ਫ਼ਤਹਿਗੜ੍ਹ ਸਾਹਿਬ, 13 ਅਕਤੂਬਰ: ( ਬੌਬੀ ਸਹਿਜਲ, ਧਰਮਿੰਦਰ) –
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਸ. ਵਰਿੰਦਰ ਸਿੰਘ ਟਿਵਾਣਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਦਿਵਿਆਂਗਜ਼ਨ ਵਿਅਕਤੀਆਂ ਨੂੰ ਨਕਲੀ ਅੰਗ ਪ੍ਰਦਾਨ ਕਰਨ ਲਈ ਬਲਾਕ ਪੱਧਰ ਤੇ ਅਸੈਸਮੈਂਟ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ 14 ਨਵੰਬਰ ਨੂੰ ਅਮਲੋਹ ਬਲਾਕ ਦਾ ਕੈਂਪ ਰਾਮ ਭਵਨ ਬੁੱਗਾ ਰੋਡ ਵਿਖੇ, ਬਸੀ ਪਠਾਣਾ ਬਲਾਕ ਦਾ ਕੈਂਪ 15 ਨਵੰਬਰ ਨੂੰ ਲਾਇਨ ਕਲੱਬ ਬਸੀ ਪਠਾਣਾ ਵਿਖੇ, 16 ਨਵੰਬਰ ਨੂੰ ਖਮਾਣੋਂ ਬਲਾਕ ਦਾ ਕੈਂਪ ਸ਼ਿਵ ਸ਼ਕਤੀ ਧਰਮਸ਼ਾਲਾ ਮੰਦਰ ਰੋਡ ਖਮਾਣੋਂ ਵਿਖੇ, ਸਰਹਿੰਦ ਬਲਾਕ ਦਾ ਕੈਂਪ 17 ਨਵੰਬਰ ਨੂੰ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਵਿਖੇ ਅਤੇ 18 ਨਵੰਬਰ ਨੂੰ ਖੇੜਾ ਬਲਾਕ ਦਾ ਕੈਂਪ ਬਡਾਲੀ ਆਲਾ ਸਿੰਘ ਦੀ ਧਰਮਸ਼ਾਲਾ ਵਿੱਚ ਲਗਾਇਆ ਜਾਵੇਗਾ।
ਸ਼੍ਰੀ ਟਿਵਾਣਾ ਨੇ ਦੱਸਿਆ ਕਿ ਇਨ੍ਹਾਂ ਅਸੈਂਸਮੈਂਟ ਕੈਂਪਾਂ ਵਿੱਚ ਦਿਵਿਆਂਗਜਨ ਵਿਅਕਤੀਆਂ ਨੂੰ ਜਿਹਨਾਂ ਦੇ ਅੰਗ-ਪੈਰ ਕਿਸੇ ਕਾਰਨ ਕੱਟੇ ਗਏ ਹਨ, ਜਿਵੇਂ ਕਿ ਹਾਦਸੇ ਦੇ ਵਿੱਚ ਕੱਟ ਗਏ ਹਨ, ਪੋਲੀਓ ਦੀ ਬੀਮਾਰੀ ਦੇ ਕਾਰਨ ਅੰਗ-ਪੈਰ ਕੰਮ ਨਹੀਂ ਕਰਦੇ, ਕੰਨਾਂ ਤੋਂ ਉਂਚਾ ਸੁਣਨ ਵਾਲੀ ਮਸ਼ੀਨ, ਨੇਤਰਹੀਣਾਂ ਨੂੰ ਸਟਿੱਕ ਅਤੇ ਵੀਹਲਚੇਅਰ ਵਗੈਰਾ ਪ੍ਰਦਾਨ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਜਿਹਨਾਂ ਦਿਵਿਆਂਗਜਨਾਂ ਨੇ ਨਕਲੀ ਅੰਗ ਲਗਵਾਉਣਾ ਹੈ, ਉਹ ਕੈਂਪ ਵਾਲੇ ਦਿਨ ਆਪਣੇ ਨਾਲ ਦਿਵਿਆਂਗਜਨ ਪਹਿਚਾਣ ਪੱਤਰ ਦੇ ਤੌਰ ਤੇ ਯੂ.ਡੀ.ਈ.ਡੀ ਕਾਰਡ ਅਤੇ ਹੋਰ ਸ਼ਨਾਖਤੀ ਦਸਤਾਵੇਜ਼ ਲੈ ਕੇ ਕੈਂਪ ਵਾਲੇ ਸਥਾਨਾਂ ਉੱਤੇ ਪਹੁੰਚਣ। ਉਨ੍ਹਾਂ ਇਲਾਕੇ ਦੇ ਦਿਵਿਆਂਗਜਨ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਇਹਨਾਂ ਕੈਂਪਾਂ ਦਾ ਵੱਧ-ਵੱਧ ਤੋਂ ਲਾਭ ਪ੍ਰਾਪਤ ਕਰਨ ।
