ਜਗਰਾਉਂ, 25 ਦਸੰਬਰ ( ਮੋਹਿਤ ਜੈਨ, ਅਸ਼ਵਨੀ)-ਸਵ: ਮਹਾਂਰਿਸ਼ੀ ਸ਼ਾਸਤਰੀ ਜਗਨ ਨਾਥ ਮਹਾਰਾਜ ਦੀ ਯਾਦ ਵਿੱਚ ਹਕੀਮ ਲਾਲ ਚੰਦ ਮੈਡੀਕਲ ਹਾਲ ਜਗਰਾਉਂ ਵੱਲੋਂ ਲੋਕ ਸੇਵਾ ਸੁਸਾਇਟੀ ਜਗਰਾਉਂ ਦੇ ਸਹਿਯੋਗ ਨਾਲ 32 ਵਾਂ ਅੱਖਾਂ ਦਾ ਮੁਫ਼ਤ ਚੈੱਕਅੱਪ ਤੇ ਅਪਰੇਸ਼ਨ ਕੈਂਪ ਲੰਮਿਆਂ ਵਾਲੇ ਬਾਗ਼ ਨੇੜੇ ਡੀ ਏ ਵੀ ਕਾਲਜ ਜਗਰਾਓਂ ਵਿਖੇ ਲਗਾਇਆ ਗਿਆ| ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਸਰਪ੍ਰਸਤ ਰਾਜਿੰਦਰ ਜੈਨ ਨੇ ਦੱਸਿਆ ਕਿ ਕੈਂਪ ਵਿਚ ਸ਼ੰਕਰਾ ਆਈ ਹਸਪਤਾਲ ਦੇ ਡਾਕਟਰਾਂ ਦੀ ਟੀਮ ਵੱਲੋਂ ਚਿੱਟੇ ਮੋਤੀਏ ਵਾਲੇ 176 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕਰਨ ਉਪਰੰਤ 46 ਮਰੀਜ਼ਾਂ ਦੀ ਚੋਣ ਕੀਤੀ ਜਿਨ੍ਹਾਂ ਨੂੰ ਅਪਰੇਸ਼ਨ ਲਈ ਹਸਪਤਾਲ ਭੇਜਿਆ ਗਿਆ| ਉਨ੍ਹਾਂ ਦੱਸਿਆ ਕਿ ਕੈਂਪ ਵਿਚ ਸਿਵਲ ਹਸਪਤਾਲ ਦੀ ਟੀਮ ਵੱਲੋਂ 50 ਮਰੀਜ਼ਾਂ ਦੇ ਕੋਰੋਨਾ ਟੈੱਸਟ ਵੀ ਕੀਤੇ ਗਏ| ਉਨ੍ਹਾਂ ਦੱਸਿਆ ਕਿ ਕੈਂਪ ਦਾ ਉਦਘਾਟਨ ਰਵੀ ਗੋਇਲ ਐੱਮ ਡੀ ਏ ਪੀ ਰਫੈਂਡਰੀ ਨੇ ਆਪਣੇ ਕਰ ਕਮਲਾਂ ਨਾਲ ਕਰਦਿਆਂ ਲੋਕ ਸੇਵਾ ਸੁਸਾਇਟੀ ਵੱਲੋਂ ਜ਼ਰੂਰਤਮੰਦ ਲੋਕਾਂ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦਿਆਂ ਵਾਅਦਾ ਕੀਤਾ ਕਿ ਉਹ ਸੁਸਾਇਟੀ ਦੀ ਹਰ ਸੰਭਵ ਮਦਦ ਕਰਨਗੇ| ਇਸ ਮੌਕੇ ਸੁਸਾਇਟੀ ਦੇ ਸੈਕਟਰੀ ਕੁਲਭੂਸ਼ਨ ਗੁਪਤਾ, ਕੈਸ਼ੀਅਰ ਮਨੋਹਰ ਸਿੰਘ ਟੱਕਰ, ਡਾ: ਵਿਜੇ ਕੁਮਾਰ ਗੁਪਤਾ, ਮਨੀਸ਼ ਕਪੂਰ, ਕੰਵਲ ਕੱਕੜ, ਰਾਜੀਵ ਗੁਪਤਾ, ਰਾਜਿੰਦਰ ਜੈਨ ਕਾਕਾ, ਮੁਕੇਸ਼ ਗੁਪਤਾ, ਜਗਦੀਪ ਸਿੰਘ, ਆਰ ਕੇ ਗੋਇਲ, ਕੰਵਲ ਕੱਕੜ, ਪ੍ਰਵੀਨ ਜੈਨ, ਪ੍ਰਵੀਨ ਮਿੱਤਲ ਆਦਿ ਹਾਜ਼ਰ ਸਨ|
