Home Chandigrah ਨਾਂ ਮੈਂ ਕੋਈ ਝੂਠ ਬੋਲਿਆ..?ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਜੂਠੇ ਲੰਗਰ ਸੰਬੰਧੀ...

ਨਾਂ ਮੈਂ ਕੋਈ ਝੂਠ ਬੋਲਿਆ..?
ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਜੂਠੇ ਲੰਗਰ ਸੰਬੰਧੀ ਕਰੋੜਾਂ ਦਾ ਭ੍ਰਿਸ਼ਟਾਚਾਰ ਨਿੰਦਣਯੋਗ

62
0


ਸ਼੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਦਰਬਾਰ ਸਾਹਿਬ ਦੁਨੀਆਂ ਭਰ ਤੋਂ ਹਰ ਧਰਮ ਦੇ ਲੋਕ ਨਤਮਸਿਤਕ ਹੋਣ ਲਈ ਆਉਂਦੇ ਹਨ ਅਤੇ ਆਪਣੇ ਨਾਲ ਗੁਰੂ ਸਾਹਿਬ ਦੀਆਂ ਬੇਅੰਤ ਬਖਸ਼ਿਸ਼ਾਂ ਦਾ ਖਜ਼ਾਨਾ ਲੈ ਕੇ ਜਾਂਦੇ ਹਨ। ਇਥੇ ਗੁਰੂ ਦੇ ਲੰਗਰਾਂ ਵਿਚੋਂ ਲੱਖਾਂ ਸ਼ਰਧਾਲੂ ਰੋਜਾਨਾ ਪ੍ਰਸ਼ਾਦਾ ਛਕ ਕੇ ਜਾਂਦੇ ਹਨ। ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਗਰ ਪਕਾਉਣ ਵਿਚ ਕੱਚੇ ਰਹਿ ਜਾਣ ਵਾਲੇ ਲੰਗਰ ਅਤੇ ਲੰਗਤ ਵਲੋਂ ਛੱਡੇ ਜਾਂਦੇ ਜੂਠੇ ਭੋਜਨ ਟੈਂਡਰ ਰਾਹੀਂ ਪਸ਼ੂਆਂ ਦੇ ਚਾਰੇ ਲਈ ਦਿਤਾ ਜਾਂਦਾ ਹੈ। ਹੁਣ ਪਿਛਲੇ ਤਿੰਨ ਸਾਲ ਤੋਂ ਇਸ ਜੂਠੇ ਅਤੇ ਬਚੇ ਹੋਏ ਲੰਗਰ ਨੂੰ ਵੇਚਣ ਵਾਲੀ ਟੀਮ ਵੱਲੋਂ ਕਰੋੜਾਂ ਰੁਪਏ ਦੇ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਇਆ ਹੈ, ਜੋ ਕਿ ਅਤਿ ਨਿੰਦਣਯੋਗ ਹੈ। ਜਿਸ ਨਾਲ ਦੇਸ਼-ਵਿਦੇਸ਼ ਵਿੱਚ ਬੈਠੀ ਸੰਗਤ ਵੀ ਹੈਰਾਨ ਹੈ। .ਹੁਣ ਇੱਥੇ ਵੱਡਾ ਸਵਾਲ ਇਹ ਹੈ ਕਿ ਜਿੱਥੇ ਦੁਨੀਆਂ ਭਰ ਤੋਂ ਸੰਗਤਾਂ ਨਕਮਸਿਤਕ ਹੋਣ ਲਈ ਆਉਂਦੀਆਂ ਹਨ ਉਸ ਪਵਿੱਤਰ ਅਸਥਾਨ ’ਤੇ ਸੇਵਾ ਦੇ ਨਾਂ ’ਤੇ ਡਿਊਟੀ ਕਰ ਰਹੇ ਮੁਲਾਜ਼ਮ ਅਜਿਹੇ ਗਲਤ ਕੰਮ ਕਰਨ ਲੱਗੇ ਵੀ ਗੁਰੂ ਤੋਂ ਭੈਅ ਨਹੀਂ ਖਾਂਦੇ ? ਇਸ ਪਵਿੱਤਰ ਅਸਥਾਨ ਦੀ ਸੇਵਾ ਕਰਨ ਵਾਲੇ ਸ਼ਰਧਾਲੂਆਂ ਦੀ ਕੋਈ ਕਮੀ ਨਹੀਂ ਹੈ ਅਤੇ ਗੁਰੂ ਘਰ ਤੋਂ ਵੀ ਸ਼ਰਧਾਲੂਆਂ ਲਈ ਸਾਰੇ ਦਰਵਾਜ਼ੇ ਖੁੱਲ੍ਹੇ ਹਨ। ਫਿਰ ਅਜਿਹਾ ਕਰਨ ਵਾਲਿਆਂ ਦਾ ਹੌਂਸਲਾ ਕਿਸ ਤਰਾਂ ਹੁੰਦਾ ਹੈ। ਹਾਲਾਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮਾਮਲੇ ਵਿਚ ਆਪਣਾ ਕੰਮ ਬੜੀ ਸੰਜੀਦਗੀ ਨਾਲ ਕਰ ਰਹੀ ਹੈ ਪਰ ਇਸ ਭ੍ਰਿਸ਼ਟਾਚਾਰ ਨੂੰ ਪੂਰੀ ਤਰ੍ਹਾਂ ਬੇਨਕਾਬ ਕੀਤਾ ਜਾਣਾ ਚਾਹੀਦਾ ਹੈ ਅਤੇ ਜਿਨ੍ਹਾਂ ਲੋਕਾਂ ਨੇ ਗੁਰੂ ਘਰ ਵਿਚ ਰਹਿੰਦਿਆਂ ਭ੍ਰਿਸ਼ਟਾਚਾਰ ਕੀਤਾ ਹੈ, ਉਨ੍ਹਾਂ ਦੇ ਨਾਮ ਜਨਤਕ ਤੌਰ ’ਤੇ ਨੰਗਾ ਕੀਤੇ ਜਾਣ ਤਾਂ ਜੋ ਪੂਰੀ ਦੁਨੀਆ ਸਾਹਮਣੇ ਆਵੇ ਕਿ ਕੌਣ ਹਨ ਗੁਰੂ ਘਰ ਵਿਚ ਬੈਛ ਕੇ ਵੀ ਗੁਰੂ ਘਰ ਨਾਲ ਧ੍ਰੋਹ ਕਰਨ ਵਾਲੇ। ਇਥੇ ਇੱਕ ਹੋਰ ਗੱਲ ਹੈ ਜੋ ਕਿ ਬਹੁਤ ਹੀ ਗੰਭੀਰ ਮਾਮਲਾ ਹੈ। ਸੋਸ਼ਲ ਮੀਡੀਆ ’ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਖਾਲਸਾ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਾਣ ਵਾਲੀ ਸੰਗਤ ਰੋਜ਼ਾਨਾ ਜੋ ਮੱਥਾ ਟੇਕਦੀ ਹੈ ਅਤੇ ਪ੍ਰਸ਼ਾਦ ਚੜ੍ਹਾਉਣ ਲਈ ਮਾਇਆ ਭੇਟ ਕਰਦੀ ਹੈ ਉਹ ਇਕ ਦਿਨ ਦਾ ਹੀ ਘੱਟੋ-ਘੱਟ ਢਾਈ ਕਰੋੜ ਰੁਪਏ ਰੋਜ਼ਾਨਾ ਹਨ। ਉਹੀ ਮਾਇਆ ਰੋਜ਼ਾਨਾ ਸਿੱਖ ਸੰਗਤ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਵੀ ਭੇਂਟ ਕਰਦੀ ਹੈ। ਇਨ੍ਹਾਂ ਦੋਵਾਂ ਗੁਰਦੁਆਰਾ ਸਾਹਿਬਾਨ ਦੀ ਮਾਇਆ ਨੂੰ ਜੋੜ ਕੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਤੋਂ ਘੱਟ ਆਪਣੇ ਬਜਟ ਵਿਚ ਦਿਖਾਉਂਦੀ ਹੈ। ਜਦੋਂ ਕਿ ਪੰਜਾਬ ਅਤੇ ਦੇਸ਼ ਭਰ ਦੇ ਹੋਰ ਇਤਿਹਾਸਕ ਗੁਰਦੁਆਰਾ ਸਾਹਿਬਾਨ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਂਦੇ ਹਨ, ਉਥੇ ਹੀ ਕਈ ਵੱਡੇ ਗੁਰਦੁਆਰਾ ਸਾਹਿਬਾਨਾਂ ਵਿੱਚ ਰੋਜ਼ਾਨਾ ਕਰੋੜਾਂ ਰੁਪਏ ਦੀ ਭੇਟਾ ਹੁੰਦੀ ਹੈ। ਇੰਨੇ ਸਾਲਾਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਦਰਸਾ ਰਹੀ ਹੈ ਕਿ ਇਸ ਦੀ ਜਾਂਚ ਵੀ ਜ਼ਰੂਰੀ ਹੈ ਅਤੇ ਸਾਰੇ ਇਤਿਹਾਸਿਕ ਗੁਰੂਦੁਆਰਾ ਸਾਹਿਬ ਵਿਚ ਇੱਕਠੀ ਹੁੰਦੀ ਮਾਇਆ ਦਾ ਮੁਲਾਂਕਣ ਵੀ ਜਰੂਰੀ ਹੈ। ਭਾਵੇਂ ਇਹ ਖੁੱਲ੍ਹੇ ਤੌਰ ਤੇ ਜਨਤਕ ਨਾ ਕੀਤੀ ਜਾਵੇ, ਪਰ ਜੋ ਵੀ ਸ਼ਰਧਾਲੂ ਇਸ ਬਾਰੇ ਜਾਣਕਾਰੀ ਲੈਣਾ ਚਾਹੁੰਦਾ ਹੈ, ਉਸ ਨੂੰ ਜਾਣਕਾਰੀ ਦਿੱਤੀ ਜਾਵੇ। ਇਸ ਵਿਚ ਵੀ ਪੂਰੀ ਪਾਰਦਰਸ਼ਤਾ ਦੇ ਅਨੁਸਾਰ ਕੰਮ ਯਕੀਨੀ ਬਣਾਇਆ ਜਾਵੇ। ਸਿੱਖ ਕੌਮ ਕੋਲ ਸੰਗਤਾਂ ਦੀ ਇੰਨੀ ਸੇਵਾ ਹੈ ਕਿ ਉਹ ਹਰ ਸ਼ਹਿਰ ਵਿੱਚ ਆਪਣਾ ਹਸਪਤਾਲ, ਵੱਡਾ ਕਾਲਜ ਅਤੇ ਯੂਨੀਵਰਸਿਟੀ ਖੋਲ ਸਕਦੀ ਹੈ ਪਰ ਅੱਜ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਵੱਲ ਕੋਈ ਖਾਸ ਧਿਆਨ ਨਹੀਂ ਦਿੱਤਾ ਗਿਆ। ਇਸ ਲਈ ਹੁਣ ਸਮਾਂ ਆ ਗਿਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਿਆ ਅਤੇ ਸਿਹਤ ਸਬੂਲਤਾਂ ਦੇ ਨਾਂ ’ਤੇ ਵੀ ਮਾਇਆ ਦਾ ਭੰਡਾਰ ਖੋਲ੍ਹ ਦਿਤੇ ਜਾਣ। ਜਦੋਂ ਕਿ ਇਥੇ ਕਈ ਧਰਮ ਹੋਰ ਵੀ ਹਨ ਜਿੰਨਾਂ ਦੇ ਧਾਰਮਿਕ ਅਸਥਾਨਾਂ ਤੇ ਸਾਡੇ ਵਾਂਗ ਕੋਈ ਵੀ ਮਾਇਆ ਇਕੱਠੀ ਨਹੀਂ ਹੁੰਦੀ। ਉਸਦੇ ਬਾਵਜੂਦ ਉਨ੍ਹਾਂ ਵਲੋਂ ਵੱਡੇ ਹਸਪਤਾਲ, ਕਾਲਜ ਅਤੇ ਯੂਨੀਵਰਸਿਟੀਆਂ ਖੋਲ੍ਹੀਆਂ ਹੋਈਆਂ ਹਨ । ਜੇਕਰ ਉਹ ਬਿਨ੍ਹਾਂ ਮਾਇਆ ਤੋਂ ਅਪਣੇ ਪੱਧਰ ਤੇ ਅਜਿਹੇ ਕਾਰਜ ਕਰ ਸਕਦੇ ਹਨ ਤਾਂ ਅਸੀਂ ਸੰਗਤ ਦੇ ਪੈਸੇ ਨਾਲ ਕਿਉਂ ਨਹੀਂ ਕਰ ਸਕਦੇ ?
ਹਰਵਿੰਦਰ ਸਿੰਘ ਸੱਗੂ।

LEAVE A REPLY

Please enter your comment!
Please enter your name here