ਲੁਧਿਆਣਾ 24 ਨਵੰਬਰ ( ਵਿਕਾਸ ਮਠਾੜੂ)-ਡਾ ਜਗਜੀਤ ਸਿੰਘ ਦੀ ਖੋਜ ਪੁਸਤਕ ਜਨਮ ਸਾਖੀਆਂ ਗੁਰੂ ਨਾਨਕ ਦੇਵ ਜੀ ਦਾ ਤਾਰਕਿਕ ਅਧਿਐਨ ਪੁਸਤਕ ਲੋਕ ਅਰਪਨ ਪੰਜਾਬ ਸਾਹਿੱਤ ਅਕਾਡਮੀ ਲੁਧਿਆਣਾ ਵੱਲੋਂ ਪੰਜਾਬੀ ਭਵਨ ਵਿਖੇ ਅਕਾਡਮੀ ਦੇ ਪ੍ਰਧਾਨ ਡਾ ਲਖਵਿੰਦਰ ਜੌਹਲ, ਜਨਰਲ ਸਕੱਤਰ ਡਾ ਗੁਰਇਕਬਾਲ ਸਿੰਘ ਤੇ ਸਾਬਕਾ ਪ੍ਰਧਾਨਾਂ ਪ੍ਰੋ ਗੁਰਭਜਨ ਸਿੰਘ ਗਿੱਲ ਤੇ ਪ੍ਰੋ ਰਵਿੰਦਰ ਭੱਠਲ ਨੇ ਕੀਤੀਆਂ।
ਡਾ ਜਗਜੀਤ ਸਿੰਘ ਦੀ ਬੇਟੀ ਸਰਦਾਰਨੀ ਪਰਮਿੰਦਰ ਕੌਰ ਤੇ ਦਾਮਾਦ ਪ੍ਰੋ ਰਾਜਿੰਦਰ ਸਿੰਘ ਨੂੰ ਇਹ ਕਿਤਾਬਾਂ ਭੇਂਟ ਕਰਦਿਆਂ ਪ੍ਰੋ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਇਸ ਪੁਸਤਕ ਦਾ ਪਹਿਲਾ ਸੰਸਕਰਨ ਪੰਜਾਬੀ ਸਾਹਿੱਤ ਅਕਾਡਮੀ ਨੇ 1970 ਚ ਛਾਪਿਆ ਸੀ ਅਤੇ ਦੂਜਾ ਸੰਸਕਰਣ ਗੁਰੂ ਨਾਨਕ ਦੇਵ ਜੀ ਦੀ 550ਵੀਂ ਪ੍ਰਕਾਸ਼ ਪੁਰਬ ਵਰ੍ਹੇਗੰਢ ਮੌਕੇ ਛਾਪਿਆ ਗਿਆ ਸੀ।
ਪ੍ਰੋ ਰਾਜਿੰਦਰ ਸਿੰਘ ਤੇ ਪਰਮਿੰਦਰ ਕੌਰ ਨੇ ਇਸ ਪੁਸਤਕ ਦੀਆਂ 200 ਕਾਪੀਆਂ ਖ਼ਰੀਦ ਕੇ ਪਰਿਵਾਰਕ ਸਬੰਧੀਆ, ਵਿਦਿਅਕ ਸੰਸਥਾਵਾਂ ਤੇ ਖੋਜ ਅਦਾਰਿਆਂ ਨੂੰ ਭੇਂਟ ਕਰਨ ਲਈ ਇਸ ਪੁਸਤਕ ਦੀ ਕੀਮਤ ਵਜੋਂ ਤੀਹ ਹਜ਼ਾਰ ਰੁਪਏ ਦੀ ਧਨ ਰਾਸ਼ੀ ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਡਾ ਲਖਵਿੰਦਰ ਸਿੰਘ ਜੌਹਲ ਤੇ ਜਨਰਲ ਸਕੱਤਰ ਡਾ ਗੁਰਇਕਬਾਲ ਸਿੰਘ ਨੂੰ ਭੇਂਟ ਕੀਤੀ।
ਇਸ ਮੌਕੇ ਆਪਣੀ ਆਵਾਜ਼ ਮੈਗਜ਼ੀਨ ਦੇ ਮੁੱਖ ਸੰਪਾਦਕ ਸੁਰਿੰਦਰ ਸਿੰਘ ਸੁੱਨੜ,ਇੰਦਰਜੀਤ ਪਾਲ ਕੌਰ ਭਿੰਡਰ ਤੇ ਗੁਰਚਰਨ ਕੌਰ ਕੋਚਰ ਵੀ ਹਾਜ਼ਰ ਸਨ।