ਜਗਰਾਉਂ , 3 ਦਸੰਬਰ ( ਹਰਪ੍ਰੀਤ ਸਿੰਘ ਸੱਗੂ)-ਸ਼ਹਿਰ ਦੀ ਨਾਮਵਰ ਸੰਸਥਾ, ਆਲ ਫਰੈਡਜ਼ ਐਂਡ ਸਪੋਰਟ ਵੈਲਫ਼ੇਅਰ ਕਲੱਬ ਜਗਰਾਓਂ (ਚੈਰਿਟੀ ਗਰੁੱਪ), ਜੋਕਿ ਸਮੇਂ ਸਮੇਂ ਤੇ ਜਗਰਾਉਂ ਸ਼ਹਿਰ ਚ ਜਦੋਂ ਕਿਸੇ ਜਰੂਰਤਮੰਦ ਨੂੰ ਕੋਈ ਲੋੜ ਪੈਂਦੀ ਹੈ ਤਾਂ ਹਮੇਸ਼ਾ ਇਹ ਸੰਸਥਾ ਮੋਢੀ ਹੁੰਦੀ ਹੈ। ਕਲੱਬ ਦੇ ਮੈਂਬਰ ਸਹਿਬਾਨ ਵੀ ਅਪਨੇ ਜਨਮ ਦਿਨ ਜਾਂ ਕੋਈ ਪਰਿਵਾਰ ਚ ਕੋਈ ਖੁਸ਼ੀ ਹੋਵੇ, ਹਮੇਸ਼ਾ ਆਪਣੀ ਨੇਕ ਕਮਾਈ ਚੋ ਦਸਵਾਂ ਦਸੌਂਦ ਕੱਢਕੇ ਲੋੜਵੰਦ ਦੀ ਹਰ ਤਰਾਂ ਦੀ ਸਹਾਇਤਾ ਜਾ ਫਿਰ ਸਿਵਲ ਹਸਪਤਾਲ਼ ਚ ਜਰੂਰਤਮੰਦ ਮਰੀਜ਼ਾ ਨੂੰ ਦਵਾਈਆ ਵੰਡਦੇ ਹਨ। ਇਸੇ ਕੜੀ ਚ ਤਰਵਿੰਦਰ ਸਿੰਘ (ਕਾਕਾ ਗਰੇਵਾਲ ਅਮਰੀਕਾ ਵਾਲੇ) ਵਲੋਂ ਲੋੜਵੰਦਾ ਦੀ ਲਈ ਆਪਣੇ ਪੁੱਤਰ ਇੰਦਰਮੋਹਨ ਸਿੰਘ ਗਰੇਵਾਲ ਦੇ ਜਨਮ ਦਿਨ ਦੀ ਖੁਸ਼ੀ ਚ, ਕਾਕਾ ਗਰੇਵਾਲ ਪਰਿਵਾਰ ਵਲੋਂ ਪਿੰਡ ਕੋਠੇ ਸ਼ੇਰ ਜੰਗ ਦੀ ਡਿਸਪੈਂਸਰੀ ਚ ਲੋੜਵੰਦਾ ਨੂੰ ਦਵਾਈਆ ਅਤੇ ਹੋਰ ਸਮਾਨ ਦਿੱਤਾ ਗਿਆ। ਕਲੱਬ ਦੇ ਮੈਂਬਰਾਂ ਵਲੋਂ ਤਰਵਿੰਦਰ ਸਿੰਘ ਗਰੇਵਾਲ ਦਾ ਧੰਨਵਾਦ ਕੀਤਾ। ਇਸ ਮੌਕੇ ਅਮਰਿੰਦਰ ਸਿੰਘ ਈ.ਓ, ਇੰਦਰਪਾਲ ਸਿੰਘ ਢਿੱਲੋਂ, ਨਿਰਭੈ ਸਿੰਘ ਸਿੱਧੂ, ਹਰਪਾਲ ਸਿੰਘ ਉੱਪਲ, ਰਾਏ ਹਰਮਿੰਦਰ ਸਿੰਘ ਬੋਪਾਰਾਏ, ਸ਼ਰਨਦੀਪ ਸਿੰਘ ਬੈਨੀਪਾਲ, ਹਰਪ੍ਰੀਤ ਸਿੰਘ ਸੱਗੂ, ਡਿਸਪੈਂਸਰੀ ਦੇ ਡਾਕਟਰ ਮਨਪ੍ਰੀਤ ਕੌਰ ਅਤੇ ਸਟਾਫ਼ ਪਰਮਜੀਤ ਕੌਰ, ਕਿਰਨਜੀਤ ਕੌਰ ਅਤੇ ਸਤਨਾਮ ਸਿੰਘ ਹਾਜ਼ਿਰ ਸਨ।
