਹ ਪੰਜਤੂਰ ਥਾਣਾ ਧਰਮਕੋਟ ਮੌਜੂਦਾ ਨਿਵਵਾਸੀ ਖੁੰਡ ਮੁਹੱਲਾ ਨੇੜੇ ਗੁਰਦੁਆਰਾ ਸਿੰਘ ਸਭਾ ਲੁਧਿਆਣਾ ਦੱਸਿਆ। ਉਸ ਵੱਲੋਂ ਸੁੱਟੇ ਲਿਫਾਫੇ ਵਿਚੋਂ 1035 ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਥਾਣਾ ਹਠੂਰ ਤੋਂ ਸਬ ਇੰਸਪੈਕਟਰ ਜਗਜੀਤ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਸਮੇਤ ਰਸੂਲਪੁਰ ਤੋਂ ਮੱਲਾ ਵੱਲ ਜਾ ਰਹੇ ਸਨ। ਰਸਤੇ ’ਚ ਪੁਲਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਇਕ ਨੌਜਵਾਨ ਖੇਤਾਂ ਵੱਲ ਭੱਜਣ ਲੱਗਾ। ਜਦੋਂ ਉਸ ਨੂੰ ਕਾਬੂ ਕਰ ਕੇ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 290 ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਉਸ ਦੀ ਪਛਾਣ ਕਮਲਜੀਤ ਸਿੰਘ ਉਰਫ ਹੈਪਾ ਵਾਸੀ ਪਿੰਡ ਮੱਲਾ ਵਜੋਂ ਹੋਈ ਹੈ।