Home Education ਸਰਵਹਿੱਤਕਾਰੀ ਵਿੱਦਿਆ ਮੰਦਿਰ ਸਕੂਲ ਚ ਮਨਾਈ ਗੀਤਾ ਜਯੰਤੀ

ਸਰਵਹਿੱਤਕਾਰੀ ਵਿੱਦਿਆ ਮੰਦਿਰ ਸਕੂਲ ਚ ਮਨਾਈ ਗੀਤਾ ਜਯੰਤੀ

57
0

ਜਗਰਾਉਂ, 3 ਦਸੰਬਰ ( ਭਗਵਾਨ ਭੰਗੂ, ਅਸ਼ਵਨੀ)-ਸ੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸੀਨੀਅਰ ਸੈਕੰਡਰੀ ਸਕੂਲ ਵਿਖੇ ਗੀਤਾ ਜਯੰਤੀ ਮਨਾਈ ਗਈ। ਜਿਸ ਦੀ ਸ਼ੁਰੂਆਤ ਦੀਪ ਪ੍ਰਜੱਵਲਤ ਕਰਕੇ ਕੀਤੀ ਗਈ। ਅਧਿਆਪਕਾ ਸੁਮਾਇਲੀ ਨੇ ਗੀਤਾ ਜਯੰਤੀ ਦੇ ਇਤਿਹਾਸ ਉੱਪਰ ਚਾਨਣਾ ਪਾਉਂਦਿਆਂ ਦੱਸਿਆ ਕਿ ਗੀਤਾ ਜਯੰਤੀ ਦਾ ਸਨਾਤਮ ਧਰਮ ਵਿੱਚ ਬਹੁਤ ਮਹੱਤਵ ਹੁੰਦਾ ਹੈ। ਮਹਾਂਭਾਰਤ ਯੁੱਧ ਤੋਂ ਪਹਿਲਾਂ ਸ੍ਰੀ ਕ੍ਰਿਸ਼ਨ ਜੀ ਨੇ ਅਰਜੁਨ ਨੂੰ ਗੀਤਾ ਦਾ ਉਪਦੇਸ਼ ਦਿੱਤਾ ਸੀ। ਇਸ ਲਈ ਇਸ ਦਿਨ ਨੂੰ ਗੀਤਾ ਜਯੰਤੀ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਹ ਦਿਨ ਮੱਘਰ ਮਹੀਨੇ ਦੇ ਸ਼ੁਕਲ ਪੱਖ ਦੀ ਏਕਾਦਸ਼ੀ ਨੂੰ ਮਨਾਇਆ ਜਾਂਦਾ ਹੈ। ਸ੍ਰੀਮਦਭਗਵਤ ਗੀਤਾ ਬਾਰੇ ਇਕ ਧਾਰਨਾ ਇਹ ਹੈ ਕਿ ਇਸ ਦਾ ਪਾਠ ਕਰਨ ਵਾਲੇ ਵਿਅਕਤੀ ਨੂੰ ਮੌਤ ਤੋਂ ਬਾਅਦ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ, ਉਸ ਨੂੰ ਹਰ ਤਰ੍ਹਾਂ ਦੀਆਂ ਪਰੇਸ਼ਾਨੀਆਂ ਤੋਂ ਛੁਟਕਾਰਾ ਮਿਲ ਜਾਂਦਾ ਹੈ ਤੇ ਜੀਵਨ ਵਿੱਚ ਖੁਸ਼ੀਆਂ ਦਾ ਆਗਮਨ ਹੁੰਦਾ ਹੈ। ਗੀਤਾ ਦੇ 18 ਅਧਿਆਇਆਂ ਵਿਚ ਕਰਮਯੋਗ, ਗਿਆਨ ਯੋਗ ਤੇ ਭਗਤੀ ਯੋਗ ਦਾ ਉਪਦੇਸ਼ਹੈ। ਹਿੰਦੂ ਧਰਮ ਦੇ ਚਾਰਾਂ ਵੇਦਾਂ ਦਾ ਸਾਰ ਸ੍ਰੀਮਦਭਗਵਤ ਗੀਤਾ ਵਿਚ ਸ਼ਾਮਲ ਹੈ। ਪੂਰੇ ਵਿਸ਼ਵ ਵਿੱਚ ਗੀਤਾ ਹੀ ਇਕ ਅਜਿਹਾ ਗ੍ਰੰਥ ਹੈ ਜਿਸ ਦੀ ਜਯੰਤੀ ਮਨਾਈ ਜਾਂਦੀ ਹੈ। ਗੀਤਾ ਸਾਨੂੰ ਚੰਗੇ-ਬੁਰੇ ਦਾ ਫਰਕ ਸਮਝਾਉਂਦੀ ਹੈ। ਜੀਵਨ ਵਿਚ ਆਉਣ ਵਾਲੀਆਂ ਮੁਸੀਬਤਾਂ ਨਾਲ ਲੜਨ ਦੀ ਪ੍ਰੇਰਨਾ ਸਾਨੂੰ ਗੀਤਾ ਤੋਂ ਹੀ ਮਿਲਦੀ ਹੈ।ਉਪਰੰਤ ਅਧਿਆਪਕਾ ਪਵਿੱਤਰ ਕੌਰ ਨੇ ਭਗਵਤ ਗੀਤਾ ਦੇ ਸ਼ਲੋਕਾਂ ਦੀ ਵਿਆਖਿਆ ਸਮਝਾਉਂਦੇ ਦੱਸਿਆ ਕਿ ਸਾਨੂੰ ਆਪਣੇ ਮਨ ਨੂੰ ਇਕਾਗਰ ਕਰਕੇ ਉਸ ਪਰਮ ਪਿਤਾ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ। ਪਰਮਾਤਮਾ ਦਾ ਸਿਮਰਨ ਕਰਕੇ ਅਸੀਂ ਜ਼ਿੰਦਗੀ ਦੀਆਂ ਮੁਸ਼ਕਲਾਂ ਦਾ ਹੱਲ ਕਰ ਸਕਦੇ ਹਾਂ ਤੇ ਨਾਲ ਹੀ ਆਵਾਗਮਨ ਦੇ ਚੱਕਰ ਤੋਂ ਮੁਕਤੀ ਪਾ ਸਕਦੇ ਹਾਂ।ਪ੍ਰਿੰਸੀਪਲ ਸ੍ਰੀਮਤੀ ਨੀਲੂ ਨਰੂਲਾ ਨੇ ਬੱਚਿਆਂ ਨੂੰ ਸ੍ਰੀਮਦਭਗਵਤ ਗੀਤਾ ਬਾਰੇ ਪ੍ਰੇਰਿਤ ਕਰਦਿਆ ਕਿਹਾ ਕਿ ਸਾਨੂੰ ਬਿਨਾਂ ਕਿਸੇ ਸਵਾਰਥ ਤੋਂ ਕਰਮ ਕਰਦੇ ਰਹਿਣਾ ਚਾਹੀਦਾ ਹੈ ਤੇ ਫ਼ਲ ਦੀ ਚਿੰਤਾ ਨਹੀਂ ਕਰਨੀ ਚਾਹੀਦੀ।

LEAVE A REPLY

Please enter your comment!
Please enter your name here