ਜਗਰਾਉਂ, 9 ਦਸੰਬਰ ( ਭਗਵਾਨ ਭੰਗੂ, ਮੋਹਿਤ ਜੈਨ)-ਸਿਧਵਾਂਬੇਟ ਦੀ ਨਾਮਵਾਰ ਸੰਸਥਾ ਬੀ. ਬੀ. ਐਸ. ਬੀ. ਕਾਨਵੈਂਟ ਸਕੂਲ ਸਿ ੱਧਵਾਂ ਬੇਟ ਵਿਖੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਹਰ ਰੋਜ ਨਵੀਆਂ ਗਤੀਵਿਧੀਆ ਕਰਵਾਈਆਂ ਜਾਂਦੀਆਂ ਹਨ ਤਾਂ ਜੋ ਬੱਚਿਆਂ ਦੇ ਆਤਮ ਵਿਸ਼ਵਾਸ਼ ਅਤੇ ਮਨੋਬਲ ਵਿੱਚ ਵਾਧਾ ਕੀਤਾ ਜਾ ਸਕੇ। ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਨੁੰ ਖੇਡਾਂ ਦੇ ਖੇਤਰ ਵਿਚ ਵੀ ਅੱਗੇ ਲਿਆਇਆ ਜਾਂਦਾ ਹੈ ਤਾਂ ਜੋ ਬੱਚੇ ਦੇ ਸਰੀਰਕ ਉਤੇ ਮਾਨਸਿਕ ਤੌਰ ਤੇ ਫਿਟ ਰਹਿ ਸਕਣ। ਸੋ ਇਸੇ ਲੜੀ ਤਹਿਤ ਪੰਜਾਬ ਵਿਚ ਚੱਲ ਰਹੀ ਮੁਹਿੰਮ ਤਹਿਤ ਬੱਚਿਆਂ ਨੇ ਟ੍ਰੈੈੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਸੁਹੰ ਖਾਧੀ। ਸਕੂਲ ਦੇ ਖੇਡ ਮੈਦਾਨ ਵਿਖੇ ਬੱਚਿਆਂ ਨੂੰ ਦੋ ਪਹੀਆ ਵਾਹਨ ਅਤੇ ਕਾਰ ਚਲਾਉਂਦੇ ਸਮੇਂ ਆਪ ਅਤੇ ਆਪਣੇ ਮਾਪਿਆਂ ਅਤੇ ਸਮਾਜ ਦੇ ਹਰ ਵਰਗ ਦੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਅਤੇ ਗਲਤ ਤਰੀਕੇ ਨਾਲ ਵਾਹਨ ਚਲਾਉਣ ਸਮੇਂ ਹੋਣ ਵਾਲੇ ਹਾਦਸਿਆਂ ਤੋਂ ਬਚਣ ਲਈ ਪ੍ਰੇਰਿਤ ਕੀਤਾ ਗਿਆ। ਸਮੂਹ ਬੱਚਿਆਂ ਨੇ ਸੇਫ ਵਾਹਨ ਚਲਾਉਣ ਲਈ ਸਹੁੰ ਵੀ ਖਾਧੀ ਅਤੇ ਦੋ ਪਹੀਆ ਵਾਹਨ ਚਲਾਉਣ ਸਮੇਂ ਹੈਲਮਟ ਦੀ ਵਰਤੋਂ ਕਰਨ ਅਤੇ ਕਾਰ ਚਲਾਉਣ ਸਮੇਂ ਸੀਟ ਬੈਲਟ ਦੀ ਵਰਤੋਂ ਕਰਨ ਅਤੇ ਸੜਕੀ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਦੀ ਸਹੁੰ ਖਾਧੀ। ਇਸ ਮੌਕੇ ਸਕੂਲ ਪ੍ਰਿੰਸੀਪਲ ਅਨੀਤਾ ਕੁਮਾਰੀ ਨੇ ਬੱਚਿਆਂ ਨੂੰ ਛੋਟੀ ਉਮਰ ਵਿੱਚ ਵਾਹਨ ਚਲਾਉਣ ਤੋਂ ਮਨਾਂ ਕਰਦੇ ਹੋਏ ਟ੍ਰੈੈਫਿਕ ਦੇ ਨਿਯਮਾਂ ਨੂੰ ਅਪਨਾਉਣ ਲਈ ਬੱਚਿਆਂ ਨੂੰ ਪੇ੍ਰਰਿਤ ਕੀਤਾ ਤਾਂ ਜੋ ਭਵਿੱਖ ਵਿੱਚ ਹੋਣ ਵਾਲੇ ਕਿਸੇ ਵੀ ਅਣਸੁਖਾਵੀ ਘਟਨਾ ਤੋਂ ਬੱਚਿਆਂ ਜਾ ਸਕੇ। ਇਸ ਮੌਕੇ ਸਕੂਲ ਚੇਅਰਮੈਨ ਸਤੀਸ਼ ਕਾਲੜਾ ਨੇ ਦੱਸਿਆ ਕਿ ਬੀ. ਬੀ. ਐਸ. ਬੀ. ਸਕੂਲ ਵਿਚ ਬੱਚਿਆਂ ਨੂੰ ਆਪਣੇ ਸਕੂਟਰ ਮੋਰਟਸਾਈਕਲਾਂ ਤੇ ਆਉਣ ਦੀ ਆਗਿਆ ਨਹੀਂ ਦਿਤੀ ਜਾਂਦੀ ਕਿਉਂਕਿ ਉਨ੍ਹਾਂ ਦੇ ਪਾਸ ਡਰਾਇੰਵਿੰਗ ਲਾਇਸੈਂਸ ਤੱਕ ਨਹੀਂ ਹੁੰਦਾ। ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰ ਦੀ ਦੇਖ ਰੇਖ ਵਿਚ ਹੀ ਸਕੂਲ ਲਿਆੰਦਾ ਅਤੇ ਘਰ ਭੇਦਿਆ ਜਾਂਦਾ ਹੈ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸਤੀਸ਼ ਕਾਲੜਾ ਤੋਂ ਇਲਾਵਾ ਪ੍ਰਧਾਨ ਰਜਿੰਦਰ ਬਾਵਾ, ਵਾਇਸ ਪ੍ਰਧਾਨ ਹਰਕ੍ਰਿਸ਼ਨ ਭਗਵਾਨ ਦਾਸ ਬਾਵਾ, ਮੈਨੇਜਿੰਗ ਡਾਇਰੈਕਟਰ ਸ਼ਾਮ ਸੁੰਦਰ ਭਾਰਦਵਾਜ, ਵਾਇਸ ਪ੍ਰਧਆ੍ਵ ਸਨੀ ਅਰੋੜਾ, ਮੈਨੇਜਰ ਰਾਜੀਲ ਸਘੱੜ ਅਤੇ ਪਿ੍ਰੰਸੀਪਲ ਅਨੀਤਾ ਕੁਮਾਰੀ ਸਮੇਤ ਹੋਰ ਮੌਜੂਦ ਸਨ।
