Home Punjab ਹਰ ਇੱਕ ਪੋਲਿੰਗ ਸਟੇਸ਼ਨ ‘ਤੇ ਵੋਟਰਾਂ ਦੇ ਲਈ ਲੋੜੀਂਦੀਆਂ ਸਹੂਲਤ (ਐਸ਼ੋਰਡ ਮਿਨੀਮਮ...

ਹਰ ਇੱਕ ਪੋਲਿੰਗ ਸਟੇਸ਼ਨ ‘ਤੇ ਵੋਟਰਾਂ ਦੇ ਲਈ ਲੋੜੀਂਦੀਆਂ ਸਹੂਲਤ (ਐਸ਼ੋਰਡ ਮਿਨੀਮਮ ਫੈਸਿਲਟੀ) ਨੂੰ ਬਣਾਇਆ ਜਾਵੇਗਾ ਯਕੀਨੀ

42
0


ਤਰਨ ਤਾਰਨ, 26 ਅਪ੍ਰੈਲ (ਸੰਜੀਵ – ਅਨਿਲ) : ਜ਼ਿਲਾ ਤਰਨ ਤਾਰਨ ਦੇ ਹਲਕਾ ਖਡੂਰ ਸਾਹਿਬ ਲਈ ਹੋਣ ਜਾ ਰਹੀਆਂ ਲੋਕ ਸਭਾ ਚੋਣਾ-2024 ਨੂੰ ਲੈ ਕੇ ਜ਼ਿਲਾ ਚੋਣ ਦਫਤਰ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਪਹਿਲੀ ਜੂਨ ਨੂੰ ਲੋਕਤੰਤਰ ਦੇ ਤਿਉਹਾਰ ਵਿੱਚ ਹਰ ਇੱਕ ਵੋਟਰ ਆਪਣੀ ਸ਼ਮੂਲੀਅਤ ਜ਼ਰੂਰ ਕਰੇ।ਇਹ ਪ੍ਰਗਟਾਵਾ ਜ਼ਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਸੰਦੀਪ ਕੁਮਾਰ ਨੇ ਸ਼ੁੱਕਰਵਾਰ ਨੂੰ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰੈਸ ਕਾਨਫਰੈਂਸ ਨੂੰ ਸਬੋਧਨ ਕਰਦਿਆਂ ਕੀਤਾ।ਸ਼੍ਰੀ ਸੰਦੀਪ ਕੁਮਾਰ ਨੇ ਕਿਹਾ ਕਿ ਹਲਕਾ ਖਡੂਰ ਸਾਹਿਬ ਦੇ ਵਿੱਚ ਕੁੱਲ 9 ਵਿਧਾਨ ਸਭਾ ਹਲਕੇ ਹਨ, ਜੋ ਕਿ ਜ਼ਿਲਾ ਤਰਨ ਤਾਰਨ ਤੋਂ ਇਲਾਵਾ ਅੰਮਿ੍ਰਤਸਰ, ਕਪੂਰਥਲਾ ਅਤੇ ਫ਼ਿਰੋਜ਼ਪੁਰ ਵਿੱਚ ਆਉਂਦੇ ਹਨ।ਜ਼ਿਲਾ ਚੋਣ ਅਫਸਰ, ਸੰਦੀਪ ਕੁਮਾਰ ਨੇ ਕਿਹਾ ਕਿ ਲੋਕ ਸਭਾ ਚੋਣਾਂ-2024 ਦੌਰਾਨ ਭਾਰਤੀ ਚੋਣ ਕਮਸਿਨ ਦੁਆਰਾ “ਇਸ ਵਾਰ, 70 ਪਾਰ” ਦੇ ਮੱਦੇਨਜ਼ਰ ਲੋਕ ਸਭਾ ਹਲਕਾ 03-ਖਡੂਰ ਸਾਹਿਬ ਅੰਦਰ ਵੋਟ ਪੋਲ ਦੇ ਟੀਚੇ ਨੂੰ ਪ੍ਰਾਪਤ ਕਰਨ ਹਿੱਤ ਵੋਟਰਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਨੂੰ ਯਕੀਨੀ ਬਣਾਇਆ ਜਾਵੇਗਾ।ਜ਼ਿਲਾ ਚੋਣ ਅਫ਼ਸਰ ਨੇ ਦੱਸਿਆ ਕਿ ਲੋਕ ਸਭਾ ਹਲਕਾ ਖਡੂਰ ਸਾਹਿਬ ਵਿੱਚ 09 ਵਿਧਾਨ ਸਭਾ ਹਲਕੇ 21-ਤਰਨ ਤਾਰਨ, 22-ਖੇਮਕਰਨ, 23-ਪੱਟੀ, 24-ਖਡੂਰ ਸਾਹਿਬ, 14-ਜੰਡਿਆਲਾ ਗੁਰੂ, 25-ਬਾਬਾ ਬਕਾਲਾ, 74-ਜ਼ੀਰਾ, 28-ਸੁਲਤਾਨਪੁਰ ਲੋਧੀ ਅਤੇ 27- ਕਪੂਰਥਲਾ ਸ਼ਾਮਿਲ ਹਨ। ਉਹਨਾਂ ਦੱਸਿਆ ਕਿ ਲੋਕ ਸਭਾ ਹਲਕਾ ਖਡੂਰ ਸਾਹਿਬ ਵਿੱਚ ਵੋਟਰਾਂ ਦੀ ਗਿਣਤੀ 16 ਲੱਖ 51 ਹਜ਼ਾਰ 346 ਹੈ। ਇਨਾਂ ਵਿੱਚ 8 ਲੱਖ 68 ਹਜ਼ਾਰ 388 ਮਰਦ ਵੋਟਰ, 7 ਲੱਖ 82 ਹਜ਼ਾਰ 894 ਔਰਤ ਵੋਟਰ ਤੋਂ ਇਲਾਵਾ 64 ਟਰਾਂਸਜੈਂਡਰ ਵੋਟਰ ਹਨ।ਜ਼ਿਲਾ ਚੋਣ ਅਫ਼ਸਰ ਸੰਦੀਪ ਕੁਮਾਰ ਨੇ ਖਡੂਰ ਸਾਹਿਬ ਲੋਕ ਸਭਾ ਹਲਕੇ ‘ਚ ਸ਼ਾਮਲ ਵੋਟਰਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖਡੂਰ ਸਾਹਿਬ ਲੋਕ ਸਭਾ ਹਲਕੇ ਅਧੀਨ ਪੈਂਦੇ ਵਿਧਾਨ ਸਭਾ ਹਲਕਾ ਤਰਨ ਤਾਰਨ ‘ਚ ਕੁੱਲ ਵੋਟਰ 192517, ਖੇਮਕਰਨ ’ਚ 206580, ਪੱਟੀ ’ਚ 191437, ਖਡੂਰ ਸਾਹਿਬ ’ਚ 200115, ਜੰਡਿਆਲਾ ਗੁਰੂ ’ਚ 178982, ਬਾਬਾ ਬਕਾਲਾ ’ਚ 201087, ਜ਼ੀਰਾ ’ਚ 186008, ਸੁਲਤਾਨਪੁਰ ਲੋਧੀ ’ਚ 148157 ਅਤੇ ਕਪੂਰਥਲਾ ’ਚ 146313 ਵੋਟਰ ਸ਼ਾਮਲ ਹਨ।ਜ਼ਿਲਾ ਚੋਣ ਅਫ਼ਸਰ ਨੇ ਖਡੂਰ ਸਾਹਿਬ ਲੋਕ ਸਭਾ ਹਲਕੇ ਚ ਪੈਂਦੇ 1974 ਪੋਲਿੰਗ ਬੂਥਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਰਨ ਤਾਰਨ ਚ 215 ਪੋਲਿੰਗ ਬੂਥ ਹਨ।ਇਸੇ ਤਰਾਂ ਖੇਮਕਰਨ ਚ 235, ਪੱਟੀ ’ਚ 225 , ਖਡੂਰ ਸਾਹਿਬ ’ਚ 229, ਜੰਡਿਆਲਾ ਗੁਰੂ ’ਚ 216, ਬਾਬਾ ਬਕਾਲਾ ’ਚ 234, ਜ਼ੀਰਾ ’ਚ 231, ਸੁਲਤਾਨਪੁਰ ਲੋਧੀ ’ਚ 195 ਅਤੇ ਕਪੂਰਥਲਾ ’ਚ 194 ਪੋਲਿੰਗ ਬੂਥ ਸ਼ਾਮਲ ਹਨ।ਜ਼ਿਲਾ ਚੋਣ ਅਫ਼ਸਰ ਸੰਦੀਪ ਕੁਮਾਰ ਨੇ ਵੋਟ ਦੀ ਮਹੱਤਤਾ ਤੇ ਜ਼ੋਰ ਦਿੰਦਿਆਂ ਕਿਹਾ ਕਿ ਸਾਨੂੰ ਸਭ ਨੂੰ ਭਾਰਤੀ ਲੋਕਤੰਤਰ ਦੀ ਮਜ਼ਬੂਤੀ ਲਈ ਵੱਧ ਤੋਂ ਵੱਧ ਆਪਣੀ ਵੋਟ ਦੇ ਅਧਿਕਾਰ ਦਾ ਸੁਤੰਤਰ, ਨਿਰਪੱਖ, ਸ਼ਾਂਤਮਈ, ਬਿਨਾਂ ਡਰ-ਭੈਅ, ਧਰਮ, ਵਰਗ, ਜਾਤੀ, ਭਾਈਚਾਰੇ, ਭਾਸ਼ਾ ਜਾਂ ਕਿਸੇ ਵੀ ਲਾਲਚ ਦੇ ਪ੍ਰਭਾਵ ਤੋਂ ਬਿਨਾਂ ਇਸਤੇਮਾਲ ਕਰਨਾ ਚਾਹੀਦਾ ਹੈ।

ਇਸ ਤੋਂ ਇਲਾਵਾ ਸੰਦੀਪ ਕੁਮਾਰ ਨੇ ਕਿਹਾ ਕਿ ਹਲਕਾ ਖਡੂਰ ਸਾਹਿਬ ਦੇ ਹਰ ਇੱਕ ਪੋਲਿੰਗ ਸਟੇਸ਼ਨ ‘ਤੇ ਵੋਟਰਾਂ ਦੇ ਲਈ ਲੋੜੀਂਦੀਆਂ ਸਹੂਲਤ (ਐਸ਼ੋਰਡ ਮਿਨੀਮਮ ਫੈਸਿਲਟੀ) ਨੂੰ ਯਕੀਨੀ ਬਣਾਇਆ ਜਾਵੇਗਾ। ਉਨਾਂ ਕਿਹਾ ਕਿ ਹਰ ਇੱਕ ਪੋਲਿੰਗ ਸਟੇਸ਼ਨ ‘ਤੇ ਬਜ਼ੁਰਗ ਅਤੇ ਦਿਵਿਆਂਗ ਵੋਟਰਾਂ ਲਈ ਵੀਲ ਚੇਅਰ ਦੀ ਸਹੂਲਤ ਮੁਹੱਈਆਂ ਕਰਵਾਈ ਜਾਵੇਗੀ। ਉਨਾਂ ਕਿਹਾ ਕਿ 85 ਸਾਲਾਂ ਤੋਂ ਵੱਧ ਬਜ਼ੁਰਗਾਂ ਅਤੇ 40 ਫੀਸਦੀ ਤੋਂ ਵੱਧ ਦਿਵਿਆਂਗ ਵੋਟਰਾਂ ਨੂੰ ਘਰ ਤੋਂ ਵੋਟ ਪਾਉਣ ਦੀ ਸਹੂਲਤ ਦਿੱਤੀ ਜਾਵੇਗੀ। ਉਨਾਂ ਕਿਹਾ ਹਰ ਇੱਕ ਪੋਲਿੰਗ ਸਟੇਸ਼ਨ ‘ਤੇ ਬਜ਼ੁਰਗ ਅਤੇ ਦਿਵਿਆਂਗ ਵੋਟਰਾਂ ਨੂੰ ਬੂਥ ‘ਤੇ ਲੈ ਕੇ ਆਉਣ ਲਈ ਟਰਾਂਸਪੋਰਟ ਦੀ ਸਹੂਲਤ ਜ਼ਿਲਾ ਚੋਣ ਦਫਤਰ ਵੱਲੋਂ ਦਿੱਤੀ ਜਾਵੇਗੀ।ਉਨਾਂ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸੀ-ਵਿਜ਼ਿਲ ਐਪਲੀਕੇਸ਼ਨ ਡਾਊਨਲੋਡ ਕਰਨ। ਸ਼੍ਰੀ ਸੰਦੀਪ ਕੁਮਾਰ ਨੇ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਹਲਕੇ ਦੇ ਵਿੱਚ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਪਾਉਂਦਾ ਹੈ ਤਾਂ ਉਸ ਦੀ ਸ਼ਿਕਾਇਤ ਸੀ-ਵਿਜ਼ਿਲ ਐਪਲੀਕੇਸ਼ਨ ‘ਤੇ ਕਰ ਸਕਦਾ ਹੈ ਅਤੇ ਜ਼ਿਲਾ ਚੋਣ ਦਫਤਰ ਵੱਲੋਂ ਸ਼ਿਕਾਇਤ ਦਾ ਨਿਵਾਰਨ 100 ਘੰਟਿਆਂ ਦੇ ਵਿੱਚ ਵਿੱਚ ਕੀਤਾ ਜਾਵੇਗਾ।

LEAVE A REPLY

Please enter your comment!
Please enter your name here