ਜਗਰਾਓਂ, ,24 ਨਵੰਬਰ ( ਭਗਵਾਨ ਭੰਗੂ, ਜਗਰੂਪ ਸੋਹੀ, ਵਿਕਾਸ ਮਠਾੜੂ)-ਧੰਨ ਧੰਨ ਬਾਬਾ ਗੂਰੂ ਨਾਨਕ ਦੇਵ ਜੀ ਦੇ 554ਵੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਗ੍ਰੀਨ ਪੰਜਾਬ ਮਿਸ਼ਨ ਜਗਰਾਓਂ ਦਾ ਸਲਾਨਾ ਸਨਮਾਨ ਸਮਾਰੋਹ ਬਹੁਤ ਹੀ ਨਵੇਂਕਲੇ ਢੰਗ ਨਾਲ ਸੰਪਨ ਹੋਇਆ।ਸੈਂਕੜੇ ਬੱਚਿਆਂ ਦੀ ਸ਼ਮੂਲੀਅਤ ਵਾਲੇ ਐਸ ਸਮਾਗਮ ਦੇ ਮੁੱਖ ਮਹਿਮਾਨ ਏ ਡੀ ਸੀ ਮੇਜਰ ਅਮਿਤ ਸਰੀਨ ਸਨ ਜਦਕਿ ਏਸ ਸਮਾਗਮ ਦੀ ਪ੍ਰਧਾਨਗੀ ਐਸ ਡੀ ਐਮ ਮੈਡਮ ਮਨਜੀਤ ਕੌਰ ਨੇ ਕੀਤੀ। ਇਸ ਮੌਕੇ ਗੈਸਟ ਆਫ਼ ਓਨਰ ਦੇ ਤੌਰ ਤੇ ਨਾਈਬ ਤਹਿਸੀਲਦਾਰ ਗੁਰਦੀਪ ਸਿੰਘ, ਕਰਨ ਮਲਹੋਤਰਾ ( ਦਿੱਲੀ ),ਜਤਿੰਦਰ ਰਾਣਾ,ਰਵੀ ਗੋਇਲ, ਭੁਵਨ ਗੋਇਲ ਅਤੇ ਹਿੰਮਤ ਵਰਮਾ ਸ਼ਾਮਿਲ ਹੋਏ. ਬੱਚਿਆਂ ਨੂੰ ਏ ਡੀ ਸੀ ਮੇਜਰ ਅਮਿਤ ਸਰੀਨ, ਐਸ ਡੀ ਐਮ ਮਨਜੀਤ ਕੌਰ ਅਤੇ ਕਰਨ ਮਲਹੋਤਰਾ ਨੇ ਸਨਮਾਨਿਤ ਕੀਤਾ.ਗਿਆਰਾਂ ਸਕੂਲਾਂ ਨੇ ਸਕੀਟਾਂ, ਕੋਰਓਗ੍ਰਾਫੀ ਅਤੇ ਨੁਕੜ ਨਾਟਕ ਰਾਹੀਂ ਵਾਤਾਵਰਨ ਦੀ ਸੰਭਾਲ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਸਮਾਜ ਨੂੰ ਪ੍ਰੇਰਿਤ ਕੀਤਾ। ਮੇਜਰ ਸਿੰਘ ਛੀਨਾ ਅਤੇ ਹੋਰ ਬੁਲਾਰਿਆ ਦੇ ਪਰਾਲੀ ਨੂੰ ਨਾ ਸਾੜਨ ਦੇ ਸੰਦੇਸ਼ ਦਿੰਦੇ ਗੀਤਾ ਨੇ ਚਾਰ ਚੰਦ ਲਾ ਦਿੱਤੇ। ਇਸ ਮੌਕੇ ਵੱਖ ਵੱਖ ਸਕੂਲਾਂ ਦਾ ਵਾਤਾਵਰਨ ਸੰਬੰਧੀ ਪੈਂਟਿੰਗ ਕੰਪੀਟੀਓਂ ਕਰਵਾਇਆ ਗਿਆ। ਇਸ ਮੌਕੇ ਮੇਜਰ ਅਮਿਤ ਸਰੀਨ ਨੇ ਜੇਤੂ ਬੱਚਿਆਂ ਦੀ ਪੈਂਟਿੰਗ ਅਪਣੇ ਆਫ਼ਿਸ ਵਿੱਚ ਲਗਾਉਣ ਲਈ ਕਿਹਾ।ਐਸ ਡੀ ਐਮ ਮੈਡਮ ਨੇ ਬੱਚਿਆਂ ਨੂੰ ਜਾਗਰੂਕ ਵੋਟਰ ਬਨਾਉਣ ਅਤੇ ਨਸ਼ਿਆਂ ਤੋੰ ਦੂਰ ਰਹਿਣ ਲਈ ਕਿਹਾ।ਛੋਟੀ ਬੱਚੀ ਕਾਇਰਾ ਮਲਹੋਤਰਾ ਨੇ ਆਪਣੀ ਭਾਵਨਾਤਮਕ ਕਵਿਤਾ ਨਾਲ ਸਭ ਦਾ ਮਨ ਮੋਹ ਲਿਆ। ਸਹਿਯੋਗ ਕਰਨ ਵਾਲਿਆਂ ਸ਼ਖਸ਼ੀਅਤਾਂ ਦਾ ਏ ਡੀ ਸੀ ਮੇਜਰ ਅਮਿਤ ਸਰੀਨ, ਐਸ ਡੀ ਐਮ ਮਨਜੀਤ ਕੌਰ, ਨਾਇਬ ਤਹਿਸੀਲਦਾਰ ਗੁਰਦੀਪ ਸਿੰਘ ਅਤੇ ਕਰਨ ਮਲਹੋਤਰਾ ਨੇ ਅਪਣੇ ਕਰ ਕਮਲਾ ਨਾਲ ਸਨਮਾਨ ਕੀਤਾ।ਮੰਚ ਸੰਚਲਕ ਦੀ ਡਿਊਟੀ ਹਮੇਸ਼ਾ ਦੀ ਤਰਾਹ ਕੈਪਟਨ ਨਰੇਸ਼ ਵਰਮਾ ਨੇ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਨਿਭਾਈ। ਸਤ ਪਾਲ ਸਿੰਘ ਦੇਹੜਕਾ, ਮੈਡਮ ਕੰਚਨ ਗੁਪਤਾ ਅਤੇ ਕੇਵਲ ਮਲਹੋਤਰਾ ਨੇ ਸਭ ਦਾ ਧੰਨਵਾਦ ਕੀਤਾ।ਇਸ ਮੌਕੇ ਪ੍ਰੋਫੈਸਰ ਕਰਮ ਸਿੰਘ ਸੰਧੂ, ਹਰਨਾਰਾਇਣ ਸਿੰਘ, ਮਹੇਸ਼ ਕੁਮਾਰ, ਲਖਵਿੰਦਰ ਧੰਜਲ, ਯੋਗੇਸ਼ ਕੁਮਾਰ, ਡਾਕਟਰ ਜਸਵੰਤ, ਮੈਡਮ ਅਨੀਤਾ, ਹਿੰਮਤ ਵਰਮਾ, ਜਤਿੰਦਵਰ ਰਾਣਾ, ਰਵਿ ਗੋਇਲ, ਭੂਵਨ ਗੋਇਲ, ਕਰਨ ਮਲਹੋਤਰਾ, ਨਵਦੀਪ ਸਿੰਘ, ਰਾਜਿੰਦਰ ਜੈਨ, ਕਾਂਤਾ ਰਾਣੀ ਸਿੰਗਲਾ ਪ੍ਰਿੰਸੀਪਲ ਰਾਜ ਪਾਲ ਕੌਰ, ਪ੍ਰਿੰਸੀਪਲ ਸੀਮਾ ਸ਼ਰਮਾ, ਸ਼ਸ਼ੀਭੂਸ਼ਣ ਜੈਨ, ਰਾਜਿੰਦਰ ਜੈਨ, ਪ੍ਰਿੰਸੀਪਲ ਸੁਪਰੀਆ ਖੁਰਾਣਾ, ਪ੍ਰਿੰਸੀਪਲ ਨਿਧੀ, ਡਾਇਰੈਕਟਰ ਵਿਸ਼ਾਲ ਜੈਨ, ਚੇਅਰਮੈਨ ਸਤੀਸ਼ ਕਾਲੜਾ, ਦਿਨੇਸ਼ , ਦੀਪਕ ਸ਼ਰਮਾ, ਬੋਬੀ ਕਪੂਰ, ਅੰਕੁਸ਼ ਧੀਰ ਅਤੇ ਹੋਰ ਮਹਿਮਾਨ ਹਾਜ਼ਿਰ ਸਨ। ਪੈਂਟਿੰਗ ਮੁਕਾਬਲੇ ਵਿੱਚ ਸੀਨੀਅਰ ਕੈਟਾਗੈਰੀ ਚ ਮਹਾਪਰਾਗਯਾ ਸਕੂਲ ਪਹਿਲੇ, ਸਨਮਤੀ ਵਿਮਲ ਜੈਨ ਦੂਜੇ ਅਤੇ ਤੀਜੇ ਸਥਾਨ ਤੇ ਰਿਹਾ। ਜੂਨੀਅਰ ਕੈਟਾਗਿਰੀ ਚ ਸਰਕਾਰੀ ਪ੍ਰਾਇਮਰੀ ਸਕੂਲ ਦਸ਼ਮੇਸ਼ ਨਗਰ ਪਹਿਲੇ, ਮਹਾਪਰਾਗਯਾ ਦੂਜੇ ਅਤੇ ਤੀਸਰੇ ਨੰਬਰ ਤੇ ਰਹੇ, ਡੀ ਏ ਵੀ ਅਤੇ ਸਕੂਲ ਆਫ਼ ਏਮਿਨੈਂਸ ਨੂੰ ਸਪੈਸਲ ਸਨਮਾਨ ਮਿਲਿਆ।