ਜ਼ਿਲ੍ਹਾ ਕਮੇਟੀ ਵੱਲੋਂ ਬਲਾਕ ਪ੍ਰਧਾਨ ਤੇ ਕੀਤੀ ਕਾਰਵਾਈ ਨੂੰ ਦੱਸਿਆ ਗੈਰ ਸੰਵਿਧਾਨਕ
ਜੋਧਾਂ-17 ਮਈ ( ਬਾਰੂ ਸੱਗੂ)-ਭਾਰਤੀ ਕਿਸਾਨ ਯੂਨੀਅਨ ਏਕਤਾਂ ਉਗਰਾਹਾਂ ਦੇ ਬਲਾਕ ਪੱਖੋਵਾਲ ਦੀ ਮੀਟਿੰਗ ਪੱਕਾ ਮੋਰਚਾ ਕੋਟ ਆਗਾਂ ਦੇ ਗੁਰੂ ਘਰ ਵਿੱਚ ਪ੍ਧਾਨ ਜਸਵੀਰ ਸਿੰਘ ਕੋ ਅਾਗਾ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਜਿੱਥੇ ਬਲਾਕ ਪ੍ਧਾਨ ਕੁਲਦੀਪ ਸਿੰਘ ਗੁੱਜਰਵਾਲ ਉਤੇ ਜਿਲਾਂ ਕਮੇਟੀ ਵੱਲੋ ਕੀਤੀ ਝੂਠੀ ਅਤੇ ਮਨਘੜਤ ਕਾਰਵਾਈ ਦੀ ਨਿੰਦਾ ਕੀਤੀ ਨਾਲ ਹੀ ਜਿਲਾਂ ਕਮੇਟੀ ਵੱਲੋ ਲਗਾਏ ਦੋਸ਼ਾਂ ਨੂੰ ਝੂਠੇ ਅਤੇ ਬੇਬੁਨਿਆਦ ਦੱਸਿਆ । ਬਲਾਕ ਨੇ ਕਿਹਾ ਕਿ ਕਿਸੇ ਵੀ ਪੱਧਰ ਦੇ ਆਗੂ ਤੇ ਕਾਰਵਾਈ ਕਰਨ ਤੋ ਪਹਿਲਾਂ ਉਸ ਦਾ ਪੱਖ ਸੁਣਕੇ ਵਿਚਾਰ ਕੇ ਅਤੇ ਬਲਾਕ ਇਕਾਈਆਂ ਨਾਲ ਵਿਚਾਰ ਕੇ ਜੇ ਗਲਤ ਪਾਇਆਂ ਜਾਦਾਂ ਹੈ ਤਾਂ ਫੇਰ ਕਾਰਵਾਈ ਅਮਲ ਚ ਲਿਆਉਣੀ ਬਣਦੀ ਹੈ। ਪਰ ਹੁਣ ਦੇ ਹਲਾਤਾਂ ਮੁਤਾਬਿਕ ਜਿਲਾਂ ਕਮੇਟੀ ਦਾ ਲੋਕਾਂ ਦੇ ਸਵਾਲਾਂ ਦੇ ਜਵਾਬ ਨਾ ਦੇਣਾ ਅਤੇ ਬਲਾਕ ਦੀ ਵੱਧਵੀ ਮੀਟਿੰਗ ਦੇ ਸੱਦੇ ਤੇ ਵੀ ਨਾ ਆਉਣਾ ਜ਼ਾਬਤੇ ਅਤੇ ਸੰਵਿਧਾਨ ਦੀ ਘੋਰ ਉਲੰਘਣਾ ਹੈ।ਜਿਸ ਕਰਕੇ ਚਰਨਜੀਤ ਸਿੰਘ ਫੱਲੇਵਾਲ ਤੇ ਜਿਲਾਂ ਕਮੇਟੀ ਦੇ ਆਗੂ ਜੱਥੇਬੰਦੀ ਅਤੇ ਲੋਕਾਂ ਦੇ ਕਸੂਰਵਾਰ ਹਨ। ਬਲਾਕ ਪੱਖੋਵਾਲ ਕੁਲਦੀਪ ਸਿੰਘ ਗੁੱਜਰਵਾਲ ਦੀ ਦਿੱਲੀ ਮੋਰਚੇ ਤੋ ਲੈ ਕੇ ਸਾਲ ਤੋਂ ਲਗਾਤਾਰ ਚੱਲ ਰਹੇ ਕੋਟ ਆਗਾਂ ਮੋਰਚੇ ਤੇ ਸੱਚਾਈ ਅਤੇ ਇਮਾਨਦਾਰੀ ਨਾਲ ਕੀਤੀ ਲੋਕ ਸੇਵਾ ਨੂੰ ਦੇਖਦੇ ਸਾਰੀਆਂ ਇਕਾਈਆਂ ਤੇ ਜ਼ਿਲੇ ਦੇ ਕਿਸਾਨ ਅਪਣੇ ਬਲਾਕ ਪ੍ਧਾਨ ਦੇ ਨਾਲ ਡੱਟ ਕੇ ਖੜੇ ਹਾਂ।ਸਗੋ ਬਲਾਕ ਪੱਖੋਵਾਲ ਦੀਆਂ ਇਕਾਈਆਂ ਵੱਲੋ ਜਿਲਾਂ ਕਮੇਟੀ ਦੇ ਆਗੂਆਂ ਤੋ ਕੁਝ ਸਵਾਲਾਂ ਦੇ ਜਵਾਬ ਮੰਗੇ ਸਨ ਜਿਸ ਦਾ ਜਵਾਬ ਲੰਮੇ ਸਮੇਂ ਤੋਂ ਨਹੀਂ ਦਿੱਤਾ ਗਿਆ। ਜਿਸ ਤੋ ਜਿਲਾਂ ਕਮੇਟੀ ਅੱਜ ਤੱਕ ਵੀ ਭਗੋੜਾ ਬਣੀ ਹੋਈ ਹੈ। ਇਕਾਈਆਂ ਦੇ ਪ੍ਧਾਨਾਂ ਵੱਲੋ ਜਿਲਾਂ ਕਮੇਟੀ ਲੁਧਿਆਣਾ ਦੇ ਆਗੂਆਂ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ । ਅੱਜ ਦੀ ਮੀਟਿੰਗ ਵਿੱਚ ਹੋਰਨਾਂ ਤੋ ਇਲਾਵਾ ਬਲਵਿੰਦਰ ਸਿੰਘ ਨਾਰੰਗਵਾਲ,ਜਸਵੀਰ ਸਿੰਘ ਕੋਟ ਆਗਾਂ ਗਾ,ਗੁਰਿੰਦਰ ਸਿੰਘ ਜੁੜਾਹਾਂ,ਕਰਮਜੀਤ ਸਿੰਘ ਕੋਟ ਆਗਾਂ,ਰਣਜੀਤ ਸਿੰਘ ਗੁੱਜਰਵਾਲ,ਜਸਵਿੰਦਰ ਸਿੰਘ ਥਰੀਕੇ,ਅਜੈਬ ਸਿੰਘ ਖੰਡੂਰ,ਸ਼ਿੰਗਾਰਾਂ ਸਿੰਘ ਬੀਹਲਾ,ਨਿੰਦਰ ਛਪਾਰ,ਸੁਖਜੀਤ ਸਿੰਘ ਆਸੀ ਕਲਾਂ,ਗੁਰਪਰੀਤ ਸਿੰਘ ਚਮਿੰਡਾ,ਰਮਾਇਣਜੀਤ ਸਿੰਘ ਬੱਲੋਵਾਲ,ਭੁਪਿੰਦਰ ਸਿੰਘ ਕਾਲਖ,ਸਵਰਨਜੀਤ ਸਿੰਘ ਧੂਰਕੋਟ,ਇਕਬਾਲ ਸਿੰਘ ਨੰਗਲ ਖੁਰਦ ਅਤੇ ਪਵਿੱਤਰ ਸਿੰਘ ਨੰਗਲ ਕਲਾਂ ਹਾਜ਼ਿਰ ਸਨ।