ਜਗਰਾਉਂ, 15 ਅਕਤੂਬਰ ( ਰਿਤੇਸ਼ ਭੱਟ, ਅਸ਼ਵਨੀ)-ਸਪਰਿੰਗ ਡਿਊ ਪਬਲਿਕ ਸਕੂਲ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ 352 ਵੇਂ ਜਨਮ ਦਿਹਾੜੇ ਦੇ ਮੌਕੇ ਖਾਸ ਅਸੈਂਬਲੀ ਦਾ ਆਯੋਜਨ ਕੀਤਾ ਗਿਆ।ਇਸ ਅਸੈਂਬਲੀ ਵਿੱਚ ਮੰਚ ਸੰਚਾਲਣ 12ਵੀਂ ਕਲਾਸ ਦੀ ਵਿਦਿਆਰਥਣ ਸੁਮਨਪ੍ਰੀਤ ਕੌਰ ਨੇ ਕੀਤਾ ।ਮੈਡਮ ਕਰਮਜੀਤ ਕੌਰ ਨੇ ਵਿਦਿਆਰਥੀਆਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਜੀਵਣੀ ਪੜ ਕੇ ਸੁਣਾਈ। ਇਸਦੇ ਨਾਲ ਹੀ ਅੱਠਵੀਂ ਕਲਾਸ ਦੀ ਵਿਦਿਆਰਥਣ ਨਵਜੋਤ ਕੌਰ ਨੇ ਬਾਬਾ ਜੀ ਬਾਰੇ ਕਵਿਤਾ ਸੁਣਾ ਕੇ ਸਾਰੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ।ਪ੍ਰਿੰਸੀਪਲ ਨਵਨੀਤ ਚੌਹਾਨ ਵਲੋਂ ਵੀ ਵਿਦਿਆਰਥੀਆਂ ਨੂੰ ਸੰਬੋਧਿਤ ਕੀਤਾ ਗਿਆ।ਆਪਣੇ ਸੰਬੋਧਨ ਵਿੱਚ ਉਹਨਾਂ ਨੇ ਸਾਰੇ ਵਿਦਿਆਰਥੀਆਂ ਨੂੰ ਪੇ੍ਰਰਿਤ ਕੀਤਾ ਕਿ ਸਾਨੂੰ ਸਾਰਿਆਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਤੋ ਪ੍ਰੇਰਨਾ ਲੈਣੀ ਚਾਹੀਦੀ ਹੈ।ਜਿਹਨਾਂ ਨੇ ਪੰਜਾਬ ਅਤੇ ਪੰਜਾਬੀਅਤ ਦੀ ਰੱਖਿਆ ਲਈ ਆਪਣਾ ਸਭ ਕੁੱਝ ਵਾਰ ਦਿੱਤਾ।ਇਸ ਮੌਕੇ ਤੇ ਵਾਇਸ ਪ੍ਰਿੰਸੀਪਲ ਬੇਅੰਤ ਕੁਮਾਰ, ਮੈੈਡਮ ਬਲਜੀਤ ਕੌਰ, ਮੈਡਮ ਕੁਲਦੀਪ ਕੌਰ, ਜਗਦੀਪ ਸਿੰਘ, ਅਤੇ ਹੋਰ ਅਧਿਆਪਕ ਵੀ ਮੌਜੂਦ ਸਨ। ਪ੍ਰਬੰਧਕੀ ਕਮੇਟੀ ਵਲੋਂ ਚੇਅਰਮੈਨ ਬਲਦੇਵ ਬਾਵਾ, ਪ੍ਰਧਾਨ ਮਨਜੋਤ ਕੁਮਾਰ, ਮੈਨੇਜਿੰਗ ਡਾਇਰੈੇਕਟਰ ਸੁਖਵਿੰਦਰ ਸਿੰਘ ਅਤੇ ਮੈਨੇਜਰ ਮਨਦੀਪ ਚੌਹਾਨ ਵੀ ਹਾਜਿਰ ਸਨ। ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਨਮ ਦਿਹਾੜੇ ਦੀਆਂ ਸਾਰੇ ਮਾਤਾ ਪਿਤਾ ਸਾਹਿਬਾਨ, ਅਧਿਆਪਕ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਸੁਨੇਹਾ ਦਿੱਤਾ ਕਿ ਉਹਨਾਂ ਦਾ ਜੀਵਨ ਸਾਡੇ ਸਾਰਿਆ ਲਈ ਇੱਕ ਮਿਸਾਲ ਹੈ।