Home Political ਹੱਥ ਨਾਲ ਹੱਥ ਜੋੜੋ ਮੁਹਿਮ : ਹਲਕਿਆ ਦੇ ਇੰਚਾਰਜ ਨਾਲ ਪੰਜਾਬ ਪ੍ਰਦੇਸ਼...

ਹੱਥ ਨਾਲ ਹੱਥ ਜੋੜੋ ਮੁਹਿਮ : ਹਲਕਿਆ ਦੇ ਇੰਚਾਰਜ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਨਿਯੁਕਤ ਕੀਤੇ ਗਏ ਕੋਆਰਡੀਨੇਟਰਾਂ ਨਾਲ ਮੀਟਿੰਗ

55
0


ਲੁਧਿਆਣਾ (ਰਾਜੇਸ ਜੈਨ-ਭਗਵਾਨ ਭੰਗੂ) ਆਲ ਇੰਡੀਆ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਕੰਨਿਆਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਪੈਦਲ ਕੱਢੀ ਗਈ ਭਾਰਤ ਜੋੜੋ ਯਾਤਰਾ ਤੋਂ ਬਾਅਦ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਹੁਣ ਭਾਰਤ ਨੂੰ ਇੱਕ ਮਾਲਾ ਵਿੱਚ ਜੋੜਨ ਲਈ ਹੱਥ ਨਾਲ ਹੱਥ ਜੋੜੋ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ।ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ  ਦੀ ਅਗਵਾਈ ਹੇਠ ਲੁਧਿਆਣਾ ਸ਼ਹਿਰ ਵਿੱਚ ਹੱਥ ਨਾਲ ਹੱਥ ਜੋੜੋ ਮੁਹਿਮ ਦੀ ਸ਼ੁਰੂਆਤ ਕਰਨ ਲਈ ਅੱਜ ਜਿਲਾਂ੍ਹ ਕਾਂਗਰਸ ਕਮੇਟੀ ਦੇ ਪ੍ਰਧਾਨ ਸੰਜੇ ਤਲਵਾੜ (ਸਾਬਕਾ ਵਿਧਾਇਕ) ਨੇ ਲੁਧਿਆਣਾ ਸ਼ਹਿਰ ਦੇ ਵੱਖ-ਵੱਖ ਹਲਕਿਆ ਦੇ ਇੰਚਾਰਜ ਸਾਹਿਬਾਨ ਨਾਲ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਨਿਯੁਕਤ ਕੀਤੇ ਗਏ ਵੱਖ-ਵੱਖ ਹਲਕਿਆ ਦੇ ਕੋਆਰਡੀਨੇਟਰ ਸਾਹਿਬਾਨ ਨਾਲ ਢੱੁਗਰੀ ਵਿਖੇ ਮੀਟਿੰਗ ਕੀਤੀ ਗਈ।ਇਸ ਮੀਟਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਸੰਜੇ ਤਲਵਾੜ  ਨੇ ਦੱਸਿਆ ਕਿ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਸ਼ੁਰੂ ਕੀਤੀ ਗਈ ਹੱਥ ਨਾਲ ਹੱਥ ਜੋੜੋ ਮੁਹਿੰਮ ਨਾਲ ਲੁਧਿਆਣਾ ਸ਼ਹਿਰ ਦੇ ਹਰ ਪਰਿਵਾਰ ਨੂੰ ਜੋੜਨ ਲਈ ਕਾਂਗਰਸ ਪਾਰਟੀ ਵੱਲੋਂ ਹਰ ਘਰ ਵਿੱਚ ਕਾਂਗਰਸ ਪਾਰਟੀ ਦੇ ਅਹੁੰਦੇਦਾਰਾ ਅਤੇ ਵਰਕਰਾ ਨੂੰ ਨਾਲ ਲੈ ਕੇ ਪਹੁੰਚ ਕੀਤੀ ਜਾਵੇਗੀ।ਹੱਥ ਨਾਲ ਹੱਥ ਜੋੜੋ ਮੁਹਿੰਮ ਵਿੱਚ ਕੇਂਦਰ ਸਰਕਾਰ ਦੀਆ ਨੀਤੀਆ ਦੇ ਖਿਲਾਫ ਤਿਆਰ ਕੀਤੀ ਗਈ ਚਾਰਜਸ਼ੀਟ, ਪੰਜਾਬ ਸਰਕਾਰ ਦੀਆ ਨਕਾਮਿਆ ਦਾ ਇੱਕ ਸਾਲ ਦਾ ਲੇਖਾ-ਜੋਖਾ ਅਤੇ ਰਾਹੁਲ ਗਾਂਧੀ ਵੱਲੋਂ ਭੇਜੀ ਗਈ ਇੱਕ ਚਿੱਠੀ ਹਰ ਘਰ ਵਿੱਚ ਪਹੁੰਚਾਈ ਜਾਏਗੀ।ਭਾਰਤ ਦੇਸ਼ ਅਤੇ ਪੰਜਾਬ ਨੂੰ ਤਰੱਕੀ ਵੱਲ ਲੈ ਕੇ ਜਾਣ ਲਈ ਹਮੇਸ਼ਾ ਹੀ ਕਾਂਗਰਸ ਪਾਰਟੀ ਨੇ ਪਹਿਲ ਕਰਦੇ ਹੋਏ ਆਪਣਾ ਯੌਗਦਾਨ ਦਿੱਤਾ ਹੈ।ਜੱਦੋ ਵੀ ਪੰਜਾਬ ਵਿੱਚ ਤਰੱਕੀ ਹੋਈ ਹੈ, ਤਾਂ ਸਿਰਫ ਕਾਂਗਰਸ ਪਾਰਟੀ ਦੀ ਸਰਕਾਰ ਦੇ ਸਮੇਂ ਹੀ ਹੋਈ ਹੈ।ਬਾਕੀ ਪਾਰਟੀ ਦੀਆਂ ਸਰਕਾਰਾ ਨੇ ਤਾਂ੍ਹ ਸਿਰਫ ਧਰਮ ਦੇ ਨਾਮ ਤੇ ਹੀ ਰਾਜਨੀਤੀ ਹੀ ਕੀਤੀ ਹੈ।ਇਸ ਬਾਰੇ ਵੀ ਪੰਜਾਬ ਦੇ ਲੋਕਾਂ ਨੂੰ ਇਸ ਮੁਹਿੰਮ ਦੌਰਾਨ ਜਾਗਰੂਕ ਕੀਤਾ ਜਾਵੇਗਾਇਸ ਮੀਟਿੰਗ ਵਿੱਚ ਸਾਬਕਾ ਮੰਤਰੀ ਰਾਕੇਸ਼ ਪਾਂਡੇ, ਸਾਬਕਾ ਵਿਧਾਇਕ ਸੁਰਿੰਦਰ ਡਾਵਰ, ਹਲਕਾ ਇੰਚਾਰਜ ਇਸ਼ਵਰਜੋਤ ਸਿੰਘ ਚੀਮਾਂ, ਮਮਤਾ ਆਸ਼ੂ ਕੌਂਸਲਰ, ਪਰਮਿੰਦਰ ਸਿੰਘ ਡਿਪੱਲ ਕੋਆਰਡੀਨੇਟਰ ਪੂਰਬੀ, ਪਰਮਪਾਲ ਤਖਤਪੂਰਾ ਕੋਆਰਡੀਨੇਟਰ ਸਾਉਥ, ਰਾਜਿੰਦਰ ਪਾਲ ਸਿੰਘ ਰਾਣਾ ਰੰਧਾਵਾ ਕੋਆਰਡੀਨੇਟਰ ਆਤਮ ਨਗਰ, ਵਿਪਨ ਤਨੇਜਾ ਕੋਆਰਡੀਨੇਟਰ ਸੈਂਟਰਲ, ਸਰੀਤਾ ਸ਼ਰਮਾਂ ਕੋਆਰਡੀਨੇਟਰ ਵੈਸਟ, ਇੰਦਰਜੀਤ ਗਰਗ ਕੋਆਰਡੀਨੇਟਰ ਨੋਰਥ, ਗੁਰਸੇਵਕ ਸਿੰਘ ਚੀਮਾਂ, ਜਸਵਿੰਦਰ ਸਿੰਘ ਠੁਕਰਾਲ ਕੌਂਸਲਰ, ਰੁਪਿੰਦਰ ਸਿੰਘ ਸ਼ੀਲਾ ਕੌਂਸਲਰ, ਮਨਰਾਜ ਸਿੰਘ ਆਦਿ ਹਾਜਰ ਸਨ।

LEAVE A REPLY

Please enter your comment!
Please enter your name here