ਜਗਰਾਓਂ, 13 ਅਪ੍ਰੈਲ ( ਜਗਰੂਪ ਸੋਹੀ)- ਪਿੰਡ ਸੋਹੀਆਂ ਵਿਖੇ ਖਾਲਸਾ ਸਾਜਨਾ ਦਿਸ ਸ਼ਰਧਾ ਭਾਵਨਾ ਅਤੇ ਉਤਸਾਹ ਨਾਲ ਮਨਾਇਆ ਗਿਆ। ਇਸ ਮੌਕੇ ਖਾਲਸਾ ਸਾਜਨਾ ਦਿਵਸ ਅਤੇ ਵੈਸਾਖੀ ਦੇ ਪਵਿੱਤਰ ਤਿਓਹਾਰ ਤੇ ਪਿੰਡ ਸੋਹੀਆਂ ਦੇ ਗੁਰੂ ਘਰ ਵਿਖੇ ਤਿਨ ਦਿਨਾਂ ਤੋਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਧੁਰ ਕੀ ਬਾਣੀ ਦੇ ਅਖੰਡ ਪਾਠ ਸਾਹਿਬ ਖਾਲਸਾ ਸਾਜਨਾ ਦਿਵਸ ਅਤੇ ਵੈਸਾਖੀ ਦੇ ਪਵਿੱਤਰ ਤਿਓਹਾਰ ਤੇ ਪਿੰਡ ਸੋਹੀਆਂ ਦੇ ਗੁਰੂ ਘਰ ਵਿਖੇ ਤਿਨ ਦਿਨਾਂ ਤੋਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਧੁਰ ਕੀ ਬਾਣੀ ਦੇ ਪ੍ਰਾਰੰਭ ਕੀਤੇ ਹੋਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਕੀਰਤਨ ਦਰਬਾਰ ਸਜਾਏ ਗਏ। ਰਾਗੀ ਸਿੰਘਾਂ ਵਲੋਂ ਸੰਗਤਾਂ ਨੂੰ ਕਥਾ ਕੀਰਤਨ ਰਾਹੀਂ ਗੁਰਬਾਣੀ ਨਾਲ ਜੋੜਿਆ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਵਿੱਚ ਸੁਸ਼ੋਭਿਤ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਵੀ ਚੜਏ ਗਏ। ਅੰਤ ਵਿੱਚ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।