Home ਧਾਰਮਿਕ ਚੰਨ ਨਜ਼ਰ ਆਇਆ, ਪਹਿਲਾ ਰੋਜਾ 12 ਨੂੰ : -ਸ਼ਾਹੀ ਇਮਾਮ ਪੰਜਾਬ

ਚੰਨ ਨਜ਼ਰ ਆਇਆ, ਪਹਿਲਾ ਰੋਜਾ 12 ਨੂੰ : -ਸ਼ਾਹੀ ਇਮਾਮ ਪੰਜਾਬ

38
0


ਲੁਧਿਆਣਾ, 11 ਮਾਰਚ (ਬੌਬੀ ਸਹਿਜ਼ਲ) ਪੰਜਾਬ ਦੇ ਮੁਸਲਮਾਨਾਂ ਦੇ ਦੀਨੀ ਮਰਕਜ ਜਾਮਾ ਮਸਜਿਦ ਲੁਧਿਆਣਾ ਤੋਂ ਪੰਜਾਬ ਦੇ ਸ਼ਾਹੀ ਇਮਾਮ ਅਤੇ ਰੂਅਤੇ ਹਿਲਾਲ ਕਮੇਟੀ ਪੰਜਾਬ (ਚੰਨ ਦੇਖਣ ਵਾਲੀ ਕਮੇਟੀ) ਦੇ ਪ੍ਰਧਾਨ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਅੱਜ ਇਥੇ ਪੂਰੇ ਪੰਜਾਬ ਭਰ ਤੋਂ ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਇਹ ਐਲਾਨ ਕੀਤਾ ਕਿ ਰਮਜਾਨ ਦੇ ਪਵਿੱਤਰ ਮਹੀਨੇ ਦਾ ਚੰਨ ਨਜ਼ਰ ਆ ਗਿਆ ਹੈ ਇਸ ਲਈ 12 ਮਾਰਚ ਨੂੰ ਪਹਿਲਾ ਰੋਜਾ ਹੋਵੇਗਾ। ਇਸ ਪਵਿੱਤਰ ਮਹੀਨੇ ਦੇ ਸ਼ੁਰੂ ਹੋਣ ’ਤੇ ਸ਼ਾਹੀ ਇਮਾਮ ਨੇ ਸਮੂਹ ਪੰਜਾਬ ਵਾਸੀਆਂ ਨੂੰ ਦਿਲੀ ਮੁਬਾਰਕਬਾਦ ਦਿੱਤੀ ।

LEAVE A REPLY

Please enter your comment!
Please enter your name here