ਜਗਰਾਉਂ, 15 ਅਕਤੂਬਰ ( ਸਤੀਸ਼ ਕੋਹਲੀ, ਜੱਸੀ ਢਿੱਲੋਂ)-ਬਲੌਜ਼ਮਜ਼ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਵੱਲੋਂ ਲੁਧਿਆਣਾ ਸਕੂਲਜ਼ ਦੇ ਚੱਲ ਰਹੇ ਖੇਡ ਮੇਲੇ ਦੌਰਾਨ ਐਥਲੈਟਿਕ ਮੀਟ ਦੌਰਾਨ ਆਪਣੀਆਂ ਜਿੱਤਾਂ ਦਰਜ ਕਰਦੇ ਹੋਏ 200 ਮੀਟਰ ਵਿਚ ਸਹਿਜਦੀਪ ਕੌਰ ਜਮਾਤ ਛੇਵੀਂ ਨੇ ਗੋਲਡ ਮੈਡਲ, 100 ਮੀਟਰ ਵਿਚ ਅਮਰਾਜ ਸਿੰਘ ਜਮਾਤ ਤੀਸਰੀ ਨੇ ਸਿਲਵਰ ਮੈਡਲ ਅਤੇ ਇਸਦੇ ਨਾਲ ਹੀ ਕੁੜੀਆਂ ਵੀ ਕਿਸੇ ਗੱਲੋਂ ਘੱਟ ਦੀ ਕਹਾਵਤ ਨੂੰ ਪੂਰਾ ਕਰਦੀਆਂ 400 ਮੀਟਰ ਰੀਲੇਅ ਰੇਸ ਵਿਚੋਂ ਸਹਿਜਦੀਪ ਕੌਰ, ਪ੍ਰਭਜੋਤ ਕੌਰ ਜਮਾਤ ਛੇਵੀਂ ਅਤੇ ਹਰਨੂਰ ਕੌਰ, ਹਰਸਿਮਰਨ ਕੌਰ ਜਮਾਤ ਪੰਜਵੀਂ ਨੇ ਗੋਲਡ ਮੈਡਲ ਲੈ ਆਪਣੇ ਸਕੂਲ ਦਾ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਇਸਦੇ ਨਾਲ ਹੀ ਡਰੀਮ ਕੈਚਰ ਵਿਚ ਪਰਵਰਨ ਸਿੰਘ ਜਮਾਤ ਦੂਜੀ ਨੇ ਫਸਟ ਰਨਰ ਅੱਪ ਆ ਕੇ ਨਾਮਨਾ ਖੱਟਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਡੀ.ਪੀ.ਈ. ਮਿ:ਰਾਕੇਸ਼ ਕੁਮਾਰ ਅਤੇ ਮਿ:ਅਮਨਦੀਪ ਸਿੰਘ ਨੂੰ ਵਧਾਈ ਦਿੰਦੇ ਹੋਏ ਬੱਚਿਆਂ ਦੀ ਹੌਸਲਾ ਅਫ਼ਜਾਈ ਕੀਤੀ ਤੇ ਨਾਲ ਹੀ ਕਿਹਾ ਅੱਜ ਦੀਆਂ ਦਰਜ ਕੀਤੀਆਂ ਜਿੱਤਾਂ ਨੇ ਇਹਨਾਂ ਅੰਦਰ ਦੀ ਵੱਡੇ ਮੁਕਾਮਾਂ ਤੇ ਪਹੁੰਚਣ ਦੀ ਖਿੱਚ ਨੁੰ ਬਿਆਨ ਕੀਤਾ ਹੈ। ਇਹ ਬੱਚੇ ਵੱਡੇ ਹੋ ਕੇ ਆਪਣੇ ਭਵਿੱਖ ਨੂੰ ਸੁਨਹਿਰੀ ਅੱਖਰਾਂ ਵਿਚ ਬਿਆਨ ਕਰਨਗੇ। ਇਸ ਮੌਕੇ ਸਕੂਲ ਦੇ ਪ੍ਰੈਜ਼ੀਡੈਂਟ ਮਨਪ੍ਰੀਤ ਸਿੰਘ ਬਰਾੜ ਅਤੇ ਅਜਮੇਰ ਸਿੰਘ ਰੱਤੀਆਂ ਨੇ ਬੱਚਿਆ ਦੀ ਖੇਡਾਂ ਪ੍ਰਤੀ ਰੁਚੀ ਨੂੰ ਨੌਜਵਾਨੀ ਮੁੜ ਆਪਣੇ ਰਾਹੇ ਪਈ ਦੱਸਿਆ।