ਵਿਰਾਸਤੀ ਕਾਫਲੇ ਦੌਰਾਨ ਲੋਕ ਸੰਪਰਕ ਵਿਭਾਗ ਵਿਰਾਸਤ ਦੇ ਰੰਗ ਵਿੱਚ ਰੰਗਿਆ
ਫਰੀਦਕੋਟ 20 ਸਤੰਬਰ (ਬੋਬੀ ਸਹਿਜਲ) : 850ਵੇਂ ਬਾਬਾ ਸ਼ੇਖ ਫਰੀਦ ਆਗਮਨ ਪੁਰਬ ਨੂੰ ਸਮਰਪਿਤ ਮੇਲੇ ਦੇ ਅੱਜ ਦੂਜੇ ਦਿਨ ਕੱਢੇ ਵਿਰਾਸਤੀ ਕਾਫਲੇ ਦੌਰਾਨ ਜਿੱਥੇ ਵੱਖ ਵੱਖ ਸਕੂਲਾਂ ਦੇ ਬੱਚਿਆਂ ਨੇ ਵੱਖ ਵੱਖ ਰਾਜਾਂ ਦੇ ਪਹਿਰਾਵੇ ਪਾ ਕੇ ਲੋਕਾਂ ਨੂੰ ਵਿਰਾਸਤ ਬਾਰੇ ਜਾਣੂ ਕਰਵਾਇਆ, ਉੱਥੇ ਜਿਲ੍ਹਾ ਲੋਕ ਸੰਪਰਕ ਫਰੀਦਕੋਟ ਦੇ ਅਧਿਕਾਰੀ ਅਤੇ ਕਰਮਚਾਰੀ ਵੀ ਪੰਜਾਬੀ ਪਹਿਰਾਵੇ ਭੰਗੜੇ ਵਿੱਚ ਸੱਜ ਕੇ ਵਿਰਾਸਤ ਦੇ ਰੰਗ ਵਿੱਚ ਰੰਗੇ ਦਿਖਾਈ ਦਿੱਤੇ।ਇਸ ਸਬੰਧੀ ਜਾਣਕਾਰੀ ਦਿੰਦਿਆ ਜਿਲ੍ਹਾ ਲੋਕ ਸੰਪਰਕ ਅਫਸਰ ਗੁਰਦੀਪ ਸਿੰਘ ਮਾਨ ਨੇ ਦੱਸਿਆ ਕਿ ਵਿਰਾਸਤੀ ਕਾਫਲੇ ਵਿੱਚ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਅਧਿਕਾਰੀਆਂ/ਕਰਮਚਾਰੀਆਂ ਨੂੰ ਰਵਾਇਤੀ ਪਹਿਰਾਵੇ ਵਿੱਚ ਆਉਣ ਲਈ ਕਿਹਾ ਗਿਆ ਸੀ।ਜਿਸ ਦੇ ਅਮਲ ਕਰਦੇ ਅੱਜ ਉਨ੍ਹਾਂ ਦੇ ਦਫਤਰ ਕਰਮਚਾਰੀਆਂ ਵੱਲੋਂ ਗੁਰਦਰਸ਼ਨ ਸਿੰਘ ਲਵੀ ਪੰਜਾਬ ਵਿਰਾਸਤ ਭੰਗੜਾ ਐਕਡਮੀ ਫਰੀਦਕੋਟ ਦੇ ਸਹਿਯੋਗ ਨਾਲ ਭੰਗੜੇ ਦੇ ਰਵਾਇਤੀ ਪਹਿਰਾਵੇ ਨੂੰ ਪਾ ਕੇ ਪੰਜਾਬ ਦੀ ਵਿਰਾਸਤ ਭੰਗੜੇ ਪ੍ਰਤੀ ਜਾਣੂ ਕਰਵਾਇਆ ਗਿਆ।