ਜੋਧਾਂ-16 ਫਰਬਰੀ ( ਬਾਰੂ ਸੱਗੂ) ਜਮਹੂਰੀ ਕਿਸਾਨ ਸਭਾ ਪੰਜਾਬ ਦੀ ਸੂਬਾ ਕਾਨਫਰੰਸ ਦੇ ਦੂਜੇ ਦਿਨ ਸੂਬਾ ਕਮੇਟੀ ਵੱਲੋਂ ਪੇਸ਼ ਕੀਤੀ ਰਿਪੋਰਟ ਉੱਪਰ ਦਰਜਨਾਂ ਬੁਲਾਰਿਆਂ ਵੱਲੋਂ ਉਭਾਰੇ ਨੁਕਤਿਆਂ ਵਿੱਚ ਦੱਸਿਆ ਕਿ ਵਿਸ਼ਵ ਵਪਾਰ ਸੰਸਥਾ( WTO) , ਸੰਸਾਰ ਬੈਂਕ, ਅੰਤਰ ਰਾਸ਼ਟਰੀ ਮੁਦ੍ਰਾਕੋਸ਼ ਵੱਲੋਂ ਠੋਸੀਆਂ ਨੀਤੀਆਂ ਨੂੰ ਕੇਂਦਰ ਸਰਕਾਰ ਵੱਲੋਂ ਤੇਜ਼ੀ ਨਾਲ ਲਾਗੂ ਕਰਨ ਨਾਲ ਕਿਸਾਨੀ ਅਤੇ ਆਮ ਲੋਕ ਆਰਥਿਕ ਘਾਟੇ ਵਿੱਚ ਜਾ ਰਹੇ ਹਨ ਅਤੇ ਕਾਰਪੋਰੇਟ ਘਰਾਣਿਆਂ ਨੂੰ ਮਾਲਾ ਮਾਲ ਕੀਤਾ ਜਾ ਰਿਹਾ ਹੈ। ਖੇਤੀ ਵਿਰੋਧੀ ਕਾਲੇ ਕਾਨੂੰਨ ਵੀ ਇਸ ਦਿਸ਼ਾ ਵਿੱਚ ਹੀ ਪਾਸ ਕੀਤੇ ਗਏ ਸਨ। ਕਿਸਾਨੀ ਨੂੰ ਖੇਤੀ ਵਿੱਚੋਂ ਬਾਹਰ ਕੱਢਣ ਲਈ ਹੀ ਖੇਤੀ ਨੀਤੀ ਘੜੀ ਜਾਂਦੀ ਹੈ। ਗੰਭੀਰ ਵਿਚਾਰ ਚਰਚਾ ਤੋਂ ਬਾਅਦ ਪਾਸ ਕੀਤਾ ਗਿਆ। ਸਭਾ ਵੱਲੋਂ ਕਿਸਾਨ ਪੱਖੀ, ਵਾਤਾਵਰਨ ਪੱਖੀ, ਪਾਣੀ ਬਚਾਉਣ ਅਤੇ ਰੋਜ਼ਗਾਰ ਸਿਰਜਦੀ ਖੇਤੀ ਅਤੇ ਸਨਅਤਾਂ ਪੱਖੀ ਨੀਤੀਆਂ ਬਣਵਾਉਣ ਅਤੇ ਕਾਰਪੋਰੇਟ ਪੱਖੀ ਨੀਤੀ ਨੂੰ ਰੱਦ ਕਰਨ ਲਈ ਦ੍ਰਿੜਤਾ ਨਾਲ ਸੰਘਰਸ਼ ਕਰੇਗੀ। ਖ਼ਬਰਾਂ ਲਿਖੇ ਜਾਣ ਸਮੇਂ ਤੱਕ ਰਿਪੋਰਟ ਤੇ ਬਹਿਸ ਜਾਰੀ ਸੀ।ਭਰਾਤਰੀ ਜਥੇਬੰਦੀਆਂ ਜਥੇਬੰਦੀਆਂ ਦੇ ਆਗੂਆਂ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ ਨੇ ਮਜ਼ਦੂਰ ਕਿਸਾਨ ਏਕੇ ਨੂੰ ਹਕੀਕੀ ਰੂਪ ਵਿੱਚ ਲਾਗੂ ਕਰਨ ਦੀ ਲੋੜ ਉੱਪਰ ਜ਼ੋਰ ਦਿੱਤਾ। ਮੁਲਾਜ਼ਮ ਲਹਿਰ ਦੇ ਆਗੂ ਤੀਰਥ ਸਿੰਘ ਫਾਸ਼ੀ ਨੇ ਕਿਹਾ ਕਿ ਨਵਉਦਾਰਵਾਦੀ ਨੀਤੀਆਂ ਨੀਤੀਆਂ ਖਿਲਾਫ ਸਾਝੇਂ ਸੰਘਰਸ਼ ਦੀ ਲੋੜ ਹੈ।ਉਘੇ ਬੁਧੀਜੀਵੀ ਚਮਨ ਲਾਲ ਵਸ਼ਿਸ਼ਟ ਨੇ ਕਿਹਾ ਪੰਜਾਬ ਖੇਤੀ ਲਈ ਸੰਸਾਰ ਭਰ ਵਿੱਚੋਂ ਬੇਹਤਰੀਨ ਖਿੱਤਾ ਹੈ। ਕਿਸਾਨ ਨੂੰ ਬੀਜ਼ ਮਹਿਗੀਆਂ ਨਦੀਨਨਾਸ਼ਕ ਕੀਟਨਾਸ਼ਕ ਦਵਾਈਆਂ, ਖਾਦਾਂ ਅਤੇ ਬੇਲੋੜੀ ਭਾਰੀ ਮਸੀਨਰੀ ਭਾਰੀ ਰੇਟਾਂ ਤਹਿਤ ਦੇ ਕੇ ਕੰਪਨੀਆਂ ਦੇ ਹਿੱਤ ਪੂਰੇ ਜਾ ਰਹੇ ਹਨ ਕਿਸਾਨੀ ਦੀਆਂ ਲਾਗਤਾਂ ਵੱਧ ਰਹੀਆਂ ਹਨ। ਕਿਸਾਨ ਪੱਖੀ, ਵਾਤਾਵਰਨ ਪੱਖੀ ਅਤੇ ਪਾਣੀ ਬਚਾਉਣ ਵਾਲੀਆਂ ਵਾਲੀਆਂ ਫ਼ਸਲਾਂ ਦੀ ਲੋੜ ਹੈ ਅਤੇ ਇਹ ਐਮ ਐਸ ਪੀ ਦੀ ਗਰੰਟੀ ਨਾਲ ਸੰਭਵ ਹੈ। ਉਹਨਾਂ ਕਿਹਾ ਕਿ ਆਰਥਿਕ ਲੁੱਟ ਕਾਰਨ ਕਿਸਾਨ ਕਰਜ਼ੇ ਦੇ ਜਾਲ ਵਿੱਚ ਫਸਦਾ ਹੈ ਅਤੇ ਖੁਦਕੁਸ਼ੀ ਲਈ ਮਜਬੂਰ ਹੋਣ ਤੱਕ ਚਲਾ ਜਾਂਦਾ ਹੈ।ਇਸ ਵਰਤਾਰੇ ਵਿਰੁੱਧ ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਕੀਤੇ ਕਾਰਜਾਂ ਦੀ ਸ਼ਲਾਘਾ ਕੀਤੀ। ਕਾਨਫਰੰਸ ਵਿੱਚ ਰਤਨ ਸਿੰਘ ਰੰਧਾਵਾ ਨੇ ਪਾਕਿਸਤਾਨ ਨਾਲ ਵਾਹਘਾ ਬਾਰਡਰ ਰਾਹੀਂ ਵਪਾਰ ਖੋਹਲਣ ਸਬੰਧੀ ਮਤਾ, ਰਘਬੀਰ ਸਿੰਘ ਬੈਨੀਪਾਲ ਵੱਲੋਂ ਕਿਸਾਨਾਂ ਮਜ਼ਦੂਰਾਂ ਸਿਰ ਚੜਿਆ ਸਮੁੱਚਾ ਕਰਜ਼ਾ ਮੁਆਫ਼ ਕਰਨ ਸਬੰਧੀ ਮਤਾ, ਅਤੇ ਪਰਗਟ ਸਿੰਘ ਜਾਮਾਰਾਏ ਵੱਲੋਂ ਕਿਸਾਨੀ ਫਸਲਾਂ ਉੱਪਰ ਐਮ ਐਸ ਪੀ ਦੀ ਡਾ ਸਵਾਮੀ ਨਾਥਨ ਦੇ ਫਾਰਮੂਲੇ ਮੁਤਾਬਕ ਗਰੰਟੀ ਕਰਦਾ ਕਨੂੰਨ ਬਣਾਉਣ ਦੀ ਮੰਗ ਕਰਦਾ ਮਤਾ ਪੇਸ਼ ਕੀਤਾ ਗਿਆ ਜਿਸਨੂੰ ਸਰਵਸੰਮਤੀ ਨਾਲ ਪਾਸ ਕੀਤਾ ਗਿਆ। ਜਿਲ੍ਹਾ ਲਧਿਆਣਾ ਦੇ ਪ੍ਰਧਾਨ ਬਲਰਾਜ ਸਿੰਘ ਕੋਟਉਮਰਾ, ਸਕੱਤਰ ਹਰਨੇਕ ਸਿੰਘ ਗੁੱਜਰਵਾਲ ਤੇ ਪ੍ਰੈਸ ਸਕੱਤਰ ਡਾ. ਪ੍ਰਦੀਪ ਜੋਧਾ ਨੇ ਵੀ ਸੰਬੋਧਨ ਕੀਤਾ।
