ਜਗਰਾਉਂ, 15 ਅਕਤੂਬਰ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ)-ਸਥਾਨਕ ਸ੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸੀਨੀਅਰ ਸਕੈਂਡਰੀ ਸਕੂਲ ਵਿਖੇ ਵਿਸ਼ਵ ਵਿਦਿਆਰਥੀ ਦਿਵਸ ਮਨਾਇਆ ਗਿਆ ।ਇਸ ਮੌਕੇ ਤੇ ਅਧਿਆਪਕਾਂ ਨੀਲਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਵਿਚ ਹਰ ਸਾਲ 15 ਅਕਤੂਬਰ ਨੂੰ ਵਿਸ਼ਵ ਵਿਦਿਆਰਥੀ ਦਿਵਸ ਮਨਾਇਆ ਜਾਂਦਾ ਹੈ । ਇਹ ਦਿਨ ਡਾਕਟਰ ਏ ਪੀ ਜੇ ਅਬਦੁਲ ਕਲਾਮ ਜੀ ਦੇ ਜਨਮ ਦਿਨ ਸਿੱਖਣ ਤੇ ਸਿਖਾਉਣ ਦੀ ਸਿੱਖਿਆ ਨੂੰ ਵਧਾਉਣ ਲਈ ਮਨਾਇਆ ਜਾਂਦਾ ਹੈ। ਡਾਕਟਰ ਕਲਾਮ ਭਾਰਤ ਦੇ 11ਵੇਂ ਰਾਸ਼ਟਰਪਤੀ ਸੀ। ਆਪ ਭਾਰਤ ਦੇ ਮਹਾਨ ਵਿਗਿਆਨੀਆਂ ਵਿੱਚੋਂ ਇੱਕ ਸੀ । ਇਸ ਕਰਕੇ ਆਪ ਨੂੰ ਮਿਜ਼ਾਈਲ ਮੈਨ ਦੇ ਨਾਮ ਤੇ ਜਾਣਿਆ ਜਾਂਦਾ ਹੈ। ਡਾਕਟਰ ਕਲਾਮ ਨੂੰ ਵਿਗਿਆਨੀ ਦੇ ਰੂਪ ਵਿੱਚ ਡੀਆਰਡੀਓ ਅਤੇ ਇਸਰੋ ਦੀ ਸੇਵਾ ਕੀਤੀ । ਪ੍ਰਬੰਧਨ ਸੰਸਥਾਨ ਸ਼ਿਲਾਂਗ ਵਿਖੇ ਭਾਸ਼ਣ ਦਿੰਦੇ ਹੋਏ ਦਿਲ ਦੀ ਗਤੀ ਰੁਕਣ ਕਰਕੇ ਗਿਰ ਗਏ। 27 ਜੁਲਾਈ 2015 ਨੂੰ ਭਾਰਤ ਦੇ ਇਤਿਹਾਸ ਦੇ ਸਭ ਤੋਂ ਦੁਖ਼ਦ ਦਿਨਾਂ ਵਿੱਚ ਆਪ ਸਦੀਵੀ ਵਿਛੋੜਾ ਦੇ ਗਏ ।ਆਪ ਦੇ ਸੁਨਹਿਰੀ ਵਚਨ ਅਤੇ ਚਮਤਕਾਰੀ ਕੰਮ ਹਮੇਸ਼ਾ ਯਾਦ ਕੀਤੇ ਜਾਣਗੇ ।
ਪ੍ਰਿੰਸੀਪਲ ਸ੍ਰੀਮਤੀ ਨੀਲੂ ਨਰੂਲਾ ਜੀ ਨੇ ਬੱਚਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਵਿਦਿਆਰਥੀ ਜੀਵਨ ਬਹੁਤ ਅਨਮੋਲ ਜੀਵਨ ਹੈ। ਇਸ ਜੀਵਨ ਵਿੱਚ ਅਸੀਂ ਬਹੁਤ ਕੁੱਝ ਸਿੱਖਦੇ ਹਾਂ ਖਾਸ ਕਰਕੇ ਸਕੂਲ ਲੈਵਲ ਤੇ । ਅਸੀਂ ਆਪਣੇ ਅਧਿਆਪਕਾਂ ਤੋਂ ਬਹੁਤ ਕੁੱਝ ਸਿੱਖਦੇ ਹਾਂ ।ਲੋੜ ਹੈ ਆਪਣੇ ਗੁਰੂਆਂ ਦੀ ਦਿੱਤੀ ਸਿੱਖਿਆ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨ ਦੀ।ਤਾਂ ਜਿਸ ਕਰਕੇ ਹੀ ਅਸੀ ਆਪਣੇ ਲਕਸ਼ ਨੂੰ ਪ੍ਰਾਪਤ ਕਰ ਸਕਦੇ ਹਾਂ।