ਜਗਰਾਉਂ, 20 ਅਪ੍ਰੈਲ ( ਰਾਜੇਸ਼ ਜੈਨ)-ਮਹਾਪ੍ਰਗਯ ਸਕੂਲ ਵਿੱਚ ਦਿਨ ਸ਼ਨੀਵਾਰ ਨੂੰ ਵਿਦਿਆਰਥੀ ਪਰਿਸ਼ਦ ਦੇ ਅਲਾਂਕਰਨ ਦਾ ਆਯੋਜਨ ਕੀਤਾ ਗਿਆ ਜਿਸ ਦਾ ਸ਼ੁੱਭ- ਆਰੰਭ ਸਕੂਲ ਪ੍ਰਬੰਧਕ ਵਿਸ਼ਾਲ ਜੈਨ ਨੇ ਨਵਕਾਰ ਮੰਤਰ ਦੇ ਨਾਲ ਕੀਤਾ।ਹੋਇਆ, ਜਿਸ ‘ਚ ਹੈੱਡ ਬੁਆਏ ਇਕਾਬਲ ਸਿੰਘ , ਹੈੱਡ ਗਰਲ ਅਰਸ਼ਪ੍ਰਰੀਤ ਕੌਰ , ਸੋਸ਼ਲ ਸਰਵਿਸ ਲੀਡਰ ਸੰਯੋਤ ਕੌਰ, ਸਪੋਰਟਸ ਕੈਪਟਨ ਜਸਕਰਨ ਸਿੰਘ ਤੇ ਕਮਲਪ੍ਰੀਤ ਕੌਰ ਚੁਣੇ ਗਏ। ਚਾਰੇ ਹਾਊਸ ਡਵਜ਼, ਫਿੰਚੀਜ਼, ਪੈਰਟਸ ਤੇ ਰੋਬਿਨਜ਼ ਹਾਊਸ ਦੇ ਸੀਨੀਅਰ ਤੇ ਜੂਨੀਅਰ ਪ੍ਰਰੀਫੈਕਟ ਕ੍ਰਮਵਾਰ ਜੈਸਮੀਨ ਕੌਰ ਤੇ ਏਕਨੂਰ ਸਿੰਘ, ਈਸ਼ਵਰ ਕੌਰ ਤੇ ਹਰਸਿਮਰਤ ਕੌਰ, ਹਰਮੀਨ ਕੌਰ ਤੇ ਹਰਸ਼ਾਨਵੀਰ ਸਿੰਘ, ਤਨਵੀਰ ਕੌਰ ਤੇ ਗੁਰਵੀਰ ਕੌਰ ਚੁਣੇ ਗਏ। ਸਕੂਲ ਡਾਇਰੈਕਟਰ ਵਿਸ਼ਾਲ ਜੈਨ ਨੇ ਨਵੀਂ ਬਣੀ ਪਰਿਸ਼ਦ ਨੂੰ ਸਹੁੰ ਚੁੱਕਦਿਆ ਕਿਹਾ ਕਿ ਵਿਦਿਆਰਥੀਆਂ ਅੰਦਰ ਉੱਚ ਗੁਣਾਂ ਦਾ ਸੰਚਾਰ ਕਰਨ, ਅਗਵਾਈ, ਅਨੁਸ਼ਾਸਨ ਤੇ ਜ਼ਿੰਮੇਵਾਰੀ ਦੀ ਭਾਵਨਾ ਭਰਨ ਵਾਸਤੇ ਇਸ ਪਰਿਸ਼ਦ ਦਾ ਗਠਨ ਕੀਤਾ ਗਿਆ ਹੈ।ਇਸ ਮੌਕੇ ਪਿ੍ੰਸੀਪਲ ਪ੍ਭਜੀਤ ਕੌਰ ਵਰਮਾ ਨੇ ਸਕੂਲ ਵਿੱਚ ਦਾਖਲ ਹੋਏ ਨਵੇਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਬੱਚਿਆਂ ਲਈ ਸਕੂਲ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ, ਸਿੱਖਿਆ ਪ੍ਰਦਾਨ ਕਰਨ ਦੇ ਢੰਗ ਤਰੀਕੇ, ਸਹਿ ਪਾਠਕ੍ਰਮ ਸਰਗਰਮੀਆਂ ਤੇ ਬੱਚਿਆਂ ਦੀ ਸੁਰੱਖਿਆ ਹਿਤ ਬਣਾਏ ਨਿਯਮਾਂ ਦੀ ਜਾਣਕਾਰੀ ਦਿੱਤੀ। ਇਸ ਮੌਕੇ ਚਾਰੇ ਹਾਊਸਾਂ ਦੇ ਹਾਊਸ ਮਿਸਟ੍ਰੈਸ, ਮਾਸਟਰ ਤੇ ਵਾਈਸ ਹਾਊਸ ਮਿਸਟ੍ਰੈਸ, ਮੈਨੇਜਰ ਮਨਜੀਤ ਇੰਦਰ ਕੁਮਾਰ ਤੇ ਜੂਨੀਅਰ ਸਕੂਲ ਕੋਆਰਡੀਨੇਟਰ ਸੁਰਿੰਦਰ ਕੌਰ ਆਦਿ ਮੌਜੂਦ ਸਨ।