ਖੇਮਕਰਨ (ਵਿਕਾਸ ਮਠਾੜੂ ) ਬਿਸ਼ਪ ਅਗਨੇਲੋ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਤੇ ਫਾਦਰ ਜੋਨ ਗਰੇਵਾਲ ਪੈਰਿਸ਼ ਪ੍ਰਰੀਸਟ ਦੇ ਪ੍ਰਬੰਧਕਾਂ ਦੁਆਰਾ ਪੱਟੀ ਪੈਰਿਸ਼ ਦੇ ਇਲਾਕੇ ਖੇਮਕਰਨ ਵਿਚ ਮਨੀਪੁਰ ਹਿੰਸਾ ਖ਼ਿਲਾਫ਼ ਕੈਂਡਲ ਮਾਰਚ ਕੱਿਢਆ ਗਿਆ। ਬਿਸ਼ਪ ਵੱਲੋਂ ਇਸ ਦਿਨ ਨੂੰ ਸਮੁੱਚੇ ਮਨੀਪੁਰ ਪ੍ਰਾਂਤ ਦੇ ਭੈਣਾਂ-ਭਰਾਵਾਂ ਵਾਸਤੇ ਇਕ ਪ੍ਰਰਾਰਥਨਾ ਦੇ ਦਿਨ ਵਜੋਂ ਐਲਾਨਿਆ ਗਿਆ ਸੀ। ਇਸ ਮੌਕੇ ਫਾਦਰ ਜ਼ੋਨ ਗਰੇਵਾਲ ਨੇ ਕਿਹਾ ਕਿ ਮਨੀਪੁਰ ਵਿਖੇ ਭੜਕੀ ਹਿੰਸਾ ਨੂੰ ਕਰੀਬ 2 ਮਹੀਨੇ ਹੋ ਗਏ ਹਨ, ਜਿਸ ਵਿਚ ਲਗਭਗ 100 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਹੈ ਤੇ 50 ਹਜ਼ਾਰ ਲੋਕ ਬੇਘਰ ਹੋਏ ਹਨ ਤੇ ਇਸ ਵਾਪਰ ਰਹੀ ਹਿੰਸਾ ਦਾ ਅਜੇ ਤਕ ਕੋਈ ਅੰਤ ਦਿਖਾਈ ਨਹੀ ਦਿੰਦਾ। ਇਸ ਦਿਨ ਅਸੀਂ ਖਾਸ ਤੌਰ ‘ਤੇ ਪ੍ਰਭੂ ਿਯਸੂ ਮਸੀਹ ਦੇ ਸ਼ਬਦਾਂ ‘ਆਪਣੇ ਸਤਾਉਣ ਵਾਲਿਆ ਲਈ ਪ੍ਰਰਾਰਥਨਾ ਕਰੋ’ ਨੂੰ ਯਾਦ ਕਰ ਰਹੇ ਹਾਂ। ਇਸ ਮਕਸਦ ਨਾਲ ਇਸ ਦਰਦਨਾਕ ਘਟਨਾ ਦੇ ਵਿਚ ਮਾਰੇ ਗਏ ਲੋਕਾਂ ਦੀ ਆਤਮਿਕ ਸ਼ਾਂਤੀ, ਬੇਘਰੇ ਲੋਕਾਂ ਲਈ ਪ੍ਰਰਾਰਥਨਾ ਅਤੇ ਵੱਖ-ਵੱਖ ਤਰੀਕਿਆਂ ਨਾਲ ਪੀੜਤ ਲੋਕਾਂ ਵਾਸਤੇ ਪ੍ਰਰਾਰਥਨਾ ਕੀਤੀ ਗਈ ਹੈ। ਇਸ ਦੇ ਨਾਲ ਹੀ ਸਰਕਾਰ ਨੂੰ ਅਪੀਲ ਕੀਤੀ ਕਿ ਦੋਸ਼ੀਆਂ ਨੂੰ ਕਾਬੂ ਕਰਕੇ ਸੂਬੇ ਵਿਚ ਸ਼ਾਂਤੀ ਬਹਾਲ ਕੀਤੀ ਜਾਵੇ। ਇਸ ਮੌਕੇ ਪੱਟੀ ਪੈਰਿਸ਼ ਤੋਂ ਫਾਦਰ ਜੋਨ ਗਰੇਵਾਲ ਤੋਂ ਇਲਾਵਾ ਫਾਦਰ ਮਰਕੁਸ ਹੰਸ, ਫਾਦਰ ਮੈਥਿਊ, ਸਿਸਟਰ ਮੇਿਲੰਡਾ, ਸਿਸਟਰ ਸੋਮੇਆ, ਸਿਸਟਰ ਫਿਲੋਮੀਨਾ, ਸਿਸਟਰ ਰੋਸਲੀਨ, ਬਾਬੂ ਮਾਈਕਲ ਮੱਟੂ, ਬਖਸ਼ੀਸ ਮਸੀਹ, ਪੀਟਰ ਮਸੀਹ, ਸੰਦੀਪ ਮਸੀਹ, ਸ਼ਰਵਣ ਮਸੀਹ, ਸਰਪੰਚ ਅਮਰੀਕ ਮਸੀਹ, ਪ੍ਰਕਾਸ਼ ਮਸੀਹ, ਹੀਰਾ ਮਸੀਹ, ਸਲੀਮ ਮਸੀਹ ਜੰਗੀ ਸੰਧੂ, ਸਨੀ, ਸੇਵਾ ਰਾਮ, ਭੋਲਾ ਰਾਮ, ਸੁਨੀਲ ਮਸੀਹ, ਵਿਲੀਅਮ, ਕੁਲਦੀਪ ਅਠਵਾਲ ਆਦਿ ਦੇ ਸਾਰੇ ਮੈਂਬਰਾਂ ਨੇ ਮਿਲ ਕੇ ਪ੍ਰਰਾਰਥਨਾ ਕੀਤੀ।